ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ. ਏ. ਡਿਪਟੀ ਵੋਹਰਾ ਦੀ ਕਰੀਬ ਇਕ ਮਹੀਨੇ ਪਹਿਲਾ 8 ਜਨਵਰੀ ਨੂੰ ਜਲੰਧਰ ਨਜਦੀਕ ਹੋਏ ਸੜਕੀ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਉਥੇ ਹੀ ਅੱਜ ਇਕ ਮਹੀਨੇ ਬਾਅਦ ਬਟਾਲਾ ਵਿਖੇ ਡਿਪਟੀ ਵੋਹਰਾ ਦਾ ਪੂਰਾ ਪਰਿਵਾਰ ਆਇਆ ਤੇ ਮੀਡਿਆ ਸਾਮਣੇ ਅਹਿਮ ਖੁਲਾਸੇ ਕੀਤੇ। ਡਿਪਟੀ ਵੋਹਰਾ ਦੇ ਪਰਿਵਾਰ ‘ਚ ਉਸਦੇ ਭਰਾ, ਬਜ਼ੁਰਗ ਮਾਂ ਅਤੇ ਪਤਨੀ ਜਿਹਨਾਂ ਦਾ ਅੱਜ ਵੀ ਰੋ ਰੋ ਬੁਰਾ ਹਾਲ ਹੈ ਦਾ ਕਹਿਣਾ ਹੈ ਕਿ ਉਹਨਾਂ ਲਈ ਡਿਪਟੀ ਦੀ ਮੌਤ ਇਕ ਸ਼ੱਕ ਬਣਾਇਆ ਹੋਇਆ ਹੈ।
ਡਿਪਟੀ ਵੋਹਰਾ ਦੀ ਬਜ਼ੁਰਗ ਮਾਂ ਅਤੇ ਭਰਾ ਨੇ ਦੱਸਿਆ ਕਿ ਜਦ ਉਹਨਾਂ ਨੂੰ ਡਿਪਟੀ ਦੇ ਸੜਕ ਹਾਦਸੇ ਦੀ ਸੂਚਨਾ ਮਿਲੀ ਤਾਂ ਉਹ ਜਲਦ ਜਲੰਧਰ ਪਹੁਚੇ। ਡਿਪਟੀ ਦੀ ਲਾਸ਼ ਹਸਪਤਾਲ ‘ਚ ਸੀ ਅਤੇ ਉਸਦੇ ਮਹਿਜ ਸਿਰ ‘ਤੇ ਸੱਟ ਸੀ ਅਤੇ ਡਿਪਟੀ ਵੋਹਰਾ ਦੇ ਕੋਲ ਉਸਦਾ ਲਾਈਸੇਂਸ ਪਿਸਟਲ ਵੀ ਸੀ। ਲੇਕਿਨ ਉਹ ਉਹਨਾਂ ਨੂੰ ਨਹੀਂ ਮਿਲਿਆ ਅਤੇ ਜਦ ਪੁਲਿਸ ਨੂੰ ਪੁੱਛਿਆ ਤਾਂ ਉਹਨਾਂ ਇਸ ਬਾਰੇ ਜਾਂਚ ਕਰਨ ਦੀ ਗੱਲ ਆਖਿ ਉਥੇ ਹੀ ਮ੍ਰਿਤਕ ਡਿਪਟੀ ਵੋਹਰਾ ਦੇ ਭਰਾ ਨੇ ਕਿਹਾ ਕਿ ਇਸ ਹਾਦਸੇ ਨੂੰ ਇਕ ਮਹੀਨਾ ਹੋ ਚੁਕਿਆ ਹੈ। ਲੇਕਿਨ ਪੁਲਿਸ ਵਲੋਂ ਇਹ ਜਾਂਚ ਨਹੀਂ ਪੂਰੀ ਹੋਈ ਅਤੇ ਹੁਣ ਤਕ ਇਹ ਨਹੀਂ ਸਾਮਣੇ ਆਇਆ ਕਿ ਉਸਦਾ ਪਿਸਟਲ ਕਿਥੇ ਹੈ ਉਥੇ ਹੀ ਇਸ ਪਰਿਵਾਰ ਨੇ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਲਦ ਜਾਂਚ ਕਰ ਸੱਚ ਸਾਮਣੇ ਲਿਆਂਦਾ ਜਾਵੇ ਉਥੇ ਹੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h