ਰਣਜੀਤ ਸਾਗਰ ਡੈਮ ਦੇ ਉੱਪਰ ਵਾਲੇ ਪਾਸੇ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਅਤੇ ਕੈਚਮੈਂਟ ਖੇਤਰ ਅੰਦਰ ਹੋ ਰਹੀਆਂ ਬਾਰਸ਼ਾਂ ਨਾਲ ਡੈਮ ਦੀ ਝੀਲ ਦਾ ਪੱਧਰ ਵਧ ਕੇ 523.72 ਮੀਟਰ ਹੋ ਗਿਆ ਹੈ। ਇਸ ਕਰਕੇ ਡੈਮ ਪ੍ਰਸ਼ਾਸਨ ਨੇ ਰਣਜੀਤ ਸਾਗਰ ਡੈਮ ਦੇ ਚਾਰੇ ਯੂਨਿਟ ਚਲਾ ਕੇ 480 ਮੈਗਾਵਾਟ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਬਿਜਲੀ ਪੈਦਾ ਕਰਨ ਬਾਅਦ 16 ਹਜ਼ਾਰ 520 ਕਿਊਸਿਕ ਪਾਣੀ ਹੇਠਾਂ ਦੀ ਤਰਫ ਮਾਧੋਪੁਰ ਵੱਲ ਛੱਡਿਆ ਜਾ ਰਿਹਾ ਹੈ। ਇਸ ਤਰ੍ਹਾਂ ਨਾਲ ਮਾਧੋਪੁਰ ਤੋਂ 850 ਕਿਊਸਿਕ ਪਾਣੀ ਪਾਕਿਸਤਾਨ ਦੀ ਤਰਫ ਅੱਜ ਦੂਸਰੇ ਦਿਨ ਵੀ ਛੱਡਿਆ ਜਾ ਰਿਹਾ ਹੈ। ਉੱਝ ਅਤੇ ਜਲਾਲੀਆ ਦਰਿਆਵਾਂ ਵਿੱਚ ਵੀ ਪਾਣੀ ਦੀ ਆਮਦ ਅੱਜ ਘਟ ਗਈ ਹੈ ਜਿਸ ਕਾਰਨ ਉੱਝ ਕਿਨਾਰੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਅੱਜ 17 ਹਜ਼ਾਰ 400 ਕਿਊਸਿਕ ਪਾਣੀ ਦੀ ਆਮਦ ਆ ਰਹੀ ਹੈ ਜਦ ਕਿ ਬੀਤੇ ਕੱਲ੍ਹ ਇਹ ਮਾਤਰਾ ਬਹੁਤ ਜ਼ਿਆਦਾ ਸੀ। ਭਾਵ 90 ਹਜ਼ਾਰ ਕਿਊਸਿਕ ਸੀ ਜਿਸ ਨਾਲ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਗਿਆ।
ਇਹ ਵੀ ਪੜ੍ਹੋ : ਇਹ ਵੀ ਪੜ੍ਹੋ : Manish Sisodia Over Liquor Policy:ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰੋਂ ਕਿ ਦਸਤਾਵੇਜ਼ ਹੋਏ ਜ਼ਬਤ,ਪੜ੍ਹੋ ਖ਼ਬਰ
ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਵੀ ਸਾਰੇ ਖੇਤਰ ਅੰਦਰ ਰੈੱਡ ਅਲਰਟ ਜਾਰੀ ਕਰ ਦਿੱਤਾ ਤੇ ਰਾਵੀ ਦਰਿਆ ਕਿਨਾਰੇ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਡੈਮ ਤੋਂ 16 ਹਜ਼ਾਰ 520 ਕਿਊਸਿਕ ਪਾਣੀ ਹੇਠਾਂ ਵੱਲ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਜੋ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਕਾਬੂ ਹੇਠ ਰੱਖਿਆ ਜਾ ਸਕੇ।
ਅੱਜ ਸਵੇਰੇ ਡੈਮ ਦੀ ਝੀਲ ਅੰਦਰ ਪਾਣੀ ਦੀ ਆਮਦ ਚਮੇਰਾ ਪ੍ਰਾਜੈਕਟ ਦੀ ਤਰਫੋਂ ਘਟ ਕੇ 17 ਹਜ਼ਾਰ 400 ਕਿਊਸਿਕ ਰਹਿ ਗਈ।