ਸ਼ਨੀਵਾਰ, ਨਵੰਬਰ 1, 2025 02:38 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

High Court: ਵਿਆਹ ਦਾ ਵਾਅਦਾ ਕਰਕੇ ਜੇਕਰ ਵਿਆਹੁਤਾ ਨਾਲ ਸਰੀਰਕ ਸਬੰਧ ਬਣਾਏ ਜਾਣ ਤਾਂ ਬਲਾਤਕਾਰ ਨਹੀਂ ਹੋਵੇਗਾ

ਕੀ ਵਿਆਹ ਦੇ ਬਹਾਨੇ ਵਿਆਹੁਤਾ ਔਰਤ ਨਾਲ ਸਬੰਧ ਬਣਾਉਣਾ ਬਲਾਤਕਾਰ ਹੋਵੇਗਾ? ਜੇਕਰ ਕੋਈ ਆਦਮੀ ਅਜਿਹਾ ਕਰਦਾ ਹੈ ਤਾਂ ਕੀ ਉਹ ਕਾਨੂੰਨ ਦੀ ਨਜ਼ਰ ਵਿੱਚ ਬਲਾਤਕਾਰੀ ਹੈ?

by Bharat Thapa
ਦਸੰਬਰ 12, 2022
in ਦੇਸ਼
0

ਝਾਰਖੰਡ: ਮਾਮਲਾ ਦਰਜ ਕਰਨ ਵਾਲੀ ਔਰਤ ਵਿਆਹੁਤਾ ਹੈ। ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਦੇ ਵਾਅਦੇ ‘ਤੇ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨਾਲ ਰਿਸ਼ਤਾ ਜੋੜਿਆ। ਇਹ ਜਾਣਦੇ ਹੋਏ ਕਿ ਉਹ ਤਲਾਕ ਤੋਂ ਪਹਿਲਾਂ ਉਸ ਨਾਲ ਵਿਆਹ ਨਹੀਂ ਕਰ ਸਕਦੀ। ਇਸ ਤਰ੍ਹਾਂ, ਇਹ ਵਾਅਦਾ ਗੈਰ-ਕਾਨੂੰਨੀ ਹੈ ਤੇ ਭਾਰਤੀ ਦੰਡਾਵਲੀ, ਆਈਪੀਸੀ ਦੀ ਧਾਰਾ 376 (2) (ਐਨ) ਦੇ ਤਹਿਤ ਕੇਸ ਦਰਜ ਕਰਨ ਦਾ ਆਧਾਰ ਨਹੀਂ। ਝਾਰਖੰਡ ਹਾਈ ਕੋਰਟ ਦੇ ਜਸਟਿਸ ਸੰਜੇ ਕੁਮਾਰ ਦਿਵੇਦੀ ਦੀ ਬੈਂਚ ਨੇ ਮੰਗਲਵਾਰ 6 ਦਸੰਬਰ ਨੂੰ ਇੱਕ ਮਾਮਲੇ ਦੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਦਿੱਤਾ।

ਇਸ ਫੈਸਲੇ ਨੇ ਨਵੀਂ ਬਹਿਸ ਸਾਹਮਣੇ ਆਈ ਕਿ ਕੀ ਵਿਆਹ ਦੇ ਬਹਾਨੇ ਵਿਆਹੁਤਾ ਔਰਤ ਨਾਲ ਸਬੰਧ ਬਣਾਉਣਾ ਬਲਾਤਕਾਰ ਹੋਵੇਗਾ? ਜੇਕਰ ਕੋਈ ਆਦਮੀ ਅਜਿਹਾ ਕਰਦਾ ਹੈ ਤਾਂ ਕੀ ਉਹ ਕਾਨੂੰਨ ਦੀ ਨਜ਼ਰ ਵਿੱਚ ਬਲਾਤਕਾਰੀ ਹੈ?

ਨਵੰਬਰ 2019 ‘ਚ, ਦੋਸ਼ੀ ਵਿਅਕਤੀ ਦੀ ਤਾਇਨਾਤੀ ਦੇਵਘਰ ਜ਼ਿਲ੍ਹੇ ਦੇ ਸਰਾਵਾਂ ਮੇਲੇ ‘ਚ ਕੀਤੀ ਗਈ। ਇਸ ਦੌਰਾਨ ਉਹ ਪਹਿਲੀ ਵਾਰ ਪੀੜਤ ਔਰਤ ਨੂੰ ਉਸ ਦੇ ਪਿਤਾ ਦੀ ਦੁਕਾਨ ‘ਤੇ ਮਿਲਿਆ। ਦੋਸ਼ੀ ਵਿਅਕਤੀ ਨੂੰ ਪਤਾ ਲੱਗਾ ਕਿ ਔਰਤ ਵਿਆਹੁਤਾ ਹੈ ਅਤੇ ਉਸ ਨੇ ਅਦਾਲਤ ‘ਚ ਆਪਣੇ ਪਤੀ ਤੋਂ ਤਲਾਕ ਲਈ ਪਟੀਸ਼ਨ ਜਾਰੀ ਕੀਤਾ ਹੈ।

ਹੌਲੀ-ਹੌਲੀ ਦੋਹਾਂ ਵਿਚਾਲੇ ਨੇੜਤਾ ਵਧਣ ਲੱਗੀ। ਕਈ ਵਾਰ ਦੋਵਾਂ ਨੇ ਗੂਗਲ ਪੇ ਰਾਹੀਂ ਪੈਸੇ ਦਾ ਲੈਣ-ਦੇਣ ਵੀ ਕੀਤਾ। 2021 ਦੇ ਦੇਵਘਰ ਮਹਿਲਾ ਥਾਣੇ ਦੇ ਕੇਸ ਨੰਬਰ-6 ਦੇ ਅਨੁਸਾਰ, ਦੋਸ਼ੀ ਵਿਅਕਤੀ ਨੇ ਤਲਾਕ ਤੋਂ ਬਾਅਦ ਵਿਆਹ ਕਰਨ ਦਾ ਵਾਅਦਾ ਕਰ ਕੇ ਕਈ ਵਾਰ ਵਿਆਹੁਤਾ ਔਰਤ ਨਾਲ ਸਰੀਰਕ ਸਬੰਧ ਬਣਾਏ। 3 ਦਸੰਬਰ 2019 ਨੂੰ ਉਕਤ ਵਿਅਕਤੀ ਨੇ ਔਰਤ ਦੇ ਗਲੇ ‘ਚ ਮਾਲਾ ਵੀ ਪਾ ਦਿੱਤੀ ਪਰ 11 ਫਰਵਰੀ 2021 ਨੂੰ ਆਪਣੇ ਵਾਅਦੇ ਤੋਂ ਮੁੱਕਰਦਿਆਂ ਉਕਤ ਵਿਅਕਤੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਔਰਤ ਨੇ ਉਸ ਵਿਅਕਤੀ ਖ਼ਿਲਾਫ਼ ਆਈਪੀਸੀ ਦੀਆਂ ਤਿੰਨ ਧਾਰਾਵਾਂ 406, 420, 376 (2) (ਐਨ) ਤਹਿਤ ਕੇਸ ਦਰਜ ਕਰਵਾਇਆ। 24 ਨਵੰਬਰ, 2021 ਨੂੰ ਦੇਵਘਰ ਜ਼ਿਲ੍ਹੇ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਦਾ ਹੁਕਮ ਦਿੱਤਾ, ਤਾਂ ਦੋਸ਼ੀ ਵਿਅਕਤੀ ਕੇਸ ਨੂੰ ਖਤਮ ਕਰਨ ਲਈ ਝਾਰਖੰਡ ਹਾਈ ਕੋਰਟ ਪਹੁੰਚ ਗਿਆ।

ਦੋਸ਼ੀ ਵਿਅਕਤੀ ਦੀ ਵਕੀਲ ਪ੍ਰਾਚੀ ਪ੍ਰਦੀਪਤੀ ਨੇ ਹਾਈਕੋਰਟ ‘ਚ ਕਿਹਾ-

ਸੀਆਰਪੀਸੀ ਦੀ ਧਾਰਾ 164 ਦੇ ਤਹਿਤ ਆਪਣੇ ਬਿਆਨ ‘ਚ, ਔਰਤ ਨੇ ਸਵੀਕਾਰ ਕੀਤਾ ਕਿ ਜਦੋਂ ਦੋਸ਼ੀ ਨੇ ਸਬੰਧ ਬਣਾਏ, ਤਾਂ ਉਸ ਦਾ ਵਿਆਹ ਹੋਇਆ ਸੀ ਅਤੇ ਉਸ ਦੇ ਪਤੀ ਤੋਂ ਤਲਾਕ ਲਈ ਉਸ ਦੀ ਪਟੀਸ਼ਨ ਅਦਾਲਤ ਵਿੱਚ ਪੈਂਡਿੰਗ ਸੀ। ਅਜਿਹੀ ਸਥਿਤੀ ਵਿੱਚ ਔਰਤ ਨੂੰ ਵਿਆਹ ਲਈ ਲੁਭਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਦੇ ਨਾਲ ਹੀ ਵਕੀਲ ਪ੍ਰਾਚੀ ਨੇ ਦੋਸ਼ੀ ਵਿਅਕਤੀ ਦੇ ਪੱਖ ‘ਚ ਕਿਹਾ ਕਿ ਦੋਵੇਂ ਵਿਅਕਤੀ ਬਾਲਗ ਅਤੇ ਪਰਿਪੱਕ ਹਨ। ਦੋਵਾਂ ਨੇ ਸਹਿਮਤੀ ਨਾਲ ਸਰੀਰਕ ਸਬੰਧ ਬਣਾਏ, ਅਜਿਹੀ ਸਥਿਤੀ ਵਿੱਚ ਹੁਣ ਆਈਪੀਸੀ ਦੀ ਧਾਰਾ 376 (2) (ਐਨ) ਦੇ ਤਹਿਤ ਵਿਅਕਤੀ ਖਿਲਾਫ ਕੇਸ ਦਰਜ ਨਹੀਂ ਕੀਤਾ ਜਾ ਸਕਦਾ।

ਵਿਆਹੁਤਾ ਦੀ ਤਰਫੋਂ ਬਹਿਸ ਕਰਦਿਆਂ ਐਡਵੋਕੇਟ ਸੁਮਿਤ ਪ੍ਰਕਾਸ਼ ਨੇ ਕਿਹਾ-

‘ਹਾਈ ਕੋਰਟ ‘ਚ ਆਪਣੇ ਬਚਾਅ ‘ਚ ਪਟੀਸ਼ਨ ਦਾਇਰ ਕਰਨ ਵਾਲੇ ਵਿਅਕਤੀ ਨੇ ਵਿਆਹ ਦਾ ਝੂਠਾ ਵਾਅਦਾ ਕਰ ਕੇ ਔਰਤ ਨਾਲ ਸਰੀਰਕ ਸਬੰਧ ਬਣਾਏ। ਇਸੇ ਲਈ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਵੀ ਮਾਮਲੇ ਦੀ ਸੁਣਵਾਈ ਕਰਦਿਆਂ ਉਸ ਵਿਅਕਤੀ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਐਡਵੋਕੇਟ ਸੁਮਿਤ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਨਿਆਂਇਕ ਅਦਾਲਤ ਨੇ ਵੀ ਸੁਪਰੀਮ ਕੋਰਟ ਦੇ ਕਈ ਫੈਸਲਿਆਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਜੇਕਰ ਕੋਈ ਵਿਆਹ ਦੇ ਬਹਾਨੇ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਮੂੰਹ ਮੋੜ ਲੈਂਦਾ ਹੈ, ਤਾਂ ਉਸ ਨੂੰ ਆਈਪੀਸੀ ਦੀ ਧਾਰਾ 376 ਤਹਿਤ ਅਪਰਾਧ ਮੰਨਿਆ ਜਾਵੇਗਾ।

ਦੋਸ਼ੀ ਵਿਅਕਤੀ ਦੀ ਮਾਂ ਨੇ ਵੀ ਔਰਤ ਖਿਲਾਫ ਮਾਮਲਾ ਦਰਜ ਕਰਵਾਇਆ-

ਹਾਈਕੋਰਟ ਦੇ ਫੈਸਲੇ ‘ਚ ਦੱਸਿਆ ਗਿਆ ਕਿ ਦੋਸ਼ੀ ਵਿਅਕਤੀ ਦੀ ਮਾਂ ਸੁਮਨ ਦੇਵੀ ਨੇ ਵੀ ਆਪਣੇ ਬੇਟੇ ‘ਤੇ ਦੋਸ਼ ਲਗਾਉਣ ਵਾਲੀ ਔਰਤ ਖਿਲਾਫ ਮਾਮਲਾ ਦਰਜ ਕਰਵਾਇਆ। ਔਰਤ ਦੇ ਖਿਲਾਫ 18 ਫਰਵਰੀ 2021 ਨੂੰ ਆਈਪੀਸੀ ਦੀਆਂ 9 ਧਾਰਾਵਾਂ- 147, 341, 323, 380, 406, 420, 452, 504, 34 ਤਹਿਤ ਕੇਸ ਦਰਜ ਕੀਤਾ ਗਿਆ। ਦੋਸ਼ੀ ਵਿਅਕਤੀ ਦੀ ਮਾਂ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ਔਰਤ ਵਿਆਹੁਤਾ ਸੀ ਅਤੇ ਦੋਵਾਂ ‘ਚ ਰਜ਼ਾਮੰਦੀ ਨਾਲ ਸਬੰਧ ਬਣੇ। ਅਜਿਹੇ ‘ਚ ਉਸ ਦੇ ਬੇਟੇ ‘ਤੇ ਦਰਜ ਕੀਤਾ ਗਿਆ ਬਲਾਤਕਾਰ ਦਾ ਮਾਮਲਾ ਝੂਠਾ ਹੈ।

ਝਾਰਖੰਡ ਹਾਈ ਕੋਰਟ ਨੇ ਆਪਣੇ ਨਿਰੀਖਣ ਵਿੱਚ ਕਿਹਾ ਕਿ-

ਸੀਆਰਪੀਸੀ ਦੀ ਧਾਰਾ 164 ਤਹਿਤ ਔਰਤ ਵੱਲੋਂ ਦਿੱਤੇ ਬਿਆਨ ਨੂੰ ਫੈਸਲੇ ਦਾ ਆਧਾਰ ਬਣਾਇਆ ਗਿਆ ਹੈ। ਜਦੋਂ ਔਰਤ ਵਿਆਹੀ ਹੋਈ ਸੀ ਅਤੇ ਉਸ ਦੇ ਤਲਾਕ ਦਾ ਕੇਸ ਅਦਾਲਤ ਵਿਚ ਸੀ, ਉਸੇ ਸਮੇਂ ਉਸ ਨੇ ਆਪਣੇ ਪਤੀ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨਾਲ ਸਰੀਰਕ ਸਬੰਧ ਬਣਾਏ ਅਤੇ ਦੋਵਾਂ ਨੇ ਇਸ ਲਈ ਸਹਿਮਤੀ ਦਿੱਤੀ। ਜਦੋਂ ਤੱਕ ਪਤੀ-ਪਤਨੀ ਵਿਚਕਾਰ ਤਲਾਕ ਨਹੀਂ ਹੁੰਦਾ, ਵਿਆਹ ਦਾ ਵਾਅਦਾ ਕਾਨੂੰਨੀ ਤੌਰ ‘ਤੇ ਜਾਇਜ਼ ਨਹੀਂ ਹੁੰਦਾ। ਅਜਿਹੇ ‘ਚ ਤੱਥਾਂ ਨੂੰ ਦੇਖਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 376 (2) (ਐਨ) ਤਹਿਤ ਵਿਅਕਤੀ ਨੂੰ ਦੋਸ਼ੀ ਨਹੀਂ ਕਹਿ ਸਕਦੇ। ਹਾਈਕੋਰਟ ਨੇ ਕਿਹਾ ਕਿ ਅਜਿਹਾ ਨਹੀਂ ਲੱਗਦਾ ਹੈ ਕਿ ਪੁਰਸ਼ ਨੇ ਔਰਤ ਨੂੰ ਕਿਸੇ ਤਰ੍ਹਾਂ ਨਾਲ ਭਰਮਾਇਆ ਜਾਂ ਧੋਖਾ ਦਿੱਤਾ। IPC ਦੀ ਧਾਰਾ 420 ਉਦੋਂ ਹੀ ਲਾਗੂ ਹੁੰਦੀ ਹੈ, ਜਦੋਂ ਸ਼ੁਰੂ ਤੋਂ ਹੀ ਧੋਖਾਧੜੀ ਦੇ ਇਰਾਦੇ ਨਾਲ ਕੁਝ ਕੀਤਾ ਜਾਵੇ।

ਨਾਲ ਹੀ ਕਿਹਾ ਕਿ ਹੋ ਸਕਦਾ ਹੈ ਕਿ ਉਕਤ ਵਿਅਕਤੀ ਔਰਤ ਨਾਲ ਧੋਖਾਧੜੀ ਕਰਨ ਲਈ ਹੀ ਮਿਲਿਆ ਹੋਵੇ ਜਾਂ ਮੁਲਾਕਾਤ ਤੋਂ ਬਾਅਦ ਉਸ ਦਾ ਅਜਿਹਾ ਕੋਈ ਇਰਾਦਾ ਹੋ ਸਕਦਾ ਹੈ। ਇਹ ਕੇਸ ਦੀ ਕਾਪੀ ਤੋਂ ਸਪੱਸ਼ਟ ਨਹੀਂ ਹੁੰਦਾ। ਇਸ ਤੋਂ ਬਾਅਦ ਹਾਈਕੋਰਟ ਨੇ ਹੇਠਲੀ ਅਦਾਲਤ ਦੀ ਕਾਰਵਾਈ ‘ਤੇ ਰੋਕ ਲਗਾਉਣ ਦਾ ਫੈਸਲਾ ਦਿੱਤਾ। ਨਾਲ ਹੀ, ਇਸ ਮਾਮਲੇ ‘ਤੇ ਨਵੇਂ ਸਿਰੇ ਤੋਂ ਵਿਚਾਰ ਲਈ ਮਾਮਲਾ ਇਕ ਵਾਰ ਫਿਰ ਹੇਠਲੀ ਅਦਾਲਤ ਨੂੰ ਭੇਜਿਆ ਗਿਆ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: high courtJharkhandlatest newspro punjab tvpunjabi news
Share392Tweet245Share98

Related Posts

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਕਤੂਬਰ 31, 2025

ਕੁਝ ਘੰਟਿਆਂ ‘ਚ ਜ਼ਮੀਨ ਨਾਲ ਟਕਰਾਏਗਾ ਚੱਕਰਵਾਤ ਮੈਂਥਾ, ਸਕੂਲ ਬੰਦ ਰੇਲ ਗੱਡੀਆਂ ਤੇ ਉਡਾਣਾਂ ਕੀਤੀਆਂ ਰੱਦ…

ਅਕਤੂਬਰ 28, 2025

ਆਪ੍ਰੇਸ਼ਨ ਸਿੰਦੂਰ ਭਾਰਤ ਦੀ ਫੌਜੀ ਸਮਰੱਥਾ ਤੇ ਰਾਸ਼ਟਰੀ ਚਰਿੱਤਰ ਦਾ ਪ੍ਰਤੀਕ: ਰਾਜਨਾਥ ਸਿੰਘ

ਅਕਤੂਬਰ 28, 2025

ਅਮਰੀਕਾ ਨੇ 54 ਭਾਰਤੀਆਂ ਨੂੰ ਕੀਤਾ ਡਿਪੋਰਟ, ਜਿਨ੍ਹਾਂ ‘ਚ 50 ਹਰਿਆਣਾ ਦੇ ਵੀ ਸ਼ਾਮਲ

ਅਕਤੂਬਰ 27, 2025

ਕੌਣ ਹਨ ਜਸਟਿਸ ਸੂਰਿਆ ਕਾਂਤ, ਜੋ ਬਣਨ ਜਾ ਰਹੇ ਭਾਰਤ ਦੇ ਅਗਲੇ ਚੀਫ਼ ਜਸਟਿਸ?

ਅਕਤੂਬਰ 27, 2025

ਕਾਲਜ ‘ਚ ਮੁਲਾਕਾਤ,Love marriage, ਫਿਰ ਆਈ ਸੌਤਨ… ਤੰਗ ਆ ਪਤਨੀ ਨੇ ਵਿਆਹ ਦੇ ਦੋ ਸਾਲ ਬਾਅਦ ਚੁੱਕਿਆ ਖੌਫਨਾਕ ਕਦਮ

ਅਕਤੂਬਰ 27, 2025
Load More

Recent News

IND vs AUS: ਦੂਜੇ T20 ‘ਚ ਭਾਰਤ ਨੂੰ ਮਿਲੀ ਹਾਰ, ਆਸਟ੍ਰੇਲੀਆ ਨੇ 4 ਵਿਕਟਾਂ ਨਾਲ ਜਿੱਤ ਕੀਤੀ ਪ੍ਰਾਪਤ

ਅਕਤੂਬਰ 31, 2025

ਆਵਾਰਾ ਕੁੱਤਿਆਂ ‘ਤੇ ਸੁਪਰੀਮ ਕੋਰਟ ਨੇ ਸਰਕਾਰਾਂ ਤੋਂ ਫਿਰ ਮੰਗੇ ਜਵਾਬ, ਮੁੱਖ ਸਕੱਤਰ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਆਦੇਸ਼

ਅਕਤੂਬਰ 31, 2025

ਪਟਿਆਲਾ ‘ਚ ਰੋਡਵੇਜ਼ ਬੱਸ ਦੀ ਟਰੱਕ ਨਾਲ ਟੱਕਰ: 12 ਯਾਤਰੀ ਜ਼/ਖ/ਮੀ, ਡਰਾਈਵਰ-ਕੰਡਕਟਰ ਦੀ ਮੌ/ਤ

ਅਕਤੂਬਰ 31, 2025

ਹੁਣ ਤੁਹਾਡੀਆਂ Reels ‘ਤੇ ਹੋਵੇਗਾ ਤੁਹਾਡਾ ਪੂਰਾ ਕੰਟਰੋਲ ਹੋਵੇਗਾ ! ਇੰਸਟਾਗ੍ਰਾਮ ਸਿਰਫ਼ ਉਹੀ ਦਿਖਾਏਗਾ ਜੋ ਤੁਸੀਂ ਚਾਹੁੰਦੇ ਹੋ

ਅਕਤੂਬਰ 31, 2025

ਜਲੰਧਰ ‘ਚ ਰੋਡਵੇਜ਼ ਯੂਨੀਅਨ ਦੀ ਹੜਤਾਲ ਮੁਲਤਵੀ, ਕਿਲੋਮੀਟਰ ਸਕੀਮ ਰੱਦ ਕਰਵਾਉਣ ਲਈ ਹਾਈਵੇਅ ਕਰਨਾ ਸੀ ਜਾਮ

ਅਕਤੂਬਰ 31, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.