Rapper Badshah Dating Punjabi Actress : ਮਸ਼ਹੂਰ ਰੈਪਰ ਬਾਦਸ਼ਾਹ ਆਪਣੀ ਦਮਦਾਰ ਆਵਾਜ਼ ਅਤੇ ਸੁਪਰਹਿੱਟ ਗੀਤਾਂ ਕਾਰਨ ਲੋਕਾਂ ਵਿੱਚ ਬਹੁਤ ਮਸ਼ਹੂਰ ਹੈ। ਉਨ੍ਹਾਂ ਨੂੰ ਪਛਾਣ ਦੀ ਕੋਈ ਲੋੜ ਨਹੀਂ। ਅੱਜ ਦੁਨੀਆ ਭਰ ਵਿੱਚ ਉਸਦੇ ਫੈਨਸ ਮੌਜੂਦ ਹਨ, ਜੋ ਉਸਦੇ ਹਰ ਨਵੇਂ ਗੀਤ ਲਈ ਬੇਤਾਬ ਹਨ। ਬਾਦਸ਼ਾਹ ਆਪਣੇ ਕੰਮ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ। ਵਿਆਹ ਤੋਂ ਬਾਅਦ ਸਿੰਗਲ ਦਾ ਟੈਗ ਲਗਾ ਕੇ ਘੁੰਮ ਰਹੇ ਬਾਦਸ਼ਾਹ ਨੂੰ ਇੱਕ ਵਾਰ ਫਿਰ ਤੋਂ ਪਿਆਰ ਹੋ ਗਿਆ ਹੈ।
ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਹ ਪੰਜਾਬੀ ਐਕਟਰਸ Isha Rekhi ਨੂੰ ਡੇਟ ਕਰ ਰਹੇ ਹਨ। ਇੰਨਾ ਹੀ ਨਹੀਂ ਖ਼ਬਰਾਂ ਹਨ ਕਿ ਬਾਦਸ਼ਾਹ ਲਗਪਗ ਇੱਕ ਸਾਲ ਤੋਂ ਈਸ਼ਾ ਨੂੰ ਡੇਟ ਕਰ ਰਹੇ ਹਨ ਪਰ ਆਪਣੇ ਨਿੱਜੀ ਕਾਰਨਾਂ ਕਰਕੇ ਉਹ ਇਸ ਰਿਸ਼ਤੇ ਨੂੰ ਗੁਪਤ ਰੱਖਣਾ ਚਾਹੁੰਦੇ ਹਨ।
ਜਾਣੋ ਕਿਵੇਂ ਮਿਲੇ ਦੋਵੇਂ :
ਦੱਸ ਦੇਈਏ ਕਿ ਦੋਵਾਂ ਦੀ ਮੁਲਾਕਾਤ ਇੱਕ ਦੋਸਤ ਦੀ ਪਾਰਟੀ ਦੌਰਾਨ ਹੋਈ, ਜਿਸ ਤੋਂ ਬਾਅਦ ਉਹ ਰਿਲੇਸ਼ਨਸ਼ਿਪ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲਗਪਗ ਇੱਕ ਸਾਲ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ।
ਬਾਦਸ਼ਾਹ ਨੇ ਜੈਸਮੀਨ ਨਾਲ ਸਾਲ 2015 ‘ਚ ਵਿਆਹ ਕੀਤਾ ਸੀ। ਦੋਵਾਂ ਨੇ 11 ਜਨਵਰੀ 2017 ਨੂੰ ਆਪਣੀ ਬੇਟੀ ਦਾ ਦੁਨੀਆ ‘ਚ ਸਵਾਗਤ ਕੀਤਾ ਸੀ। ਹਾਲਾਂਕਿ ਸਾਲ 2019 ‘ਚ ਪਤਨੀ ਨਾਲ ਵੱਖ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸੀ।
ਜਾਣੋ ਕੌਣ ਹੈ ਈਸ਼ਾ : ਦੱਸ ਦੇਈਏ ਕਿ ਈਸ਼ਾ ਰਿਖੀ ਇੱਕ ਐਕਟਰਸ ਅਤੇ ਮਾਡਲ ਹੈ। ਪੰਜਾਬੀ ਫਿਲਮਾਂ ‘ਚ ਧਮਾਲ ਮਚਾਉਣ ਤੋਂ ਬਾਅਦ ਹੁਣ ਉਹ ਬਾਲੀਵੁੱਡ ‘ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰ ਰਹੀ ਹੈ। ਉਸਨੇ ਸਾਲ 2018 ਵਿੱਚ ਫਿਲਮ ‘ਨਵਾਬਜ਼ਾਦੇ’ ਨਾਲ ਹਿੰਦੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਇੰਨਾ ਹੀ ਨਹੀਂ ਈਸ਼ਾ ਖੂਬਸੂਰਤੀ ਅਤੇ ਬੋਲਡਨੈੱਸ ਦੇ ਮਾਮਲੇ ‘ਚ ਬਾਲੀਵੁੱਡ ਐਕਟਰਸ ਨੂੰ ਸਖ਼ਤ ਟੱਕਰ ਦਿੰਦੀ ਹੈ।