ਪੰਜਾਬੀ ਗਾਇਕ Diljit dosanjh ਅਤੇ AP Dhillon ਦੇ ਵਿਚਕਾਰ ਲਗਾਤਾਰ ਵਿਵਾਦ ਵੱਧਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ਦੇ ਵਿੱਚ ਰੈਪਰ ਅਤੇ ਪੰਜਾਬੀ ਗਾਇਕ ਬਾਦਸ਼ਾਹ ਦੀ ਵੀ ਐਂਟਰੀ ਹੋਈ ਹੈ। ਸੋਸ਼ਲ ਮੀਡੀਆ ਦੇ ਉੱਤੇ ਬਾਦਸ਼ਾਹ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਗਲਤੀ ਨਾ ਕਰੋ ਜੋ ਅਸੀਂ ਕੀਤੀ ਹੈ। ਉਹਨਾਂ ਨੇ ਕਿਹਾ ਕਿ ਤੇਜ਼ ਚੱਲਣਾ ਹੈ ਤਾਂ ਇਕੱਲੇ ਚਲੋ ਪਰ ਜੇ ਦੂਰ ਤੱਕ ਚੱਲਣਾ ਹੈ ਤਾਂ ਇਕੱਠੇ ਹੋ ਕੇ ਚੱਲੋ ਅਸੀਂ ਸਾਰੇ ਇੱਕ ਜੁੱਟ ਰਹਾਂਗੇ ਤਾਂ ਹੀ ਅੱਗੇ ਸਭ ਦਾ ਗੁਜ਼ਾਰਾ ਹੈ।
ਇਸੀ ਵਿਚਕਾਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਬਾਦਸ਼ਾਹ ਦੀ ਐਂਟਰੀ ਹੋਈ ਹੈ। ਉਥੇ ਹੀ ਹੁਣ ਲਗਾਤਾਰ ਵੱਡੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਕੀ ਦਿਲਜੀਤ ਦੋਸਾਂਝ ਅਤੇ ਏਪੀ ਢਿੱਲੋ ਦੇ ਵਿਚਕਾਰ ਸਾਰਾ ਕੁਝ ਠੀਕ ਹੈ ਜਾਂ ਨਹੀਂ। ਦੱਸ ਦਈਏ ਕਿ ਬੀਤੇ ਦਿਨਾਂ ਇਥੇ ਢਿੱਲੋ ਦੇ ਵੱਲੋਂ ਦਿਲਜੀਤ ਦੋਸਾਂਝ ਦੇ ਉੱਤੇ ਇਲਜ਼ਾਮ ਲਗਾਏ ਗਏ ਸੀ ਕਿ ਦਿਲਜੀਤ ਦੋਸਾਂਝ ਨੇ ਉਹਨਾਂ ਨੂੰ ਇੰਸਟਾਗਰਾਮ ਦੇ ਉੱਤੇ Block ਕੀਤਾ ਹੋਇਆ। ਪਰੰਤੂ ਜਿਵੇਂ ਹੀ ਉਹਨਾਂ ਨੇ ਇਹ ਇਲਜ਼ਾਮ ਲਗਾਇਆ ਤਾਂ Instagram ਦੇ ਉੱਤੇ ਹੀ ਦਿਲਜੀਤ ਦੋਸਾਂਝ ਦੇ ਵੱਲੋਂ ਜਵਾਬ ਦਿੱਤਾ ਗਿਆ ਸੀ ਕਿ ਉਨਾਂ ਨੇ ਏਪੀ ਢਿੱਲੋਂ ਨੂੰ ਬਲੋਕ ਨਹੀਂ ਕੀਤਾ।
ਉਹਨਾਂ ਦਾ ਪੰਗਾ ਸਰਕਾਰਾਂ ਦੇ ਨਾਲ ਹੋ ਸਕਦਾ ਕਲਾਕਾਰਾਂ ਦੇ ਨਾਲ ਨਹੀਂ ਹੋ ਸਕਦਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਆਪਣੇ ਲਾਈਵ ਸ਼ੋਅ ਦੌਰਾਨ ਦਿਲਜੀਤ ਨੇ ਕਰਨ ਔਜਲਾ ਤੇ ਏਪੀ ਢਿੱਲੋ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੇਰੇ ਦੋਹਾਂ ਭਰਾਵਾਂ ਨੇ ਵੀ ਇੰਡੀਆ ਟੂਰ ਸ਼ੁਰੂ ਕੀਤਾ ਹੈ। ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਗੱਲ ਦਾ ਜਵਾਬ ਦਿੰਦੇ ਹੋਏ। ਚੰਡੀਗੜ੍ਹ ਦੇ ਸ਼ੋਅ ‘ਚ ਇਹ ਵੀ ਢਿੱਲੋ ਨੇ ਕਿਹਾ ਸੀ ਕਿ ਤਾਂ ਹੀ ਸੰਭਵ ਹੈ। ਜੇ ਤੁਸੀਂ ਉਹਨਾਂ ਨੂੰਇਸਟਾਗਰਾਮ ਤੇ ਅਨਬਲੋਕ ਕਰੋਗੇ ਫਿਰ ਹੀ ਏਕਤਾ ਦੀ ਗੱਲ ਕੀਤੀ ਜਾ ਸਕੇਗੀ।