ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਉਂਟ ਬੈਨ ਕਰਨ ‘ਤੇ ਕਿਹਾ ਕਿ, ਇਹ ਬੇਹੱਦ ਨਿੰਦਾਜਨਕ ਕਾਰਵਾਈ ਹੈ,
ਟੈਕਨੋਲੋਜੀ ਦੇ ਇਸ ਯੁੱਗ ‘ਚ ਵਿਚਾਰਾਂ ਦੀ ਆਜ਼ਾਦੀ ਕੁਚਲਣਾ ਕਿਸੇ ਵੀ ਲੋਕਤੰਤਰੀ ਦੇਸ ਲਈ ਸ਼ੋਭਾ ਨਹੀਂ ਦਿੰਦਾ।
ਇਹ ਜਿਕਰਯੋਗ ਹੈ ਕਿ ਰਵੀ ਸਿੰਘ ਖਾਲਸਾ ਏਡ ਦਾ ਭਾਰਤ ‘ਚ ਟਵਿੱਟਰ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ।ਇਸ ਦੀ ਜਾਣਕਾਰੀ ਰਵੀ ਸਿੰਘ ਖਾਲਸਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਸਾਂਝੀ ਕਰ ਕੇ ਦਿੱਤੀ।ਮੂਸੇਵਾਲਾ ਦਾ SYL ਗੀਤ ਬੈਨ ਹੋਣ ਮਗਰੋਂ ਕਈ ਟਵਿੱਟਰ ਅਕਾਊਂਟ ਵੀ ਬੈਨ ਕੀਤੇ ਗਏ ਹਨ
ਰਵੀ ਸਿੰਘ ਖਾਲਸਾ ਦਾ ਟਵਿੱਟਰ ਅਕਾਉਂਟ ਬੈਨ ਕਰਨਾ ਬੇਹੱਦ ਨਿੰਦਾਜਨਕ ਕਾਰਵਾਈ ਹੈ, ਟੈਕਨੋਲੋਜੀ ਦੇ ਇਸ ਯੁੱਗ ਚ ਵਿਚਾਰਾਂ ਦੀ ਆਜ਼ਾਦੀ ਕੁਚਲਣਾ ਕਿਸੇ ਵੀ ਲੋਕਤੰਤਰੀ ਦੇਸ ਲਈ ਸ਼ੋਭਾ ਨਹੀਂ ਦਿੰਦਾ।
— Kultar Singh Sandhwan (@Sandhwan) July 2, 2022
ਇਸਤੋਂ ਪਹਿਲਾਂ ਕਿਸਾਨ ਏਕਤਾ ਮੋਰਚਾ ਤੇ ਟਰੈਕਟਰ 2 ਟਵਿੱਟਰ ਵੀ ਬੈਨ ਕੀਤਾ ਗਿਆ।ਰਵੀ ਸਿੰਘ ਨੇ ਕਿਹਾ ਤੁਸੀਂ ਸਾਡੀ ਆਵਾਜ਼ ਦੱਬ ਨਹੀਂ ਸਕਦੇ। ਰਵੀ ਸਿੰਘ ਖਾਲਸਾ,ਖਾਲਸਾ ਏਡ ਦੇ ਸੰਸਥਾਪਕ ਹਨ।ਖਾਲਸਾ ਏਡ ਇੱਕ ਸੰਸਥਾ ਹੈ ਜੋ ਕੁਦਰਤੀ ਆਫ਼ਤਾਂ ਲਈ ਆਪ ਮੁਹਾਰੇ ਹੋ ਕੇ ਅੱਗੇ ਆਉਂਦੀ ਹੈ।ਰਵੀ ਸਿੰਘ ਖਾਲਸਾ ਦਾ ਸਿੱਖ ਕੌਮ ‘ਚ ਬਹੁਤ ਉੱਚਾ ਨਾਮ ਹੈ।ਜੋ ਆਪਣੀ ਨਿਸ਼ਕਾਮ ਸੇਵਾ ਲਈ ਜਾਣੇ ਜਾਂਦੇ ਹਨ।