RBI MPC Meet News Updates: ਰਿਜ਼ਰਵ ਬੈਂਕ ਨੇ ਇਸ ਸਾਲ ਮਈ ਤੋਂ ਪੰਜਵੀਂ ਵਾਰ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਮਹਿੰਗਾਈ ਕਾਰਨ ਦੇਸ਼ ਦੀ ਆਰਥਿਕਤਾ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਰਿਕਵਰੀ ਵਿੱਚ ਦਿੱਕਤ ਆ ਰਹੀ ਹੈ। ਅਜਿਹੇ ‘ਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਅੱਜ ਯਾਨੀ 7 ਦਸੰਬਰ ਨੂੰ ਫਿਰ ਤੋਂ ਵਿਆਜ ਦਰਾਂ ‘ਚ ਵਾਧਾ ਕੀਤਾ ਹੈ।
ਆਰਬੀਆਈ ਨੇ ਰੈਪੋ ਦਰ ਵਿੱਚ 35 ਆਧਾਰ ਅੰਕਾਂ ਦਾ ਵਾਧਾ ਕੀਤਾ, ਜਿਸ ਕਾਰਨ ਇਹ 5.40 ਫੀਸਦੀ ਤੋਂ ਵਧ ਕੇ 6.25 ਫੀਸਦੀ ਹੋ ਗਿਆ ਹੈ। ਇਸ ਤੋਂ ਪਹਿਲਾਂ 30 ਸਤੰਬਰ ਨੂੰ ਰੈਪੋ ਰੇਟ ‘ਚ 50 ਬੇਸਿਸ ਪੁਆਇੰਟ, ਅਗਸਤ 2002 ‘ਚ 50 ਬੇਸਿਸ ਪੁਆਇੰਟ, ਜੂਨ ‘ਚ 50 ਬੇਸਿਸ ਪੁਆਇੰਟ ਅਤੇ ਮਈ ‘ਚ 40 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਸੀ।
ਜਾਰੀ ਰਹੇਗੀ ਮਹਿੰਗਾਈ ਦੀ ਮਾਰ
ਆਰਬੀਆਈ ਗਵਰਨਰ ਨੇ ਕਿਹਾ ਕਿ ਮਹਿੰਗਾਈ ਅਜੇ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਮਹਿੰਗਾਈ ਅਜੇ ਵੀ ਟੀਚੇ ਤੋਂ ਉਪਰ ਰਹਿਣ ਦੀ ਉਮੀਦ ਹੈ। ਅਗਲੇ 4 ਮਹੀਨਿਆਂ ਤੱਕ ਮਹਿੰਗਾਈ ਦਰ 4 ਫੀਸਦੀ ਤੋਂ ਉਪਰ ਰਹਿ ਸਕਦੀ ਹੈ। ਹਾਲਾਂਕਿ, ਪੇਂਡੂ ਮੰਗ ਵਿੱਚ ਸੁਧਾਰ ਦਿਖਾਈ ਦੇ ਰਿਹਾ ਹੈ। ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੇ 6 ਚੋਂ 5 ਮੈਂਬਰ ਰੇਪੋ ਦਰ ਵਧਾਉਣ ਦੇ ਹੱਕ ਵਿੱਚ ਸੀ। ਜਦੋਂ ਕਿ 4 ਮੈਂਬਰ ਅਨੁਕੂਲਤਾ ਵਾਲਾ ਸਟੈਂਡ ਵਾਪਸ ਲੈਣ ਦੇ ਹੱਕ ਵਿੱਚ ਸੀ।
FY23: GDP ਵਿਕਾਸ ਦਰ 6.8% ਰਹਿਣ ਦਾ ਅਨੁਮਾਨ
ਆਰਬੀਆਈ ਦਾ ਕਹਿਣਾ ਹੈ ਕਿ ਵਿੱਤੀ ਸਾਲ 2023 ਵਿੱਚ ਜੀਡੀਪੀ ਵਿਕਾਸ ਦਰ 6.8 ਫੀਸਦੀ ਰਹਿਣ ਦੀ ਉਮੀਦ ਹੈ। ਪਹਿਲੇ ਵਿੱਤੀ ਸਾਲ ਲਈ ਵਿਕਾਸ ਦਰ ਦਾ ਅਨੁਮਾਨ 7 ਫੀਸਦੀ ਸੀ। ਅਕਤੂਬਰ ਤੋਂ ਦਸੰਬਰ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ 4.4 ਫੀਸਦੀ ਰਹਿ ਸਕਦੀ ਹੈ। ਜਦਕਿ ਜਨਵਰੀ ਤੋਂ ਮਾਰਚ ਤਿਮਾਹੀ ‘ਚ ਜੀਡੀਪੀ ਵਿਕਾਸ ਦਰ 4.2 ਫੀਸਦੀ ਰਹਿ ਸਕਦੀ ਹੈ। ਕੇਂਦਰੀ ਬੈਂਕ ਮੁਤਾਬਕ ਸਤੰਬਰ ਤਿਮਾਹੀ ਲਈ ਜੀਡੀਪੀ ਦੇ ਅੰਕੜੇ ਅੰਦਾਜ਼ੇ ਮੁਤਾਬਕ ਰਹੇ ਹਨ।
ਇਹ ਵੀ ਪੜ੍ਹੋ: Arms licenses in Punjab: ਪੰਜਾਬ ‘ਚ ਪੰਜ ਹਜ਼ਾਰ ਹਥਿਆਰਾਂ ਦੇ ਲਾਇਸੈਂਸ ਰੱਦ, ਨਿਯਮਾਂ ਨੂੰ ਤਾਕ ‘ਤੇ ਰੱਖ ਬਣਾਏ ਗਏ ਸੀ ਲਾਇਸੈਂਸ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h