Digital Rupee: ਰਿਜ਼ਰਵ ਬੈਂਕ 1 ਦਸੰਬਰ ਨੂੰ ਰਿਟੇਲ ਡਿਜੀਟਲ ਰੁਪਏ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕਰੇਗਾ। ਪਾਇਲਟ ਪ੍ਰੋਜੈਕਟ ਲਈ ਕੁੱਲ 8 ਬੈਂਕਾਂ ਦੀ ਪਛਾਣ ਕੀਤੀ ਗਈ ਹੈ। ਪਹਿਲੇ ਪੜਾਅ ਦੇ ਪਾਇਲਟ ਪ੍ਰੋਜੈਕਟ ‘ਚ 4 ਬੈਂਕ ਸ਼ਾਮਲ ਹੋਣਗੇ। ਜਿਸ ਵਿੱਚ State Bank of India, ICICI Bank, Yes Bank, IDFC First Bank ਹਨ। ਦੂਜੇ ਪੜਾਅ ਦੇ ਪਾਇਲਟ ਪ੍ਰੋਜੈਕਟ ਵਿੱਚ Bank of Baroda, Union Bank of India, HDFC Bank, Kotak Mahindra Bank ਸ਼ਾਮਲ ਹੋਣਗੇ।
ਪਹਿਲੇ ਪੜਾਅ ‘ਚ ਕਈ ਬੈਂਕ ਸ਼ਾਮਲ ਹੋਣਗੇ
ਪਾਇਲਟ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਮੁੰਬਈ, ਨਵੀਂ ਦਿੱਲੀ, ਬੈਂਗਲੁਰੂ, ਭੁਵਨੇਸ਼ਵਰ ਸ਼ਾਮਲ ਹੋਣਗੇ। ਅਹਿਮਦਾਬਾਦ, ਗੰਗਟੋਕ, ਗੁਹਾਟੀ, ਹੈਦਰਾਬਾਦ, ਇੰਦੌਰ, ਕੋਚੀ, ਲਖਨਊ, ਪਟਨਾ ਅਤੇ ਸ਼ਿਮਲਾ ਨੂੰ ਬਾਅਦ ਦੇ ਪੜਾਅ ਵਿੱਚ ਕਵਰ ਕੀਤਾ ਜਾਵੇਗਾ। ਪ੍ਰੋਜੈਕਟ ਦੇ ਅੱਗੇ ਵਧਣ ਨਾਲ ਹੋਰ ਬੈਂਕਾਂ ਅਤੇ ਸ਼ਹਿਰਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਗਾਹਕਾਂ ਨੂੰ ਰਿਟੇਲ ਡਿਜੀਟਲ ਰੁਪਏ ‘ਤੇ ਕੋਈ ਵਿਆਜ ਨਹੀਂ ਮਿਲੇਗਾ। ਕਰੰਸੀ ਨੋਟਾਂ ਅਤੇ ਸਿੱਕਿਆਂ ਦੇ ਮੁੱਲ ਵਿੱਚ ਡਿਜੀਟਲ ਰੁਪਿਆ ਜਾਰੀ ਕੀਤਾ ਜਾਵੇਗਾ। ਟੋਕਨ ਰਿਟੇਲ ਡਿਜੀਟਲ ਰੁਪਏ ਦੇ ਰੂਪ ਵਿੱਚ ਜਾਰੀ ਕੀਤਾ ਜਾਵੇਗਾ।
ਲੈਣ-ਦੇਣ ਲਈ ਵਰਤਿਆ ਜਾ ਸਕਦਾ
ਈ-ਰੁਪਈ (e₹-R) ਇੱਕ ਡਿਜੀਟਲ ਟੋਕਨ ਵਜੋਂ ਕੰਮ ਕਰੇਗਾ। ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਭਾਰਤੀ ਰਿਜ਼ਰਵ ਬੈਂਕ ਵਲੋਂ ਜਾਰੀ ਕਰੰਸੀ ਨੋਟਾਂ ਦਾ ਡਿਜੀਟਲ ਰੂਪ ਹੈ। ਇਹ ਕਰੰਸੀ ਨੋਟਾਂ ਵਾਂਗ ਪੂਰੀ ਤਰ੍ਹਾਂ ਜਾਇਜ਼ ਅਤੇ ਵੈਧ ਹੈ। ਇਸਦੀ ਵਰਤੋਂ ਲੈਣ-ਦੇਣ ਲਈ ਕੀਤੀ ਜਾ ਸਕਦੀ ਹੈ।
ਕਿਵੇਂ ਵਰਤਿਆ ਜਾਵੇ
e₹-R ਬੈਂਕਾਂ ਰਾਹੀਂ ਵੰਡਿਆ ਜਾਵੇਗਾ। ਵਿਅਕਤੀ-ਤੋਂ-ਵਿਅਕਤੀ ਜਾਂ ਵਿਅਕਤੀ-ਤੋਂ-ਵਪਾਰੀ ਲੈਣ-ਦੇਣ ਡਿਜੀਟਲ ਵਾਲਿਟ ਰਾਹੀਂ ਕੀਤੇ ਜਾ ਸਕਦੇ ਹਨ। ਰਿਜ਼ਰਵ ਬੈਂਕ ਮੁਤਾਬਕ, ਉਪਭੋਗਤਾ ਮੋਬਾਈਲ ਫੋਨਾਂ ਜਾਂ ਡਿਵਾਈਸਾਂ ਵਿੱਚ ਸਟੋਰ ਕੀਤੇ ਬੈਂਕਾਂ ਦੇ ਡਿਜੀਟਲ ਵਾਲੇਟ ਤੋਂ ਡਿਜੀਟਲ ਰੁਪਿਆਂ ਰਾਹੀਂ ਲੈਣ-ਦੇਣ ਕਰ ਸਕਣਗੇ। ਜੇਕਰ ਤੁਸੀਂ ਕਿਸੇ ਦੁਕਾਨਦਾਰ ਨੂੰ ਡਿਜੀਟਲ ਰੂਪ ਵਿੱਚ ਭੁਗਤਾਨ ਕਰਨਾ ਹੈ, ਤਾਂ ਇਹ ਵਪਾਰੀ ਦੇ ਨਾਲ ਪ੍ਰਦਰਸ਼ਿਤ QR ਕੋਡਾਂ ਦੁਆਰਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: Arshdeep Singh: ਅਰਸ਼ਦੀਪ ਸਿੰਘ ਨੇ ਪ੍ਰੈਸ ‘ਚ ਦਿੱਤਾ ਦਿਲ ਜਿੱਤਣ ਵਾਲਾ ਬਿਆਨ, ਬੋਲੇ “ਫੈਨਸ ਨੂੰ ਆਲੋਚਨਾ ਕਰਨ ਦਾ ਹੱਕ”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h