Realme GT3 Launched Globally: Realme ਨੇ ਮੋਬਾਈਲ ਵਰਲਡ ਕਾਂਗਰਸ 2023 (MWC 2023) ‘ਚ Realme GT3 ਲਾਂਚ ਕੀਤਾ ਹੈ। Realme GT ਸੀਰੀਜ਼ ਦੇ ਇਸ ਲੇਟੈਸਟ ਰੀਅਲਮੀ ਸਮਾਰਟਫੋਨ ‘ਚ ਕੰਪਨੀ ਨੇ ਰੈਮ ਅਤੇ ਸਟੋਰੇਜ ਦੇ ਕਈ ਆਪਸ਼ਨ ਦਿੱਤੇ ਹਨ।
Realme ਨੇ Realme GT 3 ਐਡੀਸ਼ਨ ਬਾਰੇ ਦਾਅਵਾ ਕੀਤਾ ਹੈ ਕਿ ਇਹ ਸਮਾਰਟਫੋਨ ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ ਬਣਨ ਜਾ ਰਿਹਾ ਹੈ ਜੋ ਸਭ ਤੋਂ ਤੇਜ਼ ਚਾਰਜਿੰਗ ਵਾਲਾ ਹੈ। ਕੰਪਨੀ ਮੁਤਾਬਕ Realme GT3 ਨੂੰ ਸਿਰਫ 9 ਮਿੰਟ 30 ਸੈਕਿੰਡ ‘ਚ ਜ਼ੀਰੋ ਤੋਂ 100 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।
Realme GT3 ਦੀ ਡਿਸਪਲੇ ‘ਚ ਹਾਈ ਰਿਫ੍ਰੈਸ਼ ਰੇਟ ਦਿੱਤਾ ਗਿਆ ਹੈ। Realme GT3 ਸਮਾਰਟਫੋਨ ‘ਚ ਕੰਪਨੀ ਨੇ ਟਾਪ ਨੌਚ ਫੀਚਰਸ ਦਿੱਤੇ ਹਨ। ਇਹ ਕੁਆਲਕਾਮ ਸਨੈਪਡ੍ਰੈਗਨ ਦੇ ਨਵੀਨਤਮ ਪ੍ਰੋਸੈਸਰ ਦੇ ਨਾਲ ਆਉਂਦਾ ਹੈ ਅਤੇ ਇਸ ਵਿੱਚ 4600 mAh ਦੀ ਬੈਟਰੀ ਵੀ ਹੈ। ਆਓ ਜਾਣਦੇ ਹਾਂ ਇਸ ਹੈਂਡਸੈੱਟ ਦੇ ਫੀਚਰਸ ਅਤੇ ਕੀਮਤ ਬਾਰੇ।
Realme GT 3 ਦੇ ਸਪੈਸੀਫਿਕੇਸ਼ਨਸ
Realme GT 3 ਐਂਡਰਾਇਡ 13 ‘ਤੇ ਆਧਾਰਿਤ Realme UI 4.0 ‘ਤੇ ਕੰਮ ਕਰਦਾ ਹੈ।
ਇਸ ਵਿੱਚ 1240×2,772 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.74-ਇੰਚ ਦੀ AMOLED ਡਿਸਪਲੇਅ ਹੈ। ਡਿਸਪਲੇਅ ਦੀ ਰਿਫਰੈਸ਼ ਦਰ 144Hz ਹੈ। ਸੂਰਜ ਦੀ ਰੌਸ਼ਨੀ ਵਿੱਚ ਬਿਹਤਰ ਪ੍ਰਦਰਸ਼ਨ ਲਈ, ਡਿਸਪਲੇਅ ਨੂੰ 1,400 ਨਿਟਸ ਤੱਕ ਦੀ ਪੀਕ ਬ੍ਰਾਈਟਨੈਸ ਦਿੱਤੀ ਗਈ ਹੈ।
Realme GT 3 ‘ਚ ਹਾਈ-ਕਲਾਸ ਪਰਫਾਰਮੈਂਸ ਲਈ Snapdragon 8+ Gen ਦਾ Octacore ਪ੍ਰੋਸੈਸਰ ਦਿੱਤਾ ਗਿਆ ਹੈ।
Realme GT 3 ਵਿੱਚ ਰੈਮ ਤੇ ਮੈਮੋਰੀ ਆਪਸ਼ਨ ਵੀ ਉਪਲਬਧ ਹਨ। ਇਹ 8GB + 128GB, 12GB + 256GB, 16GB + 256GB, 16GB + 512GB ਅਤੇ 16GB + 1TB ਵੇਰੀਐਂਟ ਵਿੱਚ ਆਉਂਦਾ ਹੈ।
Realme GT 3 ਦੇ ਰੀਅਰ ‘ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਸੋਨੀ IMX890 ਸੈਂਸਰ ਵਾਲਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ ਹੈ। ਦੂਜੇ ਕੈਮਰੇ ‘ਚ 8 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਮੈਕਰੋ ਕੈਮਰਾ ਦਿੱਤਾ ਗਿਆ ਹੈ।
Realme GT 3 ‘ਚ 4600mAh ਦੀ ਬੈਟਰੀ ਹੈ। ਕੰਪਨੀ ਨੇ ਇਸ ‘ਚ 240W SuperVOOC ਫਾਸਟ ਚਾਰਜਰ ਦਿੱਤਾ ਹੈ, ਜੋ 4 ਮਿੰਟ ‘ਚ ਫੋਨ ਨੂੰ 50 ਫੀਸਦੀ ਚਾਰਜ ਕਰਦਾ ਹੈ।
ਇਸ ਦੇ ਬੇਸ ਵੇਰੀਐਂਟ ਦੀ ਕੀਮਤ ਲਗਪਗ 53,000 ਰੁਪਏ ਹੈ। ਫਿਲਹਾਲ ਬਾਕੀ ਵੇਰੀਐਂਟ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h