Delhi Liquor Sale: ਨਵੀਂ ਦਿੱਲੀ ‘ਚ ਨਵੇਂ ਸਾਲ ਤੋਂ ਇੱਕ ਹਫ਼ਤਾ ਪਹਿਲਾਂ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਨਵੇਂ ਅੰਕੜੇ ਸਾਹਮਣੇ ਆਏ ਹਨ। ਇਸ ਮੁਤਾਬਕ ਨਵੇਂ ਸਾਲ ਤੋਂ ਪਹਿਲਾਂ ਵਾਲੇ ਹਫ਼ਤੇ ‘ਚ ਦਿੱਲੀ ‘ਚ ਰੋਜ਼ਾਨਾ ਸ਼ਰਾਬ ਦੀ ਵਿਕਰੀ ‘ਚ ਭਾਰੀ ਵਾਧਾ ਹੋਇਆ ਹੈ।
ਆਬਕਾਰੀ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ 24 ਦਸੰਬਰ ਤੋਂ 31 ਦਸੰਬਰ ਦਰਮਿਆਨ 218.33 ਕਰੋੜ ਰੁਪਏ (ਲਗਪਗ 1 ਕਰੋੜ ਬੋਤਲਾਂ) ਦੀ ਸ਼ਰਾਬ ਦੀ ਵਿਕਰੀ ਹੋਈ। ਅੰਕੜੇ ਦੱਸਦੇ ਹਨ ਕਿ 2022 ਦੇ ਆਖਰੀ ਦਿਨ ਸਭ ਤੋਂ ਵੱਧ 20 ਲੱਖ ਬੋਤਲਾਂ ਦੀ ਵਿਕਰੀ ਹੋਈ।
1 ਜਨਵਰੀ ਨੂੰ ਸਭ ਤੋਂ ਵੱਧ ਵਿਕੀ ਵਾਈਨ
ਇੱਕ ਸੀਨੀਅਰ ਆਬਕਾਰੀ ਅਧਿਕਾਰੀ ਨੇ ਦੱਸਿਆ ਕਿ ਆਮ ਦਿਨਾਂ ‘ਚ ਔਸਤਨ 11 ਲੱਖ ਤੋਂ 12.5 ਲੱਖ ਬੋਤਲਾਂ ਦੀ ਵਿਕਰੀ ਹੁੰਦੀ ਹੈ। ਉਨ੍ਹਾਂ ਕਿਹਾ, ”1 ਜਨਵਰੀ ਨੂੰ ਸਰਕਾਰੀ ਦੁਕਾਨਾਂ ‘ਤੇ ਵੀ ਸ਼ਰਾਬ ਦੀ ਵਿਕਰੀ ਜ਼ਿਆਦਾ ਰਹੀ ਕਿਉਂਕਿ ਸਾਲ ਦੇ ਪਹਿਲੇ ਦਿਨ ਸ਼ਰਾਬ ਦੀਆਂ 17 ਲੱਖ ਬੋਤਲਾਂ ਵਿਕੀਆਂ। ਮਹੀਨੇ ਲਈ ਔਸਤ ਰੋਜ਼ਾਨਾ ਵਿਕਰੀ (ਬੋਤਲਾਂ ਵਿੱਚ) ਵਿੱਚ ਵੀ ਪਿਛਲੇ ਸਾਲ ਦਸੰਬਰ ਦੇ ਮੁਕਾਬਲੇ ਮਾਮੂਲੀ ਵਾਧਾ ਹੋਇਆ ਹੈ। ਹਾਲਾਂਕਿ ਨਵੰਬਰ ‘ਚ ਪਿਛਲੇ ਸਾਲ ਦੇ ਮੁਕਾਬਲੇ ਸ਼ਰਾਬ ਦੀ ਵਿਕਰੀ ‘ਚ ਕਮੀ ਆਈ ਹੈ। ਦਸੰਬਰ ਵਿੱਚ ਲਗਪਗ 13.77 ਲੱਖ ਬੋਤਲਾਂ ਪ੍ਰਤੀ ਦਿਨ ਵਿਕੀਆਂ, ਜਦੋਂ ਕਿ ਪਿਛਲੇ ਸਾਲਾਂ (2019-2021) ਵਿੱਚ ਇਹ 12.55-12.95 ਲੱਖ ਬੋਤਲਾਂ ਦੇ ਵਿਚਕਾਰ ਸੀ।
ਦਸੰਬਰ 2022 ਵਿੱਚ ਪਿਛਲੇ ਤਿੰਨ ਸਾਲਾਂ ‘ਚ ਸਭ ਤੋਂ ਵੱਧ ਵਿਕੀ ਸ਼ਰਾਬ
ਜੇਕਰ ਪਿਛਲੇ ਤਿੰਨ ਸਾਲਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਦਸੰਬਰ ਮਹੀਨੇ ਦੌਰਾਨ ਦਿੱਲੀ ‘ਚ ਸਾਲ 2019 ‘ਚ 12.55 ਲੱਖ, ਸਾਲ 2020 ‘ਚ 12.95 ਲੱਖ, ਸਾਲ 2021 ‘ਚ 12.52 ਲੱਖ ਅਤੇ ਸਾਲ 2021 ‘ਚ 13.77 ਲੱਖ ਸ਼ਰਾਬ ਦੀਆਂ ਬੋਤਲਾਂ ਵਿਕੀਆਂ। ਆਬਕਾਰੀ ਵਿਭਾਗ ਦੇ ਅੰਕੜਿਆਂ ਮੁਤਾਬਕ 24 ਦਸੰਬਰ 2022 ਨੂੰ ਸ਼ਹਿਰ ਵਿੱਚ 28.8 ਕਰੋੜ ਰੁਪਏ ਦੀਆਂ 14.7 ਲੱਖ ਬੋਤਲਾਂ ਦੀ ਵਿਕਰੀ ਹੋਈ। ਹਾਲ ਹੀ ‘ਚ 27 ਦਸੰਬਰ ਨੂੰ ਦਿੱਲੀ ‘ਚ ਸਭ ਤੋਂ ਘੱਟ ਸ਼ਰਾਬ ਦੀਆਂ ਬੋਤਲਾਂ ਵਿਕੀਆਂ, ਜਦੋਂ 19.3 ਕਰੋੜ ਰੁਪਏ ਦੀਆਂ 11 ਲੱਖ ਤੋਂ ਘੱਟ ਬੋਤਲਾਂ ਵਿਕੀਆਂ।
ਆਬਕਾਰੀ ਵਿਭਾਗ ਤੋਂ ਦਿੱਲੀ ਸਰਕਾਰ ਨੂੰ 4 ਮਹੀਨਿਆਂ ਵਿੱਚ 2515 ਕਰੋੜ ਦਾ ਮਾਲੀਆ
ਦੂਜੇ ਪਾਸੇ, ਦਿੱਲੀ ਦੇ ਆਬਕਾਰੀ ਵਿਭਾਗ ਦੇ ਅੰਕੜਿਆਂ ਮੁਤਾਬਕ, ਦਿੱਲੀ ਸਰਕਾਰ ਨੇ ਸਤੰਬਰ ਤੋਂ ਦਸੰਬਰ ਤੱਕ ਪੁਰਾਣੀ ਆਬਕਾਰੀ ਨੀਤੀ (2020-21) ਨੂੰ ਵਾਪਸ ਲਿਆਉਣ ਦੇ ਚਾਰ ਮਹੀਨਿਆਂ ਦੇ ਅੰਦਰ ਆਬਕਾਰੀ ਡਿਊਟੀ ਅਤੇ ਵੈਟ ਤੋਂ 2,515 ਕਰੋੜ ਰੁਪਏ ਦਾ ਮਾਲੀਆ ਕਮਾਇਆ ਹੈ।
2021-22 ਲਈ ਆਬਕਾਰੀ ਨੀਤੀ ਪਿਛਲੇ ਸਾਲ ਅਗਸਤ ਤੱਕ ਲਾਗੂ ਸੀ, ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਇਸਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਰੱਦ ਕੀਤੀ ਨੀਤੀ ਦੇ ਤਹਿਤ, ਮਈ ਤੋਂ ਅਗਸਤ ਤੱਕ ਚਾਰ ਮਹੀਨਿਆਂ ਲਈ ਲਗਪਗ 1,840 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h