US Midterm Elections: ਅਮਰੀਕਾ ਦੀਆਂ ਮੱਧਕਾਲੀ ਚੋਣਾਂ ‘ਚ ਕਈ ਤਜਰਬੇਕਾਰ ਸੰਸਦ ਮੈਂਬਰਾਂ ਤੋਂ ਲੈ ਕੇ ਪਹਿਲੀ ਵਾਰ ਚੁਣੇ ਗਏ ਭਾਰਤੀ-ਅਮਰੀਕੀਆਂ ਨੇ ਇਤਿਹਾਸਕ ਜਿੱਤ ਦਰਜ ਕੀਤੀ। ਮੈਰੀਲੈਂਡ ‘ਚ ਅਰੁਣਾ ਮਿਲਰ ਨੇ ਲੈਫਟੀਨੈਂਟ ਗਵਰਨਰ ਦੀ ਦੌੜ ਜਿੱਤ ਕੇ ਇਤਿਹਾਸ ਰਚ ਦਿੱਤਾ, ਜਦਕਿ ਮਿਸ਼ੀਗਨ ‘ਚ ਸ਼੍ਰੀ ਥਾਨੇਦਾਰ ਨੇ ਪਹਿਲੀ ਵਾਰ ਮੈਦਾਨ ‘ਚ ਉਤਰ ਕੇ ਅਮਰੀਕੀ ਸੰਸਦ ਦੀ ਦੌੜ ਜਿੱਤ ਕੇ ‘ਸਮੋਸਾ ਕਾਕਸ’ ਦਾ ਪੰਜਵਾਂ ਮੈਂਬਰ ਬਣ ਗਏ। ਇਸ ‘ਚ ਵਾਸ਼ਿੰਗਟਨ ਦੇ ਪ੍ਰਤੀਨਿਧ ਪ੍ਰਮਿਲਾ ਜੈਪਾਲ, ਐਮੀ ਬੇਰਾ ਅਤੇ ਕੈਲੀਫੋਰਨੀਆ ਦੇ ਅਮੀ ਬੇਰਾ ਅਤੇ ਰੋ ਖੰਨਾ ਤੇ ਇਲੀਨੋਇਸ ਦੇ ਰਾਜਾ ਕ੍ਰਿਸ਼ਨਾਮੂਰਤੀ ਵੀ ਸ਼ਾਮਲ ਹਨ।
ਜਸਮੀਤ ਕੌਰ ਬੈਂਸ ਦੀ ਜਿੱਤ ਦਾ ਵੱਡਾ ਜਸ਼ਨ
ਕੈਲੀਫੋਰਨੀਆ ਵਿੱਚ ਜਸਮੀਤ ਕੌਰ ਬੈਂਸ, ਭਾਰਤੀ ਮੂਲ ਦੀ ਪਹਿਲੀ ਸਿੱਖ ਰਾਜ ਵਿਧਾਨ ਸਭਾ ਲਈ ਚੁਣੀ ਜਾਣ ਵਾਲੀ ਪਹਿਲੀ ਦੱਖਣੀ ਏਸ਼ੀਆਈ-ਅਮਰੀਕੀ ਔਰਤ ਬਣੀ ਹੈ। ਆਇਓਵਾ ਤੋਂ ਛੂਤ ਦੀਆਂ ਬੀਮਾਰੀਆਂ ਦੀ ਡਾਕਟਰ ਮੇਗਨ ਸ਼੍ਰੀਨਿਵਾਸ ਨੇ ਹਾਊਸ ਡਿਸਟ੍ਰਿਕਟ 30 ਲਈ ਚੋਣ ਜਿੱਤੀ, ਉਹ ਆਇਓਵਾ ਵਿਧਾਨ ਸਭਾ ਲਈ ਚੁਣੀ ਗਈ ਸਭ ਤੋਂ ਛੋਟੀ ਉਮਰ ਦੀ ਔਰਤ ਬਣ ਗਈ। ਇਸ ਦੇ ਨਾਲ ਹੀ ਦੋ ਨੌਜਵਾਨ ਭਾਰਤੀ-ਅਮਰੀਕੀ ਨਬੀਲਾ ਸਈਅਦ ਅਤੇ ਕੇਵਿਨ ਓਲੀਕਲ ਵੀ ਇਲੀਨੋਇਸ ਰਾਜ ਦੇ ਵਿਧਾਇਕ ਬਣਨ ਵਾਲੇ ਪਹਿਲੇ ਦੱਖਣੀ-ਏਸ਼ਿਆਈ ਅਮਰੀਕੀ ਬਣ ਗਏ ਹਨ।
ਇਨ੍ਹਾਂ ਤੋਂ ਇਲਾਵਾ ਚੋਣ ਲੜ ਚੁੱਕੇ ਕਈ ਭਾਰਤੀ-ਅਮਰੀਕੀਆਂ ਨੇ ਜਿੱਤ ਦੇ ਝੰਡੇ ਬੁਲੰਦ ਕੀਤੇ ਹਨ। ਇਨ੍ਹਾਂ ਚੋਂ ਜ਼ਿਆਦਾਤਰ ਨੇ ਡੈਮੋਕਰੇਟਿਕ ਉਮੀਦਵਾਰ ਵਜੋਂ ਚੋਣ ਲੜੀ ਸੀ। ਮੈਰੀਲੈਂਡ ਹਾਊਸ ਆਫ ਡੈਲੀਗੇਟਸ ਦੇ ਮੈਂਬਰ ਕੁਮਾਰ ਬਰਵੇ ਮੁੜ ਚੁਣੇ ਗਏ। ਮਿਸ਼ੀਗਨ ਰਾਜ ਦੇ ਸਾਬਕਾ ਪ੍ਰਤੀਨਿਧੀ ਅਤੇ ਹਾਊਸ ਡੈਮੋਕਰੇਟਿਕ ਨੇਤਾ ਸਾਮ ਸਿੰਘ ਨੇ ਮਿਸ਼ੀਗਨ ਦੇ 28ਵੇਂ ਸੈਨੇਟ ਜ਼ਿਲ੍ਹੇ ਲਈ ਦੌੜ ਜਿੱਤੀ, ਜਦਕਿ ਵਾਸ਼ਿੰਗਟਨ ਦੀ ਸੈਨੇਟਰ ਮੇਨਕਾ ਢੀਂਗਰਾ ਨੇ ਲਗਾਤਾਰ ਤੀਜੀ ਵਾਰ ਰਾਜ ਦੀ ਸੈਨੇਟ ਦੀ ਚੋਣ ਜਿੱਤੀ।
ਓਹੀਓ ਦੇ 11ਵੇਂ ਜ਼ਿਲ੍ਹੇ ਵਿੱਚ ਸੈਨੇਟ ਪ੍ਰਤੀਨਿਧੀ ਦੀ ਦੌੜ ਵਿੱਚ ਡਾ: ਅਨੀਤਾ ਸੋਮਾਨੀ ਨੇ ਰਿਪਬਲਿਕਨ ਉਮਰ ਤਰਾਜੀ ਨੂੰ ਹਰਾਇਆ। ਜੇਰੇਮੀ ਕੋਨੀ ਨੂੰ ਨਿਊਯਾਰਕ ਸੀਨੇਟ ‘ਚ ਇੱਕ ਹੋਰ ਕਾਰਜਕਾਲ ਲਈ ਮੁੜ ਚੁਣਿਆ ਗਿਆ। ਜੋਹਰਾਨ ਮਮਦਾਨੀ ਅਤੇ ਜੈਨੀਫ਼ਰ ਰਾਜਕੁਮਾਰ ਬਿਨਾਂ ਮੁਕਾਬਲਾ ਚੋਣ ਲੜਨ ਤੋਂ ਬਾਅਦ ਨਿਊਯਾਰਕ ਸਟੇਟ ਅਸੈਂਬਲੀ ਲਈ ਦੂਜਾ ਕਾਰਜਕਾਲ ਹਾਸਲ ਕੀਤਾ। ਮਿਸ਼ੀਗਨ ਰਾਜ ਦੇ ਪ੍ਰਤੀਨਿਧੀ ਰੰਜੀਵ ਪੁਰੀ ਨੂੰ ਮੁੜ ਚੁਣਿਆ।
ਇਸੇ ਤਰ੍ਹਾਂ ਵਾਸ਼ਿੰਗਟਨ ਰਾਜ ਦੀ ਪ੍ਰਤੀਨਿਧ ਡਾ: ਵੰਦਨਾ ਸਲੇਟਰ ਵੀ ਜੇਤੂ ਰਹੀ। ਛੂਤ ਦੀਆਂ ਬੀਮਾਰੀਆਂ ਦੀ ਡਾਕਟਰ ਮੇਗਨ ਸ਼੍ਰੀਨਿਵਾਸ ਨੇ ਆਇਓਵਾ ਹਾਊਸ ਡਿਸਟ੍ਰਿਕਟ 30 ਦੀਆਂ ਚੋਣਾਂ ਵਿੱਚ ਰਿਪਬਲਿਕਨ ਜੈਰੀ ਚੀਵਰਜ਼ ਨੂੰ ਹਰਾਇਆ। ਸਵਾਤੀ ਦਾਂਡੇਕਰ ਤੋਂ ਬਾਅਦ ਆਇਓਵਾ ਹਾਊਸ ਵਿਚ ਸੇਵਾ ਕਰਨ ਵਾਲੀ ਉਹ ਦੂਜੀ ਭਾਰਤੀ-ਅਮਰੀਕੀ ਔਰਤ ਹੋਵੇਗੀ। 23 ਸਾਲਾ ਭਾਰਤੀ-ਅਮਰੀਕੀ ਮੁਸਲਿਮ ਔਰਤ ਨਬੀਲਾ ਸਈਅਦ ਵੀ ਜੇਤੂ ਰਹੀ। ਦੂਜੇ ਪਾਸੇ, ਡਾ: ਅਰਵਿੰਦ ਵੈਂਕਟ ਨੇ ਪੈਨਸਿਲਵੇਨੀਆ ਰਾਜ ਪ੍ਰਤੀਨਿਧੀ ਸਭਾ ਵਿੱਚ ਜ਼ਿਲ੍ਹਾ 30 ਲਈ ਚੋਟੀ ਦੀ ਪ੍ਰਤੀਯੋਗੀ ਦੌੜ ਜਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h