[caption id="attachment_114893" align="alignnone" width="1200"]<img class="size-full wp-image-114893" src="https://propunjabtv.com/wp-content/uploads/2023/01/Redmi-12C.jpg" alt="" width="1200" height="674" /> Xiaomi ਨੇ ਆਪਣੇ ਸਬ-ਬ੍ਰਾਂਡ Redmi ਨੇ Redmi 12C ਜੋ ਕਿ ਇੱਕ ਕਿਫਾਇਤੀ ਸਮਾਰਟਫੋਨ ਹੈ, ਇਸ ਨੂੰ ਲਾਂਚ ਕੀਤਾ ਹੈ। ਇਸ ਫੋਨ 'ਚ ਘੱਟ ਕੀਮਤ 'ਤੇ ਚੰਗੇ ਸਪੈਸੀਫਿਕੇਸ਼ਨ ਮਿਲ ਸਕਦੇ ਹਨ।[/caption] [caption id="attachment_114894" align="alignnone" width="1220"]<img class="size-full wp-image-114894" src="https://propunjabtv.com/wp-content/uploads/2023/01/Redmi-12-c.jpg" alt="" width="1220" height="526" /> ਹੈਂਡਸੈੱਟ ਇੱਕ ਵੱਡੀ 6.71-ਇੰਚ ਡਿਸਪਲੇਅ, ਵਿਸ਼ਾਲ 5000mAh ਬੈਟਰੀ, ਤੇ MediaTek Helio G85 SoC ਨਾਲ ਆਉਂਦਾ ਹੈ। Redmi 12C ਇਸ ਸਾਲ ਦੇ ਸ਼ੁਰੂ 'ਚ ਲਾਂਚ ਕੀਤੇ ਗਏ Redmi A1 ਸੀਰੀਜ਼ ਦੇ ਸਮਾਰਟਫੋਨਜ਼ ਵਰਗਾ ਦਿਖਦਾ ਹੈ।[/caption] [caption id="attachment_114895" align="alignnone" width="1200"]<img class="size-full wp-image-114895" src="https://propunjabtv.com/wp-content/uploads/2023/01/12-c.jpg" alt="" width="1200" height="685" /> ਇਸ 'ਚ ਸਕੁਇਰਕਲ ਕੈਮਰਾ ਸੈੱਟਅਪ ਹੈ, ਜਿਸ 'ਚ ਦੋ ਕੈਮਰੇ, ਇੱਕ LED ਫਲੈਸ਼ ਤੇ ਇੱਕ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਡਿਵਾਈਸ 'ਚ ਟੈਕਸਟਚਰ ਡਿਜ਼ਾਈਨ ਦੇ ਨਾਲ ਇੱਕ ਕਰਵ ਬੈਕ ਹੈ। ਫਰੰਟ 'ਚ ਪਤਲੇ ਬੇਜ਼ਲ ਤੇ ਇੱਕ V- ਆਕਾਰ ਦੇ ਨੌਚ ਦੇ ਨਾਲ ਇੱਕ ਫਲੈਟ ਡਿਸਪਲੇ ਹੈ।[/caption] [caption id="attachment_114896" align="alignnone" width="1200"]<img class="size-full wp-image-114896" src="https://propunjabtv.com/wp-content/uploads/2023/01/Redmi-12C.webp" alt="" width="1200" height="630" /> ਇਹ ਫੋਨ ਤਿੰਨ ਸਟੋਰੇਜ ਵੇਰੀਐਂਟ 4GB RAM + 64GB, 4GB RAM + 128GB ਅਤੇ 6GB RAM + 128GB 'ਚ ਆਉਂਦਾ ਹੈ। ਇਸ ਦੇ ਬੇਸ ਵੇਰੀਐਂਟ ਦੀ ਕੀਮਤ 699 ਯੂਆਨ (ਲਗਭਗ 8,385 ਰੁਪਏ) ਹੈ।[/caption] [caption id="attachment_114897" align="alignnone" width="1200"]<img class="size-full wp-image-114897" src="https://propunjabtv.com/wp-content/uploads/2023/01/Xiaomi-Redmi-12c.webp" alt="" width="1200" height="675" /> ਇਸ ਦੇ ਨਾਲ ਹੀ ਇਸ ਦੇ ਦੋਵੇਂ ਹੋਰ ਵੇਰੀਐਂਟ ਕ੍ਰਮਵਾਰ 799 ਯੂਆਨ (ਲਗਭਗ 9,585 ਰੁਪਏ) ਅਤੇ 899 ਯੂਆਨ (ਲਗਭਗ 10,784 ਰੁਪਏ) 'ਚ ਆਉਂਦੇ ਹਨ। ਕੰਪਨੀ ਨੇ ਫਿਲਹਾਲ ਚੀਨ 'ਚ ਪੇਸ਼ ਕੀਤਾ ਹੈ।[/caption] [caption id="attachment_114898" align="alignnone" width="1200"]<img class="size-full wp-image-114898" src="https://propunjabtv.com/wp-content/uploads/2023/01/4-1.jpg" alt="" width="1200" height="900" /> ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 6.71-ਇੰਚ ਦੀ ਡਿਸਪਲੇ ਹੈ, ਜੋ ਹਾਈ ਰੈਜ਼ੋਲਿਊਸ਼ਨ ਦਿੰਦੀ ਹੈ, ਫ਼ੋਨ 'ਚ ਇੱਕ LCD ਸਕਰੀਨ ਹੈ। Redmi 12C ਇੱਕ MediaTek Helio G85 ਪ੍ਰੋਸੈਸਰ ਦੁਆਰਾ ਸੰਚਾਲਿਤ ਹੈ, ਜੋ LPDDR4X RAM ਤੇ eMMC 5.1 ਫਲੈਸ਼ ਮੈਮੋਰੀ ਨਾਲ ਜੋੜਿਆ ਗਿਆ ਹੈ। ਇਸ ਦਾ ਭਾਰ ਲਗਭਗ 192 ਗ੍ਰਾਮ ਹੈ ਤੇ ਇਸ ਦੀ ਮੋਟਾਈ ਲਗਭਗ 8.77 ਮਿਲੀਮੀਟਰ ਹੈ।[/caption] [caption id="attachment_114899" align="alignnone" width="1200"]<img class="size-full wp-image-114899" src="https://propunjabtv.com/wp-content/uploads/2023/01/3-1.jpg" alt="" width="1200" height="900" /> ਫੋਟੋਗ੍ਰਾਫੀ ਲਈ, ਹੈਂਡਸੈੱਟ 50MP ਪ੍ਰਾਇਮਰੀ ਸੈਂਸਰ ਦੇ ਨਾਲ ਪਿਛਲੇ ਪਾਸੇ ਇੱਕ ਡਿਊਲ-ਰੀਅਰ ਕੈਮਰਾ ਹੈ। ਸੈਲਫੀ ਤੇ ਵੀਡੀਓ ਕਾਲ ਲਈ ਫਰੰਟ 'ਤੇ 5MP ਦਾ ਕੈਮਰਾ ਹੈ। 4G ਸਮਾਰਟਫੋਨ 'ਚ 5000mAh ਦੀ ਬੈਟਰੀ ਹੈ ਤੇ ਇਹ 10W ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ 'ਚ ਬਲੂਟੁੱਥ, ਵਾਈਫਾਈ ਤੇ 3.5mm ਹੈੱਡਫੋਨ ਜੈਕ ਵਰਗੇ ਕਨੈਕਟੀਵਿਟੀ ਫੀਚਰਸ ਮੌਜੂਦ ਹਨ।[/caption]