PM ਮੋਦੀ ਬੀਤੇ ਕੱਲ ਤੋਂ ਬ੍ਰਿਟੇਨ ਦੌਰੇ ਤੇ ਹਨ ਉਥੇ ਉਨ੍ਹਾਂ ਨੇ ਅੱਜ PM ਕੀਰ ਸਟਾਰਮਰ ਨਾਲ ਮਿਲ ਕੇ ਇੱਕ ਵਪਾਰਕ ਸਮਝੌਤਾ ਕੀਤਾ ਹੈ ਦੱਸ ਦੇਈਏ ਕਿ ਭਾਰਤ ਅਤੇ ਬ੍ਰਿਟੇਨ ਵਿਚਕਾਰ ਇੱਕ ਮੁਕਤ ਵਪਾਰ ਸਮਝੌਤਾ (FTA) ‘ਤੇ ਹਸਤਾਖਰ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਇਸ ਸਮਝੌਤੇ ‘ਤੇ ਵੀਰਵਾਰ ਨੂੰ ਲੰਡਨ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ ਗਏ। ਇਸ ਬਾਰੇ ਦੋਵਾਂ ਦੇਸ਼ਾਂ ਵਿਚਕਾਰ 3 ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ।
ਇਹ ਸਮਝੌਤਾ ਭਾਰਤ ਤੋਂ ਬ੍ਰਿਟੇਨ ਨੂੰ ਹੋਣ ਵਾਲੇ 99% ਨਿਰਯਾਤ ‘ਤੇ ਟੈਰਿਫ ਯਾਨੀ ਆਯਾਤ ਡਿਊਟੀ ਵਿੱਚ ਰਾਹਤ ਪ੍ਰਦਾਨ ਕਰੇਗਾ। ਇਸਦਾ ਮਤਲਬ ਹੈ ਕਿ ਭਾਰਤ ਤੋਂ ਬ੍ਰਿਟੇਨ ਭੇਜੇ ਜਾਣ ਵਾਲੇ ਸਮਾਨ ‘ਤੇ ਟੈਕਸ ਜਾਂ ਤਾਂ ਕਾਫ਼ੀ ਘੱਟ ਜਾਵੇਗਾ ਜਾਂ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ, ਇਹ ਸਮਝੌਤਾ ਬ੍ਰਿਟਿਸ਼ ਕੰਪਨੀਆਂ ਲਈ ਵੀ ਲਾਭਦਾਇਕ ਹੋਵੇਗਾ। ਹੁਣ ਉਨ੍ਹਾਂ ਲਈ ਭਾਰਤ ਵਿੱਚ ਵਿਸਕੀ, ਕਾਰਾਂ ਅਤੇ ਹੋਰ ਉਤਪਾਦ ਵੇਚਣਾ ਆਸਾਨ ਹੋ ਜਾਵੇਗਾ।
ਭਾਰਤ ਇਨ੍ਹਾਂ ਉਤਪਾਦਾਂ ‘ਤੇ ਟੈਰਿਫ 15% ਤੋਂ ਘਟਾ ਕੇ 3% ਕਰੇਗਾ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਹਰ ਸਾਲ ਲਗਭਗ 3 ਲੱਖ ਕਰੋੜ ਰੁਪਏ ਵਧ ਸਕਦਾ ਹੈ।