LPG New Price Today: ਅੱਜ ਦੇਸ਼ ‘ਚ ਜਾਰੀ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀਆਂ ਵੋਟਾਂ ਹੋ ਰਹੀਆਂ ਹਨ ਅਤੇ ਆਉਣ ਵਾਲੀ 4 ਜੂਨ ਨੂੰ ਇਲੈਕਸ਼ਨ ਰਿਜਲਟ ਆਉਣ ਵਾਲਾ ਹੈ।ਪਰ ਚੋਣਾਵੀ ਨਤੀਜਿਆਂ ਦੇ ਆਉਣ ਵਾਲੇ ਹਨ।ਪਰ ਚੋਣਾਵੀ ਨਤੀਜਿਆਂ ਦੇ ਆਉਣ ਤੋਂ ਪਹਿਲਾਂ ਹੀ ਮਹਿੰਗਾਈ ਦੇ ਮੋਰਚੇ ‘ਤੇ ਇਕ ਵੱਡੀ ਰਾਹਤ ਮਿਲੀ ਹੈ।
1 ਜੂਨ 2024 ਤੋਂ ਦੇਸ਼ ‘ਚ ਐਲਪੀਜੀ ਸਿਲੰਡਰ ਸਸਤਾ ਹੋ ਗਿਆ ਹੈ।ਆਇਲ ਮਾਰਕੀਟਿੰਗ ਕੰਪਨੀਆਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਇਕ ਵਾਰ ਫਿਰ ਵੱਡੀ ਕਟੌਤੀ ਕੀਤੀ ਹੈ।19 ਕਿਲੋਗ੍ਰਾਮ ਵਾਲੇ ਐਲਪੀਜੀ ਸਿਲੰਡਰ ਗੈਸ ਪ੍ਰਾਈਸ ‘ਚ ਸੋਧ ਕਰਕੇ ਇਸ ਨੂੰ ਘਟਾ ਦਿੱਤਾ ਹੈ।
ਐਲਪੀਜੀ ਸਿਲੰਡਰ ਦੇ ਨਵੇਂ ਭਾਅ 1 ਜੂਨ 2024 ਤੋਂ ਲਾਗੂ ਕਰ ਦਿੱਤੇ ਗਏ ਹਨ।
ਹਾਲਾਂਕਿ, ਆਇਲ ਮਾਰਕੀਟਿੰਗ ਕੰਪਨੀਆਂ ਨੇ ਇਸ ਵਾਰ ਵੀ 19 ਕਿਲੋਗ੍ਰਾਮ ਵਾਲੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ।ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸਵੇਰੇ 6 ਵਜੇ ਕੰਪਨੀਆਂ ਨੇ ਐਲਪੀਜੀ ਉਪਭੋਗਤਾਵਾਂ ਨੂੰ ਵੱਡਾ ਤੋਹਫਾ ਮਿਲਿਆ ਹੈ।ਆਇਲ ਮਾਰਕੀਟਿੰਗ ਕੰਪਨੀਆਂ ਵਲੋਂ ਕੀਤੇ ਗਏ ਤਾਜਾ ਬਦਲਾਅ ਦੇ ਬਾਅਦ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 1 ਜੂਨ ਤੋਂ ਦਿੱਲੀ 69.50 ਰੁ., ਕੋਲਕਾਤਾ ‘ਚ 69, 50 ਰੁ. ਤੇ ਚੇਨਈ ‘ਚ 70.50 ਰੁ. ਤੱਕ ਸਸਤਾ ਹੋ ਗਿਆ ਹੈ।
ਲਗਾਤਾਰ ਤੀਜੇ ਮਹੀਨੇ ਘਟਾਏ ਭਾਅ: ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਹੈ।ਇਸ ਤੋਂ ਪਹਿਲਾਂ ਅਪ੍ਰੈਲ ਤੇ ਮਈ ਮਹੀਨੇ ਦੀ ਸ਼ੁਰੂਆਤ ਰਾਹਤ ਭਰੀ ਖਬਰ ਆਈ ਸੀ ਅਤੇ ਆਇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਦੂਜੇ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ 20 ਰੁ. ਤੱਕ ਦੀ ਕਟੌਤੀ ਕੀਤੀ ਸੀ।