National Education day 2022: 11 ਨਵੰਬਰ 1888 ਨੂੰ ਸਾਊਦੀ ਅਰਬ ਦੇ ਮੱਕੇ ‘ਚ ਜੰਮੇ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਨ੍ਹਾਂ ਨੂੰ ਮੌਲਾਨਾ ਆਜ਼ਾਦ ਵੀ ਕਿਹਾ ਜਾਂਦਾ ਹੈ ਦਾ ਜਨਮ ਹੋਇਆ। ਦੱਸ ਦਈਏ ਕਿ ਮੌਲਾਨਾ ਆਜ਼ਾਦ ਭਾਰਤ ਦੇ ਪ੍ਰਮੁੱਖ ਆਜ਼ਾਦੀ ਘੁਲਾਟੀਏ ਰਹੇ ਹਨ। ਉਨ੍ਹਾਂ ਨੇ ਬਰਤਾਨੀਆ ਖਿਲਾਫ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਤੇ ਪਾਕਿਸਤਾਨ ਬਣਨ ਦਾ ਵਿਰੋਧ ਕੀਤਾ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਮੌਲਾਨਾ ਆਜ਼ਾਦ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਬਣੇ। ਉਨ੍ਹਾਂ ਦੇ ਜਨਮ ਦਿਨ ‘ਤੇ ਹੀ ਰਾਸ਼ਟਰੀ ਸਿੱਖਿਆ ਦਿਵਸ (National Education day) ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਬਹੁਤ ਘੱਟ ਉਮਰ ਵਿੱਚ ਉਰਦੂ ਭਾਸ਼ਾ ‘ਚ ਸਾਇਰੀ ਲਿਖਣੀ ਸ਼ੁਰੂ ਕੀਤੀ ਤੇ ਨਾਲ ਹੀ ਉਨ੍ਹਾਂ ਧਾਰਮਿਕ ਗ੍ਰੰਥ ਵੀ ਲਿਖੇ।
ਮੌਲਾਨਾ ਅਜ਼ਾਦ ਨੇ ਇੱਕ ਪੱਤਰਕਾਰ ਵਜੋਂ ਵੀ ਪ੍ਰਸਿੱਧੀ ਹਾਸਿਲ ਕੀਤੀ। ਉਨ੍ਹਾਂ ਨੇ ਆਪਣੀ ਲਿਖਤੀ ਨਾਲ ਬਰਤਾਨੀਆ ਸਾਮਰਾਜ ਦੀ ਅਲੋਚਨਾ ਕੀਤੀ ਅਤੇ ਭਾਰਤੀ ਰਾਸਟਰਬਾਦ ਦੇ ਹੱਕ ‘ਚ ਭੁਗਤੇ। ਆਜ਼ਾਦ 1923 ‘ਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੱਬ ਤੋਂ ਘੱਟ ਉਮਰ ਦੇ ਚੇਅਰਮੈਨ ਬਣੇ।
ਆਜ਼ਾਦ 1919 ਤੋਂ 1926 ਤੱਕ ਚੱਲੇ ਖ਼ਿਲਾਫ਼ਤ ਅੰਦੋਲਨ ਦੇ ਲੀਡਰ ਬਣੇ ਤੇ ਇਸ ਦੌਰਾਨ ਉਹ ਮਹਾਤਮਾ ਗਾਂਧੀ ਦੇ ਸੰਪਰਕ ਵਿਚ ਆਏ। ਇਸ ਦੌਰਾਨ ਹੀ ਉਹ ਗਾਂਧੀ ਦੇ ਵਿਚਾਰਾਂ ਦੇ ਧਾਰਨੀ ਬਣੇ ਤੇ 1919 ਰੋਲਟ ਐਕਟ ਦੇ ਵਿਰੋਧ ਚ ਹੋਏ ਨਾ ਮਿਲਵਰਤਨ ਅੰਦੋਲਨ ਚ ਸ਼ਾਮਿਲ ਹੋਏ।
ਉਹ ਪਹਿਲੇ ਅਜਿਹੇ ਮੁਸਲਿਮ ਲੀਡਰ ਸੀ ਜਿਨ੍ਹਾਂ ਨੇ ਖੁਲ੍ਹ ਕੇ ਜਿਨਾਂ ਦਾ ਵਿਰੋਧ ਕੀਤਾ ਤੇ ਪਾਕਿਸਤਾਨ ਬਣਨ ਦੀ ਖਿਲਾਫਤ ਕੀਤੀ। ਮੌਲਾਨਾ ਆਜ਼ਾਦ ਨੇ ਭਾਰਤ ਦੀ ਸਿੱਖਿਆ ਪ੍ਰਣਾਲੀ ਲਈ ਆਪਣਾ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਵੱਲੋ ਬਣਾਇਆ ਗਏ ਸਿੱਖਿਆ ਸੰਸਥਾਵਾਂ ਲਲਿਤ ਕਲਾ ਅਕਾਦਮੀ, ਸੰਗੀਤ ਨਾਟਕ ਅਕਾਦਮੀ ਤੇ ਸਾਹਤਿਕ ਅਕਾਦਮੀ ਸ਼ਾਮਿਲ ਹਨ।
ਸਿੱਖਿਆ ਲਈ ਕੀਤੇ ਆਜ਼ਾਦ ਦੇ ਕੰਮ ਨੂੰ ਅੱਜ ਵੀ ਸਾਰਾ ਦੇਸ਼ ਯਾਦ ਕਰਦਾ ਹੈ। ਉਹ ਇੱਕ ਬਹੁਤ ਹੀ ਸੁਲਜੇ ਹੋਏ ਇਨਸਾਨ ਸੀ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦੇ ਭਲੇ ਲਈ ਆਪਣੀ ਦੇਸ਼ ਭਾਵਨਾ ਤੋਂ ਕੰਮ ਕੀਤਾ ਇਸ ਕਰਕੇ ਹੀ ਉਨ੍ਹਾਂ ਦੇ ਜਨਮ ਦਿਨ ਤੇ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਜਾਂਦਾ ਹੈ।
ਮੌਲਾਨਾ ਆਜ਼ਾਦ ਦੀ 22 ਫਰਬਰੀ 1958 ਨੂੰ 69 ਸਾਲ ਦੀ ਉਮਰ ਵਿੱਚ ਮੌਤ ਹੋਈ। ਉਨ੍ਹਾਂ ਨੂੰ ਭਾਰਤ ਦੇ ਸੱਬ ਤੋਂ ਵੱਡੇ ਅਵਾਰਡ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਨੇ ਅਪਣਾ ਬਹੁਮੁੱਲਾ ਯੋਗਦਾਨ ਪਾਇਆ।
ਪਹਿਲੀ ਵਾਰ ਸਾਲ 2008 ਵਿੱਚ ਮਨਾਇਆ ਗਿਆ National Education Day
ਦੱਸ ਦਈਏ ਕਿ ਸਤੰਬਰ 2008 ਵਿੱਚ ਕੇਂਦਰ ਸਰਕਾਰ ਨੇ 11 ਨਵੰਬਰ ਨੂੰ ਰਾਸ਼ਟਰੀ ਸਿੱਖਿਆ ਦਿਵਸ ਵਜੋਂ ਐਲਾਨ ਕੀਤਾ ਸੀ ਅਤੇ ਪਹਿਲੀ ਵਾਰ ਇਹ ਉਸੇ ਸਾਲ 11 ਨਵੰਬਰ ਨੂੰ ਮਨਾਇਆ ਗਿਆ ਸੀ। ਭਾਰਤ ਦੀ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਸਮਾਗਮ ਦਾ ਉਦਘਾਟਨ ਕੀਤਾ ਸੀ।
ਪਹਿਲੀ ਵਾਰ ਸਾਲ 2008 ਵਿੱਚ ਮਨਾਇਆ ਗਿਆ National Education Day
ਦੱਸ ਦਈਏ ਕਿ ਸਤੰਬਰ 2008 ਵਿੱਚ ਕੇਂਦਰ ਸਰਕਾਰ ਨੇ 11 ਨਵੰਬਰ ਨੂੰ ਰਾਸ਼ਟਰੀ ਸਿੱਖਿਆ ਦਿਵਸ ਵਜੋਂ ਐਲਾਨ ਕੀਤਾ ਸੀ ਅਤੇ ਪਹਿਲੀ ਵਾਰ ਇਹ ਉਸੇ ਸਾਲ 11 ਨਵੰਬਰ ਨੂੰ ਮਨਾਇਆ ਗਿਆ ਸੀ। ਭਾਰਤ ਦੀ ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਸਮਾਗਮ ਦਾ ਉਦਘਾਟਨ ਕੀਤਾ ਸੀ।
ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ
ਮੌਲਾਨਾ ਆਜ਼ਾਦ ਅਕਸਰ ਕਿਹਾ ਕਰਦੇ ਸੀ ਕਿ ਸਕੂਲ ਉਹ ਲੈਬ ਹਨ ਜੋ ਭਵਿੱਖ ਦੇ ਨਾਗਰਿਕਾਂ ਦਾ ਨਿਰਮਾਣ ਕਰਦੇ ਹਨ। ਮੌਲਾਨਾ ਆਜ਼ਾਦ ਨੂੰ ਮਰਨ ਉਪਰੰਤ 1992 ਵਿੱਚ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਇਸ ਲਈ ਆਓ ਅਸੀਂ ਸਾਰੇ ਇਕੱਠੇ ਹੋ ਕੇ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕਰੀਏ।