Mahindra Xuv400 Electric: ਮਹਿੰਦਰਾ ਵੱਲੋਂ XUV 400 ਇਲੈਕਟ੍ਰਿਕ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਕੰਪਨੀ ਨੇ ਇਲੈਕਟ੍ਰਿਕ SUV ਨੂੰ ਦੋ ਵੇਰੀਐਂਟ ‘ਚ ਲਾਂਚ ਕੀਤਾ ਹੈ, ਜਿਸ ‘ਚ EC ਅਤੇ EL ਸ਼ਾਮਲ ਹਨ। ਕੰਪਨੀ ਵੱਲੋਂ ਦੇਸ਼ ਦੇ 34 ਸ਼ਹਿਰਾਂ ‘ਚ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਸ਼ਹਿਰਾਂ ‘ਚ ਅਹਿਮਦਾਬਾਦ, ਸੂਰਤ, ਜੈਪੁਰ, ਮੁੰਬਈ, MMR, ਨਾਸਿਕ, ਵਾਰਕਾ, ਪੁਣੇ, ਨਾਗਪੁਰ, ਬੈਂਗਲੁਰੂ, ਚੇਨਈ, ਤ੍ਰਿਵੇਂਦਰਮ, ਕੋਚੀ, ਹੈਦਰਾਬਾਦ, ਚੰਡੀਗੜ੍ਹ, ਦਿੱਲੀ, NCR, ਕੋਲਕਾਤਾ, ਦੇਹਰਾਦੂਨ, ਕੋਇੰਬਟੂਰ, ਔਰੰਗਾਬਾਦ, ਭੁਵਨੇਸ਼ਵਰ, ਕੋਲਹਾਪੁਰ, ਮੈਸੂਰ, ਮੰਗਲੁਰੂ, ਵਡੋਦਰਾ, ਪਟਨਾ, ਕਾਲੀਕਟ, ਰਾਏਪੁਰ, ਲੁਧਿਆਣਾ, ਉਦੈਪੁਰ, ਜੰਮੂ, ਗੁਹਾਟੀ, ਲਖਨਊ, ਆਗਰਾ ਅਤੇ ਇੰਦੌਰ ਸ਼ਾਮਲ ਹਨ।
ਕੰਪਨੀ ਦੀ ਯੋਜਨਾ ਹੈ ਕਿ ਬੁਕਿੰਗ ਸ਼ੁਰੂ ਕਰਨ ਤੋਂ ਬਾਅਦ ਕਾਰ ਦੀ ਡਿਲੀਵਰੀ ਮਾਰਚ ਮਹੀਨੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕੰਪਨੀ ਨੇ SUV ਨੂੰ ਲਾਂਚ ਕਰਨ ਤੋਂ ਬਾਅਦ ਅਗਲੇ ਇੱਕ ਸਾਲ ‘ਚ 21 ਹਜ਼ਾਰ ਯੂਨਿਟਸ ਡਿਲੀਵਰ ਕਰਨ ਦੀ ਯੋਜਨਾ ਬਣਾਈ ਹੈ। ਮਾਰਚ ਮਹੀਨੇ ਤੋਂ ਕੰਪਨੀ ਆਪਣੇ EL ਵੇਰੀਐਂਟ ਦੀ ਡਿਲਿਵਰੀ ਸ਼ੁਰੂ ਕਰ ਦੇਵੇਗੀ ਜਦੋਂ ਕਿ ਇਸ ਦੇ EC ਵੇਰੀਐਂਟ ਦੀ ਡਿਲੀਵਰੀ ਦੀਵਾਲੀ ਦੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ੁਰੂ ਹੋਵੇਗੀ।
ਕੰਪਨੀ XUV400 ਇਲੈਕਟ੍ਰਿਕ ਵਿੱਚ ਦੋ ਬੈਟਰੀ ਆਪਸ਼ਨ ਪੇਸ਼ ਕਰਦੀ ਹੈ। ਇਨ੍ਹਾਂ ਚੋਂ ਇੱਕ ਬੈਟਰੀ 34.5 ਕਿਲੋਵਾਟ ਦੀ ਹੈ। ਜਦਕਿ ਦੂਜੀ ਬੈਟਰੀ 39.4 kW ਦੀ ਹੈ। ਦੋਵੇਂ ਬੈਟਰੀ ਵਿਕਲਪ ਇੱਕੋ ਮੋਟਰ ਨੂੰ ਸਾਂਝਾ ਕਰਦੇ ਹਨ ਜੋ SUV ਨੂੰ 150 PS ਪਾਵਰ ਅਤੇ 310 Nm ਦਾ ਟਾਰਕ ਬਣਾਉਂਦਾ ਹੈ।
XUV 400 ਇਲੈਕਟ੍ਰਿਕ ਨੂੰ ਸਿੰਗਲ ਚਾਰਜ ‘ਚ 375 ਅਤੇ 456 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਹ 34.5 kWh ਦੀ ਬੈਟਰੀ ਨਾਲ 375 km ਅਤੇ 39.4 kWh ਦੀ ਬੈਟਰੀ ਨਾਲ 456 km ਦੀ ਰੇਂਜ ਪ੍ਰਾਪਤ ਕਰਦਾ ਹੈ। EV ਬੈਟਰੀਆਂ ਧੂੜ ਅਤੇ ਮਿੱਟੀ ਦੇ ਨਾਲ-ਨਾਲ ਪਾਣੀ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਨੂੰ ਬੈਟਰੀ ਲਈ IP-67 ਰੇਟਿੰਗ ਮਿਲੀ ਹੈ।
ਜਾਣੋ ਮਹਿੰਦਰਾ XUV 400 ਦੀ ਕੀਮਤ
XUV 400 ਇਲੈਕਟ੍ਰਿਕ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 15.99 ਲੱਖ ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਇਹ ਕੀਮਤ ਦੋਵਾਂ ਵੇਰੀਐਂਟ ਦੀ ਪਹਿਲੀ ਪੰਜ ਹਜ਼ਾਰ ਬੁਕਿੰਗ ‘ਤੇ ਹੀ ਲਾਗੂ ਹੋਵੇਗੀ। ਇਸ ਤੋਂ ਬਾਅਦ ਕੀਮਤ ‘ਚ ਸੋਧ ਕੀਤੀ ਜਾ ਸਕਦੀ ਹੈ।
XUV 400 ਇਲੈਕਟ੍ਰਿਕ ਦੇ EC ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 15.99 ਲੱਖ ਰੁਪਏ ਹੈ। ਜਦਕਿ ਇਸ ਦੇ 7.2 kW ਚਾਰਜਰ ਵਾਲੇ ਇਸ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 16.49 ਲੱਖ ਰੁਪਏ ਹੈ। ਇਸ ਦੇ ਟਾਪ ਵੇਰੀਐਂਟ EL ਦੀ ਐਕਸ-ਸ਼ੋਰੂਮ ਕੀਮਤ 18.99 ਲੱਖ ਰੁਪਏ ਹੈ। ਕੰਪਨੀ ਵੱਲੋਂ ਇਹ ਕੀਮਤ ਪਹਿਲੀ ਪੰਜ ਹਜ਼ਾਰ ਬੁਕਿੰਗ ਲਈ ਹੋਵੇਗੀ। ਇਸ ਤੋਂ ਬਾਅਦ ਕੀਮਤਾਂ ‘ਚ ਬਦਲਾਅ ਕੀਤਾ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h