Rescue Work in Punjab: ਲਗਾਤਾਰ ਤੇ ਨਿਰੰਤਰ ਮੀਂਹ ਅਤੇ ਜਲ ਭੰਡਾਰਾਂ ਦੇ ਵਧੇ ਪੱਧਰ ਕਾਰਨ ਪੰਜਾਬ ‘ਚ ਪੈਦਾ ਹੋਈ ਸਥਿਤੀ ਬਹਾਲ ਨਜਿੱਠਣ ਲਈ ਜਲ ਸਰੋਤ ਵਿਭਾਗ ਵੱਲੋਂ ਕੰਮ ਜੰਗੀ ਪੱਧਰ ‘ਤੇ ਜਾਰੀ ਹਨ। ਨਾਲ ਹੀ ਵਿਭਾਗ ਵਲੋਂ ਸੰਵੇਦਨਸ਼ੀਲ ਥਾਂਵਾਂ ‘ਤੇ ਵਾਧੂ ਸਟਾਫ ਨੂੰ ਤਾਇਨਾਤ ਕਰਨ ਦੇ ਨਾਲ ਲੋੜੀਂਦੇ ਤਰਜੀਹੀ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਭਾਗ ਤੋਂ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਕਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਰਾਹਤ ਕਾਰਜਾਂ ਵਿੱਚ ਢਿੱਲ ਨਹੀਂ ਵਰਤੀ ਜਾ ਰਹੀ ਹੈ। ਜਲ ਸਰੋਤ ਵਿਭਾਗ ਦੇ ਕਰਮਚਾਰੀ ਜਿੱਥੇ ਵੱਖ-ਵੱਖ ਦਰਿਆਵਾਂ, ਨਹਿਰਾਂ, ਨਾਲਿਆਂ ਅਤੇ ਕੁਦਰਤੀ ਵਹਾਅ ਵਾਲੇ ਰਸਤਿਆਂ ‘ਤੇ ਨਿਰੰਤਰ ਚੌਕਸੀ ਰੱਖਦੇ ਹੋਏ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ, ਉੱਥੇ ਸੂਬਾ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪਾਣੀ ਵਿਚ ਡੁੱਬੇ ਬਿਜਲੀ ਗਰਿੱਡਾਂ ‘ਤੇ ਇਕੱਠੇ ਹੋਏ ਪਾਣੀ ਦਾ ਨਿਕਾਸ ਕੀਤਾ ਜਾ ਰਿਹਾ ਹੈ। ਹੁਣ ਤੱਕ ਤਿੰਨ ਵੱਡੇ ਬਿਜਲੀ ਗਰਿੱਡਾਂ ‘ਤੇ ਪਾਣੀ ਦੀ ਨਿਕਾਸੀ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਹੈ।
ਮੀਤ ਹੇਅਰ ਨੇ ਅੱਗੇ ਕਿਹਾ ਕਿ ਜਲ ਸਰੋਤ ਵਿਭਾਗ ਅਤੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾੜ ਵਾਲੀਆਂ ਜਾਂ ਖ਼ਤਰੇ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ, ਜਿੱਥੇ ਖਾਲੀ ਥੈਲੇ ਅਤੇ ਮਿੱਟੀ ਨਾਲ ਭਰੀਆਂ ਬੋਰੀਆਂ ਭੇਜੀਆਂ ਜਾ ਰਹੀਆਂ ਹਨ। ਇਸ ਕੰਮ ਲਈ ਮਗਨਰੇਗਾ ਕਾਮਿਆਂ ਦੀ ਮਦਦ ਲਈ ਜਾਵੇਗੀ। ਪਾਣੀ ਦਾ ਪੱਧਰ ਘਟਣ ‘ਤੇ ਤੁਰੰਤ ਇਹ ਕੰਮ ਕੀਤਾ ਜਾਵੇਗਾ।
In a bid to deal with situation arising due to incessant rains & increased levels of water reservoirs, Water Resources Dept is working on a war footing by prioritising work with deployment of additional staff at sensitive places, disclosed Water Resources Minister @Meet_Hayer.
— Government of Punjab (@PunjabGovtIndia) July 11, 2023
ਸਤਲੁਜ ਦਰਿਆ ‘ਤੇ ਧੁੱਸੀ ਬੰਨ੍ਹ ਵਿਚ ਪਾੜ ਪੈ ਜਾਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਪਾੜ ਪੂਰਨ ਲਈ ਦੂਜੇ ਸਟੇਸ਼ਨਾਂ ‘ਤੇ ਤਾਇਨਾਤ ਐਕਸੀਅਨ ਅਤੇ ਉਹਨਾਂ ਦੀਆਂ ਟੀਮਾਂ ਨੂੰ ਉਕਤ ਥਾਵਾਂ ‘ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਸੈਨਾ, ਐਨਡੀਆਰਐਫ, ਮੰਡੀ ਬੋਰਡ ਦੀ ਮਦਦ ਨਾਲ ਦੋ ਥਾਵਾਂ ‘ਤੇ ਪਾੜ ਪੂਰੇ ਜਾ ਰਹੇ ਹਨ।
ਜਲ ਸਰੋਤ ਮੰਤਰੀ ਨੇ ਅੱਗੇ ਕਿਹਾ ਕਿ ਟਰਾਈਸਿਟੀ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਕਜੌਲੀ ਵਾਟਰ ਵਰਕਸ ਵਿਖੇ ਨੁਕਸਾਨੀਆਂ ਪਾਈਪਾਂ ਦੀ ਤੇਜ਼ੀ ਨਾਲ ਮੁਰੰਮਤ ਕਰਨ ਲਈ ਗਮਾਡਾ ਅਤੇ ਨਗਰ ਨਿਗਮ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ। ਮੀਤ ਹੇਅਰ ਨੇ ਕਿਹਾ ਕਿ ਵਿਭਾਗ ਵੱਲੋਂ ਸਾਰੇ ਡੈਮਾਂ ਵਿੱਚ ਪਾਣੀ ਦੇ ਪੱਧਰ ਅਤੇ ਦਰਿਆਵਾਂ/ਨਹਿਰਾਂ ਦੀ ਸਥਿਤੀ ਉਤੇ ਪਲ-ਪਲ ਦੀ ਨਿਗ੍ਹਾਂ ਰੱਖੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h