ADGP Rakesh Chandra: ਪੰਜਾਬ ਦੇ ਸੇਵਾਮੁਕਤ ਏਡੀਜੀਪੀ ਰਾਕੇਸ਼ ਚੰਦਰਾ ਦੀਆਂ ਮੁਸ਼ਕਲਾਂ ਇਸ ਸਮੇਂ ਵਧਦੀਆਂ ਵਿਖਾਈ ਦੇ ਰਹੀਆਂ ਹਨ, ਕਿਉਂਕਿ ਵਿਜੀਲੈਂਸ ਵੱਲੋਂ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੇ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਵਿਜੀਲੈਂਸ ਵੱਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਰਾਕੇਸ਼ ਚੰਦਰਾ ਦੇ ਵੱਲੋਂ ਬਣਾਏ ਗਏ ਰਿਜ਼ਾਰਟ ਕਮ ਫਾਰਮ ਹਾਊਸ ਦੀ ਪੈਮਾਇਸ਼ ਕੀਤੀ ਜਾ ਰਹੀ ਹੈ ਤਾਂ, ਕਿ ਇਸ ਦੀ ਲਾਗਤ ਕੀਮਤ ਦਾ ਅੰਦਾਜ਼ਾ ਲਗਾਇਆ ਜਾ ਸਕੇ।