ਭਾਰਤ-ਪਾਕਿਸਤਾਨ ਵੰਡ ਦੌਰਾਨ ਵਿਛੜੇ ਹੋਏ ਕਰੀਬ 80 ਸਾਲਾ ਭੈਣ-ਭਰਾ 76 ਸਾਲਾਂ ਬਾਅਦ ਇਤਿਹਾਸਕ ਗਲਿਆਰੇ ਵਿੱਚ ਮਿਲੇ ਹਨ। ਮੁਹੰਮਦ ਇਸਮਾਈਲ ਅਤੇ ਉਸ ਦੀ ਚਚੇਰੀ ਭੈਣ ਸੁਰਿੰਦਰ ਕੌਰ ਲੰਬੇ ਸਮੇਂ ਬਾਅਦ ਇੱਕ ਦੂਜੇ ਨੂੰ ਮਿਲ ਕੇ ਭਾਵੁਕ ਹੋ ਗਏ। ਦੋਵਾਂ ਦੇ ਭਾਵੁਕ ਪੁਨਰ-ਮਿਲਨ ਨੂੰ ਦੇਖ ਕੇ ਮੌਕੇ ‘ਤੇ ਮੌਜੂਦ ਹਰ ਕਿਸੇ ਦੀਆਂ ਅੱਖਾਂ ‘ਚੋਂ ਅੱਥਰੂ ਆ ਗਏ। ਇਸ ਦੌਰਾਨ ਕਰਤਾਰਪੁਰ ਸਾਹਿਬ ਪ੍ਰਸ਼ਾਸਨ ਵੱਲੋਂ ਦੋਵਾਂ ਨੂੰ ਮਠਿਆਈਆਂ ਅਤੇ ਲੰਗਰ ਛਕਾਇਆ ਗਿਆ।