Richa Chadha Trolled: ਐਕਟਰਸ ਰਿਚਾ ਚੱਢਾ ਇੱਕ ਵਿਵਾਦਿਤ ਟਵੀਟ ਕਰਕੇ ਬੁਰੀ ਤਰ੍ਹਾਂ ਫਸ ਗਈ ਹੈ। ਇਸ ਟਵੀਟ ਕਰਕੇ ਐਕਟਰਸ ‘ਤੇ ਭਾਰਤੀ ਫੌਜ ਦਾ ਅਪਮਾਨ ਕਰਨ ਦਾ ਦੋਸ਼ ਹੈ। ਆਪਣੇ ਟਵੀਟ ‘ਚ ਫੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ, ਉਸ ਨੇ ਇਸਨੂੰ ਇੱਕ ਪੁਰਾਣੀ ਘਟਨਾ ਨਾਲ ਜੋੜਿਆ ਜੋ ਚੀਨ ਦੀ ਸਰਹੱਦ ਨਾਲ ਲੱਗਦੇ ਗਲਵਾਨ ‘ਚ ਸਾਹਮਣੇ ਆਈ ਸੀ।
ਰਿਚਾ ਨੇ ਫੌਜ ਦਾ ਅਪਮਾਨ ਕੀਤਾ: ਬੀਜੇਪੀ
ਰਿਚਾ ਚੱਢਾ ਦੇ ਟਵੀਟ ਨੂੰ ਭਾਜਪਾ ਨੇ ਪਬਲੀਸਿਟੀ ਸਟੰਟ ਤੇ ਫੌਜ ਦਾ ਅਪਮਾਨ ਕਰਾਰ ਦਿੱਤਾ ਹੈ। ਦੱਸ ਦੇਈਏ ਕਿ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਫੌਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨੂੰ ਵਾਪਸ ਲੈਣ ਵਰਗੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਤਿਆਰ ਹੈ। ਇਸ ਬਿਆਨ ਦਾ ਹਵਾਲਾ ਦਿੰਦੇ ਹੋਏ ਰਿਚਾ ਚੱਢਾ ਨੇ ਲਿਖਿਆ, ‘ਗਲਵਾਨ ਹੈਲੋ ਕਹਿ ਰਿਹਾ ਹੈ।’
ਵਿਵਾਦਿਤ ਟਵੀਟ ‘ਤੇ ਲੋਕਾਂ ‘ਚ ਗੁੱਸਾ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕੇ ਕਿਹਾ, ‘ਅਪਮਾਨਜਨਕ ਟਵੀਟ। @RichaChadha ਕਾਂਗਰਸ ਅਤੇ ਰਾਹੁਲ ਗਾਂਧੀ ਦੀ ਪੁਜਾਰੀ ਹੈ, ਇਸ ਲਈ ਇਸ ਟਵੀਟ ‘ਚ ਉਸਦੀ ਭਾਰਤ ਵਿਰੋਧੀ ਸੋਚ ਸਾਫ਼ ਦਿਖਾਈ ਦੇ ਰਹੀ ਹੈ। ਇਸ ਲਈ ਮੈਂ @MumbaiPolice ਤੋਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਾ ਹਾਂ।
रिचा चड्ढा जैसी 3rd grade बॉलीवुड अदाकारा ओछे पब्लिसिटी स्टंट के लिये भारतीय सेना का अपमान कर रही हैं@RichaChadha कांग्रेस और राहुल गांधी की उपासक हैं इसलिए उनकी इस ट्वीट में भारत विरोधी सोच साफ नजर आती है।
मैं @MumbaiPolice से उनके ख़िलाफ कानूनी कार्रवाई की माँग करता हूँ@ANI https://t.co/eetOjHrDor pic.twitter.com/uXPcj3gGwE— Manjinder Singh Sirsa (@mssirsa) November 24, 2022
ਰਿਚਾ ਚੱਢਾ ਨੇ ਮੰਗੀ ਮਾਫੀ
ਫੌਜੀ ਅਧਿਕਾਰੀ ਦੇ ਬਿਆਨ ‘ਤੇ ਟਵੀਟ ਕਰਕੇ ਵਿਵਾਦਾਂ ‘ਚ ਆਈ ਅਦਾਕਾਰਾ ਰਿਚਾ ਚੱਢਾ ਨੇ ਮੁਆਫੀ ਮੰਗ ਲਈ ਹੈ। ਰਿਚਾ ਚੱਢਾ ਨੇ ਗਲਵਨ ਬਿਆਨ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਦਾ ਫੌਜ ਦਾ ਅਪਮਾਨ ਕਰਨ ਦਾ ਇਰਾਦਾ ਨਹੀਂ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h