Richa-Ali Fazal Marriage : ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਦਾਕਾਰ ਅਲੀ ਫਜ਼ਲ ਦੇ ਵਿਆਹ ਦੀਆਂ ਖਬਰਾਂ ਕਈ ਸਾਲਾਂ ਤੋਂ ਸੁਰਖੀਆਂ ‘ਚ ਹਨ। ਜੇਕਰ ਕੋਵਿਡ ਦਾ ਪ੍ਰਕੋਪ ਨਾ ਆਇਆ ਹੁੰਦਾ ਤਾਂ ਅਲੀ ਅਤੇ ਰਿਚਾ ਹੁਣ ਤੱਕ ਪਤੀ-ਪਤਨੀ ਬਣ ਚੁੱਕੇ ਹੁੰਦੇ। ਵੈਸੇ ਦੇਰ ਹੋ ਗਈ ਪਰ ਹੁਣ ਆਖਰਕਾਰ ਉਹ ਦਿਨ ਆ ਗਿਆ ਹੈ ਜਦੋਂ ਰਿਚਾ ਅਤੇ ਅਲੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਖਬਰਾਂ ਮੁਤਾਬਕ ਇਹ ਜੋੜਾ ਅਕਤੂਬਰ ਦੇ ਪਹਿਲੇ ਹਫਤੇ ਵਿਆਹ ਦੇ ਬੰਧਨ ‘ਚ ਬੱਝ ਜਾਵੇਗਾ। ਕੁਝ ਖਬਰਾਂ ਮੁਤਾਬਕ ਇਹ ਵਿਆਹ 4 ਅਕਤੂਬਰ ਨੂੰ ਹੋਵੇਗਾ, ਜਦਕਿ ਕੁਝ ਮੁਤਾਬਕ 6 ਨੂੰ। ਬਾਕੀ ਰਿਚਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।

29 ਅਕਤੂਬਰ ਨੂੰ ਰਿਚਾ ਦੀ ਮਹਿੰਦੀ ਦੀ ਰਸਮ ਹੋਈ, ਜਿਸ ਦੀ ਇਕ ਝਲਕ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਭਿਨੇਤਰੀ ਦੀ ਮਹਿੰਦੀ ਦਿੱਲੀ ‘ਚ ਇਕ ਦੋਸਤ ਦੇ ਘਰ ਲੱਗੀ ਸੀ। ਇਹ ਉਹੀ ਘਰ ਹੈ ਜਿੱਥੇ ਅਦਾਕਾਰਾ ਅਕਸਰ ਆਪਣੇ ਦੋਸਤ ਨਾਲ ਪੜ੍ਹਨ ਜਾਂਦੀ ਸੀ। ਰਿਚਾ ਨੇ ਆਪਣੀ ਇੰਸਟਾ ਸਟੋਰੀ ‘ਤੇ ਆਪਣੇ ਹੱਥਾਂ-ਪੈਰਾਂ ਦੀਆਂ ਦੋ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਸ ਦੇ ਹੱਥਾਂ-ਪੈਰਾਂ ‘ਤੇ ਮਹਿੰਦੀ ਲੱਗ ਰਹੀ ਹੈ।ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਰਿਚਾ ਨੇ ਬਹੁਤ ਹੀ ਸਾਧਾਰਨ ਮਹਿੰਦੀ ਲਗਾਈ ਹੈ। ਅਭਿਨੇਤਰੀ ਨੇ ਆਪਣੀ ਹਥੇਲੀ ‘ਤੇ ਪਹਿਲੇ ਅੱਖਰ ‘ਤੇ ਆਪਣਾ ਅਤੇ ਅਲੀ ਦਾ ਨਾਮ ਲਿਖਿਆ ਹੈ।

ਹੁਣ ਪ੍ਰਸ਼ੰਸਕਾਂ ਨੂੰ ਰਿਚਾ ਅਤੇ ਅਲੀ ਦੇ ਵਿਆਹ ਦੀਆਂ ਫੋਟੋਆਂ ਦਾ ਇੰਤਜ਼ਾਰ ਹੈ। ਇਸ ਤੋਂ ਬਾਅਦ ਸਿਤਾਰੇ ਮੁੰਬਈ ‘ਚ ਆਪਣੀ ਰਿਸੈਪਸ਼ਨ ਦੇਣ ਜਾ ਰਹੇ ਹਨ।











