Rishabh Pant knee surgery: ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 30 ਦਸੰਬਰ 2022 ਦੀ ਸਵੇਰ ਨੂੰ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਇਸ ਹਾਦਸੇ ਤੋਂ ਬਾਅਦ ਉਸ ਦੇ ਗੋਡੇ, ਸਿਰ ਅਤੇ ਪਿੱਠ ‘ਤੇ ਗੰਭੀਰ ਸੱਟਾਂ ਲੱਗੀਆਂ। ਪੰਤ ਨੂੰ ਦਿੱਲੀ-ਦੇਹਰਾਦੂਨ ਰੋਡ ‘ਤੇ ਸਕਸ਼ਮ ਹਸਪਤਾਲ ‘ਚ ਇਲਾਜ ਤੋਂ ਬਾਅਦ ਦੇਹਰਾਦੂਨ ਮੈਕਸ ‘ਚ ਸ਼ਿਫਟ ਕੀਤਾ ਗਿਆ ਸੀ। ਇੱਥੇ ਉਹ 4 ਜਨਵਰੀ 2023 ਤੱਕ ਰਹੇ ਤੇ ਫਿਰ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਮੁੰਬਈ ਲਿਆਂਦਾ ਗਿਆ ਜਿੱਥੋਂ ਸ਼ਨੀਵਾਰ 7 ਜਨਵਰੀ ਨੂੰ ਉਨ੍ਹਾਂ ਦੇ ਗੋਡੇ ਦਾ ਅਪਰੇਸ਼ਨ ਪੂਰਾ ਹੋਣ ਦੀ ਜਾਣਕਾਰੀ ਸਾਹਮਣੇ ਆਈ।
ਕ੍ਰਿਕਟਰ ਰਿਸ਼ਭ ਪੰਤ ਦੇ ਗੋਡੇ ਦੀ ਸਰਜਰੀ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਸਫ਼ਲਤਾਪੂਰਵਕ ਕੀਤੀ ਗਈ। ਉਹ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹੈ ਤੇ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਡਾਕਟਰ ਪਾਰਦੀਵਾਲਾ ਅਤੇ ਉਨ੍ਹਾਂ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਕਰੀਬ 10.30 ਵਜੇ ਪੰਤ ਦਾ ਆਪਰੇਸ਼ਨ ਕੀਤਾ ਜੋ ਕਰੀਬ ਦੋ ਤੋਂ ਤਿੰਨ ਘੰਟੇ ਚੱਲਿਆ।
Cricketer Rishabh Pant's knee surgery was successfully conducted yesterday at a private hospital in Mumbai. He is under the supervision of the medical team and is recovering fast: Sources
(File pic) pic.twitter.com/wtEmsTbqQE
— ANI (@ANI) January 7, 2023
ਲੰਬੇ ਸਮੇਂ ਤੱਕ ਕ੍ਰਿਕਟ ਤੋਂ ਬਾਹਰ ਰਹੇਗਾ
ਪੰਤ ਦੀ ਸੱਟ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਉਸ ਲਈ ਫਰਵਰੀ-ਮਾਰਚ ‘ਚ ਆਸਟ੍ਰੇਲੀਆ ਦੇ ਖਿਲਾਫ ਬਾਰਡਰ ਗਾਵਸਕਰ ਟਰਾਫੀ ਅਤੇ ਫਿਰ ਇੰਡੀਅਨ ਟੀ-20 ਲੀਗ IPL ਦੇ 16ਵੇਂ ਐਡੀਸ਼ਨ ‘ਚ ਖੇਡਣਾ ਮੁਸ਼ਕਿਲ ਹੈ। ਫਿਲਹਾਲ ਸਾਰਿਆਂ ਦਾ ਧਿਆਨ ਉਸ ਦੇ ਠੀਕ ਹੋਣ ‘ਤੇ ਹੈ ਨਾ ਕਿ ਇਸ ਗੱਲ ‘ਤੇ ਕਿ ਉਹ ਕਦੋਂ ਵਾਪਸੀ ਕਰੇਗਾ।
ਉਨ੍ਹਾਂ ਦੇ ਇਲਾਜ ਦਾ ਹੁਣ ਬੀਸੀਸੀਆਈ ਵੱਲੋਂ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਮੈਡੀਕਲ ਟੀਮ ਵੀ ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਉਮੀਦ ਕਰਦੇ ਹਾਂ ਕਿ ਇਸ ਸਾਲ ਅਕਤੂਬਰ-ਨਵੰਬਰ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਰਿਸ਼ਭ ਪੰਤ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ, ਯਕੀਨਨ ਟੀਮ ਪ੍ਰਬੰਧਨ ਅਤੇ ਬੋਰਡ ਵੀ ਇਸ ਗੱਲ ‘ਤੇ ਨਜ਼ਰ ਰੱਖੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h