Himachal Pradesh: ਹਿਮਾਚਲਪ੍ਰਦੇਸ਼ ‘ਚ ਹੋ ਰਹੀ ਬਰਫ਼ਬਾਰੀ ਦੇ ਚਲਦੇ ਪੰਜਾਬ ਚ ਲਗਾਤਾਰ ਠੰਡ ਚ ਵਾਧਾ ਹੋ ਰਿਹਾ ਹੈ ਅਤੇ ਮੁਖ ਤੌਰ ਤੇ ਨਵੇਂ ਸਾਲ ਦੀ ਆਮਦ ਦੇ ਨਾਲ ਹੀ ਪਿਛਲੇ ਦੋ ਦਿਨ ਤੋਂ ਧੁੰਦ ਨੇ ਜਨ ਜੀਵਨ ਤੇ ਬੁਰਾ ਅਸਰ ਪਾਉਣ ਸ਼ੁਰੂ ਕਰ ਦਿਤਾ ਹੈ ਤੇ ਅੱਜ ਸਵੇਰ ਤੋਂ ਸੰਘਣੀ ਧੁੰਦ ਨੇ ਆਵਾਜਾਈ ਕਾਫੀ ਪ੍ਰਭਾਵਿਤ ਕੀਤੀ ਹੈ। ਇਸੇ ਦੇ ਚਲਦੇ ਅੰਮ੍ਰਿਤਸਰ – ਗੁਰਦਾਸਪੁਰ ਨੈਸ਼ਨਲ ਹਾਈਵੇ ਨੇੜੇ ਬਟਾਲਾ ਵਿਖੇ ਵੱਖ ਵੱਖ ਕਈ ਸੜਕ ਹਾਦਸੇ ਹੋਏ। ਉਥੇ ਹੀ ਇਕ ਹਾਦਸੇ ਚ ਤਿੰਨ ਗੱਡੀਆਂ ਆਪਸ ਚ ਟਕਰਾਇਆ ਤੇ ਪਿੱਛੇ ਉਹਨਾਂ ਦੇ ਟਰੱਕ ਨੇ ਆਣ ਟੱਕਰ ਮਾਰ ਦਿਤੀ। ਜਦ ਕਿ ਹੋਏ ਇਹਨਾਂ ਵੱਖ ਵੱਖ ਹਾਦਸਿਆਂ ਚ ਦੋ ਡਰਾਈਵਰ ਇਕ ਟਿੱਪਰ ਡਰਾਈਵਰ ਅਤੇ ਇਕ ਕਾਰ ਚਲਾਕ ਜਖਮੀ ਹੋਏ ਹਨ।
ਜਿਹਨਾਂ ਨੂੰ ਹਾਈਵੇ ਪੁਲਿਸ ਵਲੋਂ ਐਮਬੂਲੈਂਸ ਰਾਹੀਂ ਬਟਾਲਾ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ। ਉਧਰ ਗੱਡੀ ਚਾਲਕਾਂ ਨੇ ਦੱਸਿਆ ਕਿ ਧੁੰਦ ਦੇ ਚਲਦੇ ਸੜਕ ਤੇ ਕੁਝ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਚਲਦੇ ਇਹ ਹਾਦਸੇ ਹੋਏ ਹਨ। ਉਥੇ ਹੀ ਹਾਈਵੇ ਤੇ ਤੈਨਾਤ ਪੁਲਿਸ ਅਧਕਾਰੀ ਤਰਿੰਦਰ ਸਿੰਘ ਨੇ ਦੱਸਿਆ ਕਿ ਹਾਈਵੇ ਤੇ ਜੋ ਗੱਡੀਆਂ ਹਾਦਸਾਗ੍ਰਸਤ ਹੋਇਆ ਹਨ। ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਤਾ ਜੋ ਹੋਰ ਹਾਦਸਾ ਨਾ ਹੋਵੇ ਜਦਕਿ ਉਹਨਾਂ ਦੱਸਿਆ ਕਿ ਹੁਣ ਤਕ ਮਾਲੀ ਨੁਕਸਾਨ ਜਰੂਰ ਹੈ ਲੇਕਿਨ ਜਾਨੀ ਨੁਕਸਾਨ ਤੋਂ ਬਚਾ ਹੈ ਤੇ ਜੋ ਜਖਮੀ ਸਨ ਉਹਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h