Rohit Sharma on India vs West Indies 2nd Test: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਵੀਰਵਾਰ ਤੋਂ ਤ੍ਰਿਨੀਦਾਦ ‘ਚ ਖੇਡਿਆ ਜਾਵੇਗਾ। ਭਾਰਤ ਨੇ ਸੀਰੀਜ਼ ਦਾ ਪਹਿਲਾ ਮੈਚ ਪਾਰੀ ਅਤੇ 141 ਦੌੜਾਂ ਨਾਲ ਜਿੱਤਿਆ ਸੀ। ਦੂਜੇ ਮੈਚ ਦੇ ਪਲੇਇੰਗ ਇਲੈਵਨ ‘ਤੇ ਕਪਤਾਨ ਰੋਹਿਤ ਸ਼ਰਮਾ ਨੇ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਟੀਮ ਇੰਡੀਆ ਦੇ ਖਿਡਾਰੀਆਂ ਦੀ ਵੀ ਤਾਰੀਫ ਕੀਤੀ ਹੈ। ਰੋਹਿਤ ਦਾ ਕਹਿਣਾ ਹੈ ਕਿ ਪਿੱਚ ਅਤੇ ਸਥਿਤੀ ਨੂੰ ਦੇਖ ਕੇ ਪਲੇਇੰਗ ਇਲੈਵਨ ਦਾ ਫੈਸਲਾ ਕੀਤਾ ਜਾਵੇਗਾ। ਹਿੱਟ ਮੈਨ ਨੇ ਕਿਹਾ, “ਅਸੀਂ ਡੋਮਿਨਿਕਾ ‘ਚ ਅਸੀਂ ਪਿੱਚ ਦੇਖੀ ਤੇ ਹਾਲਾਤਾਂ ਨੂੰ ਜਾਣਨ ਤੋਂ ਬਾਅਦ ਅਸੀਂ ਸਪੱਸ਼ਟ ਤੌਰ ‘ਤੇ ਟੀਮ ਦੇ XI ਦਾ ਫੈਸਲਾ ਕੀਤਾ ਸੀ। ਇੱਥੇ ਸਾਡੇ ਕੋਲ ਫਿਲਹਾਲ ਸਪੱਸ਼ਟਤਾ ਨਹੀਂ ਹੈ ਕਿਉਂਕਿ ਮੀਂਹ ਦੀ ਗੱਲ ਹੋ ਰਹੀ ਹੈ, ਪਰ ਮੈਨੂੰ ਨਹੀਂ ਲੱਗਦਾ। ਕੁਝ ਵੱਡਾ ਬਦਲਾਅ ਹੋਵੇਗਾ..ਪਰ ਜੋ ਵੀ ਹਾਲਾਤ ਹੋਣਗੇ ਅਸੀਂ ਇਹ ਫੈਸਲਾ ਲਵਾਂਗੇ।”
ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਹਨ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਰੋਹਿਤ ਨੇ ਕਿਹਾ, ‘ਯੁਵਾ ਜੈਸਵਾਲ ਨੇ ਸ਼ਾਨਦਾਰ ਪਾਰੀ ਖੇਡੀ, ਉਸ ਨੇ ਦਿਖਾਇਆ ਕਿ ਉਸ ‘ਚ ਕਾਫੀ ਪ੍ਰਤਿਭਾ ਹੈ। ਟੀਮ ‘ਚ ਬਦਲਾਅ ਦਾ ਸਮਾਂ ਆ ਗਿਆ ਹੈ।’ ਰੋਹਿਤ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕਟ ‘ਚ ਬਦਲਾਅ ਜਲਦੀ ਜਾਂ ਬਾਅਦ ‘ਚ ਹੋਵੇਗਾ ਪਰ ਸੀਨੀਅਰ ਖਿਡਾਰੀ ਕੀ ਭੂਮਿਕਾ ਨਿਭਾਉਂਦੇ ਹਨ ਇਹ ਮਹੱਤਵਪੂਰਨ ਹੈ।
A special century 💯
Hear what #TeamIndia Captain @ImRo45 had to say on the occasion of 1️⃣0️⃣0️⃣th Test between India & @windiescricket 👌🏻👌🏻
Watch the Full Press Conference Here 🔽 #WIvIND https://t.co/zl5hIBNczw pic.twitter.com/3k5lgR84PL
— BCCI (@BCCI) July 19, 2023
ਕਪਤਾਨ ਰੋਹਿਤ ਨੇ ਕਿਹਾ, ‘ਬਦਲਾਅ ਤਾਂ ਹੋਣਾ ਹੀ ਹੈ, ਚਾਹੇ ਅੱਜ ਹੋਵੇ ਜਾਂ ਕੱਲ੍ਹ, ਪਰ ਮੈਂ ਖੁਸ਼ ਹਾਂ ਕਿ ਸਾਡੇ ਲੜਕੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ.. ਅਤੇ ਸਾਡੀ ਭੂਮਿਕਾ ਮਹੱਤਵਪੂਰਨ ਹੈ ਕਿਉਂਕਿ ਅਸੀਂ ਉਨ੍ਹਾਂ ਨੂੰ ਦੱਸਣਾ ਹੈ ਕਿ ਟੀਮ ‘ਚ ਤੁਹਾਡੀ ਕੀ ਭੂਮਿਕਾ ਹੈ.. ਹੁਣ ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਟੀਮ ਲਈ ਕਿਸ ਤਰ੍ਹਾਂ ਦੀ ਤਿਆਰੀ ਅਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਸਪੱਸ਼ਟ ਹੈ ਕਿ ਉਹ ਸਾਰੇ ਭਾਰਤੀ ਕ੍ਰਿਕਟ ਦਾ ਭਵਿੱਖ ਹਨ ਅਤੇ ਉਹ ਭਾਰਤੀ ਕ੍ਰਿਕਟ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਗੇ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h