Captain Rohit Sharma won Heart: ਟੀਮ ਇੰਡੀਆ ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ਼ ਹਾਰ ਗਈ ਹੈ। ਬੁੱਧਵਾਰ ਨੂੰ ਦੂਜੇ ਵਨਡੇ ‘ਚ ਮਿਲੀ ਹਾਰ ਦੇ ਨਾਲ ਹੀ ਟੀਮ ਇੰਡੀਆ ਸੀਰੀਜ਼ ‘ਚ 0-2 ਨਾਲ ਪਿੱਛੇ ਹੋ ਗਈ ਹੈ। ਹਾਰੇ ਮੈਚ ਵਿੱਚ ਵੀ ਕਪਤਾਨ ਰੋਹਿਤ ਸ਼ਰਮਾ ਦੀ ਬਹਾਦਰੀ ਨੇ ਸਭ ਦਾ ਦਿਲ ਜਿੱਤ ਲਿਆ। ਅੰਗੂਠੇ ਦੀ ਸੱਟ ਦੇ ਬਾਵਜੂਦ ਰੋਹਿਤ ਸ਼ਰਮਾ ਨੌਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਅਤੇ ਟੀਮ ਇੰਡੀਆ ਨੂੰ ਜਿੱਤ ਦਿਵਾਉਣ ਲਈ ਆਖਰੀ ਗੇਂਦ ਤੱਕ ਸੰਘਰਸ਼ ਕੀਤਾ।
ਰੋਹਿਤ ਸ਼ਰਮਾ ਦੀ ਇਸ ਸ਼ਾਨਦਾਰ ਪਾਰੀ ‘ਤੇ ਉਨ੍ਹਾਂ ਦੀ ਪਤਨੀ ਰਿਤਿਕਾ ਸਜਦੇਹ ਨੇ ਪ੍ਰਤੀਕਿਰਿਆ ਦਿੱਤੀ ਹੈ। ਰਿਤਿਕਾ ਨੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਪਾਈ ਅਤੇ ਲਿਖਿਆ ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਮੈਨੂੰ ਤੁਹਾਡੇ ਵਰਗੇ ਵਿਅਕਤੀ ‘ਤੇ ਬਹੁਤ ਮਾਣ ਹੈ। ਅਜਿਹੀਆਂ ਸਥਿਤੀਆਂ ਵਿੱਚ ਬਾਹਰ ਜਾਣਾ ਅਤੇ ਸ਼ਾਨਦਾਰ ਪਾਰੀ ਖੇਡਣਾ ਬਹੁਤ ਵਧੀਆ ਹੈ।
ਦੱਸ ਦੇਈਏ ਕਿ ਰੋਹਿਤ ਸ਼ਰਮਾ ਬੰਗਲਾਦੇਸ਼ ਖਿਲਾਫ ਦੂਜੇ ਵਨਡੇ ਦੌਰਾਨ ਫੀਲਡਿੰਗ ਕਰਦੇ ਸਮੇਂ ਜ਼ਖ਼ਮੀ ਹੋ ਗਏ ਸੀ। ਰੋਹਿਤ ਸ਼ਰਮਾ ਦੇ ਅੰਗੂਠੇ ‘ਤੇ ਗੰਭੀਰ ਸੱਟ ਲੱਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਰੋਹਿਤ ਸ਼ਰਮਾ ਬਾਅਦ ਵਿੱਚ ਓਪਨਿੰਗ ਕਰਨ ਵੀ ਨਹੀਂ ਆਏ ਪਰ ਜਦੋਂ ਟੀਮ ਇੰਡੀਆ ਮੁਸੀਬਤ ਵਿੱਚ ਸੀ ਤਾਂ ਉਹ ਨੌਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਆਏ।
ਰੋਹਿਤ ਸ਼ਰਮਾ ਨੇ ਇੱਥੇ ਸਿਰਫ਼ 28 ਗੇਂਦਾਂ ਵਿੱਚ 51 ਦੌੜਾਂ ਬਣਾਈਆਂ, ਜਿਸ ਵਿੱਚ 3 ਚੌਕੇ ਅਤੇ 5 ਛੱਕੇ ਸ਼ਾਮਲ ਸੀ। ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਰੋਹਿਤ ਸ਼ਰਮਾ ਭਾਰਤ ਲਈ ਇਹ ਮੈਚ ਜਿੱਤ ਜਾਵੇਗਾ, ਪਰ ਆਖਰੀ ਕੁਝ ਓਵਰ ਟੀਮ ਇੰਡੀਆ ਲਈ ਚੰਗੇ ਨਹੀਂ ਗਏ।
ਬੰਗਲਾਦੇਸ਼ ‘ਚ ਲਗਾਤਾਰ ਦੂਜੀ ਵਾਰ ਸੀਰੀਜ਼ ਹਾਰਿਆ ਭਾਰਤ-
ਦੱਸ ਦਈਏ ਕਿ ਬੁੱਧਵਾਰ ਨੂੰ ਖੇਡੇ ਗਏ ਦੂਜੇ ਵਨਡੇ ਹਾਰਨ ਦੇ ਨਾਲ ਹੀ ਟੀਮ ਇੰਡੀਆ ਤਿੰਨ ਮੈਚਾਂ ਦੀ ਸੀਰੀਜ਼ ਵੀ ਗੁਆ ਚੁੱਕੀ ਹੈ, ਬੰਗਲਾਦੇਸ਼ ਨੇ ਹੁਣ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਭਾਰਤ ਬੰਗਲਾਦੇਸ਼ ਵਿੱਚ ਵਨਡੇ ਸੀਰੀਜ਼ ਹਾਰਿਆ ਹੈ।
ਇਹ ਹਾਰ ਟੀਮ ਇੰਡੀਆ ਲਈ ਚੁੱਭਣ ਵਾਲੀ ਹੈ, ਕਿਉਂਕਿ ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਟੀਮ ਇੰਡੀਆ ਬੰਗਲਾਦੇਸ਼ ‘ਚ ਵਨਡੇ ਸੀਰੀਜ਼ ਹਾਰੀ ਹੈ। ਇਸ ਤੋਂ ਪਹਿਲਾਂ ਸਾਲ 2015 ‘ਚ ਟੀਮ ਇੰਡੀਆ 3 ਮੈਚਾਂ ਦੀ ਦੁਵੱਲੀ ਸੀਰੀਜ਼ ਖੇਡਣ ਲਈ ਬੰਗਲਾਦੇਸ਼ ਪਹੁੰਚੀ ਸੀ, ਜਿੱਥੇ ਬੰਗਲਾਦੇਸ਼ ਨੇ ਉਸ ਨੂੰ 2-1 ਨਾਲ ਹਰਾਇਆ ਸੀ। ਇਸ ਤੋਂ ਇਲਾਵਾ ਭਾਰਤ ਨੇ ਬੰਗਲਾਦੇਸ਼ ‘ਚ ਦੋ ਵਨਡੇ ਸੀਰੀਜ਼ ਵੀ ਜਿੱਤੀਆਂ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h