ਰੋਹਤਕ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਨੈਸ਼ਨਲ ਖਿਡਾਰੀ ਦੀ ਖੇਡਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਾਰਦਿਕ ਵਜੋਂ ਹੋਈ ਹੈ ਤੇ ਉਸ ਦੀ ਉਮਰ ਸਿਰਫ 19 ਸਾਲ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਹਾਰਦਿਕ ਅਕਸਰ ਗਰਾਊਂਡ ਵਿਚ ਬਾਸਕਟਬਾਲ ਦੀ ਪ੍ਰੈਕਟਿਸ ਕਰਨ ਜਾਂਦਾ ਸੀ ਤੇ ਆਮ ਵਾਂਗ ਅੱਜ ਵੀ ਉਹ ਗਰਾਊਂਡ ਵਿਚ ਪ੍ਰੈਕਟਿਸ ਕਰ ਰਿਹਾ ਸੀ ਕਿ ਅਚਾਨਕ ਬਾਸਕਟਬਾਲ ਦਾ ਪੋਲ ਆ ਕੇ ਉਸ ਦੀ ਛਾਤੀ ‘ਤੇ ਡਿੱਗ ਜਾਂਦਾ ਹੈ। ਜਦੋਂ ਉਸ ਦੇ ਸਾਥੀਆਂ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਉਸ ਨੂੰ ਚੁੱਕਣ ਲਈ ਆਉਂਦੇ ਸਨ ਤੇ ਹਾਰਦਿਕ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ।







