Rolls Royce Electric Car : ਬ੍ਰਿਟਿਸ਼ ਲਗਜ਼ਰੀ ਕਾਰ ਨਿਰਮਾਤਾ ਰੋਲਸ ਰਾਇਸ ਵੀ ਇਲੈਕਟ੍ਰਿਕ ਸੈਗਮੈਂਟ ‘ਚ ਐਂਟਰੀ ਕਰਨ ਵਾਲੀ ਹੈ।
ਰੋਲਸ ਰਾਇਸ ਨੇ ਆਪਣੀ ਪਹਿਲੀ ਲਗਜ਼ਰੀ ਇਲੈਕਟ੍ਰਿਕ ਕਾਰ ਸਪੈਕਟਰ ਦਾ ਪਰਦਾਫਾਸ਼ ਕੀਤਾ ਹੈ।
ਇਹ ਆਟੋਮੇਕਰ ਹੁਣ ਤੱਕ ਸਿਰਫ਼ ਉਨ੍ਹਾਂ ਕਾਰਾਂ ਦਾ ਨਿਰਮਾਣ ਕਰਦਾ ਹੈ ਜੋ ਰਵਾਇਤੀ ਬਾਲਣ ‘ਤੇ ਚੱਲਦੀਆਂ ਹਨ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਇਲੈਕਟ੍ਰਿਕ ਵਾਹਨ ਪੇਸ਼ ਕੀਤਾ ਹੈ।
ਲਗਜ਼ਰੀ ਕਾਰਾਂ ‘ਚ ਸਭ ਤੋਂ ਵੱਧ ਰੇਟਿੰਗ ਵਾਲੀ ਕਾਰ ਨਿਰਮਾਤਾ ਕੰਪਨੀ ਰੋਲਸ ਰਾਇਸ ਨੇ ਵੀ ਇਲੈਕਟ੍ਰਿਕ ਕਾਰਾਂ ਦੇ ਬਾਜ਼ਾਰ ‘ਚ ਐਂਟਰੀ ਕੀਤੀ ਹੈ।
ਕੰਪਨੀ ਦੀ ਪਹਿਲੀ ਇਲੈਕਟ੍ਰਿਕ ਕਾਰ ਫੈਂਟਮ ਕੂਪ ‘ਤੇ ਆਧਾਰਿਤ ਹੋਵੇਗੀ। ਕਾਰ ਨੂੰ ਪੂਰੀ ਤਰ੍ਹਾਂ ਨਾਲ ਐਲੂਮੀਨੀਅਮ ਸਪੇਸਫ੍ਰੇਮ ‘ਤੇ ਬਣਾਇਆ ਗਿਆ ਹੈ।
ਰੋਲਸ ਰਾਇਸ ਦੀਆਂ ਹੋਰ ਕਾਰਾਂ ਦੇ ਮੁਕਾਬਲੇ ਇਸ ਇਲੈਕਟ੍ਰਿਕ ਕਾਰ ‘ਚ ਸਭ ਤੋਂ ਚੌੜੀ ਗ੍ਰਿਲ ਦਿਖਾਈ ਦੇਵੇਗੀ।
ਕਾਰ ਵਿੱਚ 23-ਇੰਚ ਦੇ ਪਹੀਏ, ਉੱਚ ਮਾਊਂਟਡ ਅਲਟਰਾ ਸਲਿਮ LED DRLs, ਹੈੱਡਲੈਂਪ ਕਲਸਟਰ, ਸਪਲਿਟ ਹੈੱਡਲੈਂਪ ਡਿਜ਼ਾਈਨ ਮਿਲੇਗਾ।
ਇਸ ਦੋ ਦਰਵਾਜ਼ਿਆਂ ਵਾਲੀ ਇਲੈਕਟ੍ਰਿਕ ਕੂਪ ਸਟਾਈਲ ਕਾਰ ਨੂੰ ਏਅਰੋਡਾਇਨਾਮਿਕਸ ‘ਤੇ ਵਿਸ਼ੇਸ਼ ਧਿਆਨ ਦੇ ਕੇ ਡਿਜ਼ਾਈਨ ਕੀਤਾ ਗਿਆ ਹੈ।
ਰੋਲਸ-ਰਾਇਸ ਲਗਜ਼ਰੀ ਇਲੈਕਟ੍ਰਿਕ ਕਾਰ ਦੀ ਟੈਸਟਿੰਗ ਲਗਭਗ ਪੂਰੀ ਹੋ ਗਈ ਹੈ, ਜਿਸ ਵਿਚ ਇਸ ਨੂੰ 2.5 ਮਿਲੀਅਨ ਕਿਲੋਮੀਟਰ ਤੋਂ ਵੱਧ ਚਲਾਇਆ ਗਿਆ ਹੈ।
ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਰ ‘ਚ ਲੱਗੀ ਇਲੈਕਟ੍ਰਿਕ ਮੋਟਰ 585 bhp ਦੀ ਪਾਵਰ ਅਤੇ 900 Nm ਦਾ ਟਾਰਕ ਜਨਰੇਟ ਕਰਦੀ ਹੈ। ਇਹ ਕਾਰ 520 ਕਿਲੋਮੀਟਰ ਤੱਕ ਦੀ ਰੇਂਜ ਦੇਣ ਦੇ ਸਮਰੱਥ ਹੈ ਅਤੇ ਸਿਰਫ 4.5 ਸਕਿੰਟਾਂ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।
ਰੋਲਸ ਰਾਇਸ ਨੇ ਇਸ ਇਲੈਕਟ੍ਰਿਕ ਕਾਰ ਦੇ ਲਾਂਚ ਬਾਰੇ ਕੁਝ ਵੀ ਖੁਲਾਸਾ ਨਹੀਂ ਕੀਤਾ ਹੈ। ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਰ ਅਗਲੇ ਸਾਲ ਲਾਂਚ ਹੋਣ ਜਾ ਰਹੀ ਹੈ।