Ronaldo-Messi’s Photo: ਫੁੱਟਬਾਲ ਦੀ ਗੱਲ ਕਰੀਏ ਤਾਂ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਲ ਮੇਸੀ ਬਾਰੇ ਗੱਲ ਨਾ ਹੋਵੇ ਇਹ ਤਾਂ ਨਾਮੁਮਕਿਨ ਹੈ। ਰੋਨਾਲਡੋ ਅਤੇ ਮੇਸੀ ਇਸ ਦਹਾਕੇ ਦੇ ਮਹਾਨ ਖਿਡਾਰੀਆਂ ਚੋਂ ਇੱਕ ਹਨ। ਦੁਨੀਆ ਦਾ ਹਰ ਫੁੱਟਬਾਲ ਖੇਡਣ ਵਾਲਾ ਬੱਚਾ ਇਨ੍ਹਾਂ ਦੋਵਾਂ ਨੂੰ ਆਪਣਾ ਰੋਲ ਮਾਡਲ ਮੰਨਦਾ ਹੈ।
ਮੇਸੀ ਅਤੇ ਰੋਨਾਲਡੋ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਖਿਡਾਰੀ ਹਨ। ਇਨ੍ਹਾਂ ਦੋਵਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। ਦੋਵੇਂ ਅਨੁਭਵੀ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਦੋਵਾਂ ਦਾ ਆਖਰੀ ਵਿਸ਼ਵ ਕੱਪ ਹੈ। ਅਜਿਹੇ ‘ਚ ਵਰਲਡ ਕੱਪ ਤੋਂ ਪਹਿਲਾਂ ਇੱਕ ਖਾਸ ਫੋਟੋਸ਼ੂਟ ਹੋਇਆ ਹੈ, ਜਿਸ ‘ਚ ਦੋਵੇਂ ਇਕੱਠੇ ਨਜ਼ਰ ਆਏ ਹਨ।
ਲੁਈਸ ਵਿਟਨ ਵਲੋਂ ਸਪਾਂਸਰ ਕੀਤੇ ਗਏ ਇਸ ਫੋਟੋਸ਼ੂਟ ‘ਚ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨੇਲ ਮੇਸੀ ਇਕੱਠੇ ਸ਼ਤਰੰਜ ਖੇਡਦੇ ਨਜ਼ਰ ਆਏ। ਦੋਵਾਂ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਤੇ ਇਨ੍ਹਾਂ ਤਸਵੀਰਾਂ ‘ਤੇ ਕਰੋੜਾਂ ਲਾਈਕਸ ਆਏ ਹਨ। ਇੰਨਾ ਹੀ ਨਹੀਂ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਵੀ ਕਮੈਂਟਰਾਂ ‘ਚ ਸ਼ਾਮਲ ਹਨ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੋਵਾਂ ਖਿਡਾਰੀਆਂ ਨੇ ਇੱਕ ਹੀ ਕੈਪਸ਼ਨ ਲਿਖਿਆ, ਜਿਸ ‘ਚ ਸੰਦੇਸ਼ ਸੀ ਕਿ ਜਿੱਤ ਸਿਰਫ ਮਨ ਦੀ ਅਵਸਥਾ ਹੈ। ਕ੍ਰਿਸਟੀਆਨੋ ਰੋਨਾਲਡੋ ਵਲੋਂ ਪੋਸਟ ਕੀਤੀ ਗਈ ਤਸਵੀਰ ਨੂੰ 24 ਘੰਟਿਆਂ ਦੇ ਅੰਦਰ ਲਗਪਗ 3 ਕਰੋੜ ਲਾਈਕਸ ਮਿਲ ਗਏ ਹਨ, ਉੱਥੇ ਹੀ ਲਿਓਨਲ ਮੇਸੀ ਦੀ ਪੋਸਟ ਨੂੰ ਵੀ 2.5 ਕਰੋੜ ਤੋਂ ਵੱਧ ਲਾਈਕਸ ਮਿਲੇ ਹਨ।
ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਰੋਨਾਲਡੋ ਦੀ ਪੋਸਟ ‘ਤੇ ਟਿੱਪਣੀ ਕੀਤੀ ਅਤੇ ਕੀ ਤਸਵੀਰ ਹੈ। ਕੋਹਲੀ ਦੀ ਇਸ ਟਿੱਪਣੀ ਨੂੰ ਹਜ਼ਾਰਾਂ ਲੋਕਾਂ ਨੇ ਪਸੰਦ ਵੀ ਕੀਤਾ। ਜੋ ਦੱਸਦਾ ਹੈ ਕਿ ਇਹ ਤਸਵੀਰ ਕਿੰਨੀ ਖਾਸ ਹੈ। ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕ੍ਰਿਸਟੀਆਨੋ ਰੋਨਾਲਡੋ ਉਨ੍ਹਾਂ ਦੇ ਪਸੰਦੀਦਾ ਐਥਲੀਟਸ ਚੋਂ ਇੱਕ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h