ਕੈਨੇਡਾ ਦੇ ਟੋਰਾਂਟੋ ਵਿਖੇ ਰਹਿਣ ਵਾਲੀ ਲੁਧਿਆਣਾ ਸ਼ਹਿਰ ਦੀ ਇਕ ਧੀ ਨੇ ਪੜ੍ਹਾਈ ਵਿੱਚ ਪੰਜਾਬ ਦਾ ਮਾਣ ਵਧਾਇਆ ਹੈ। ਲੁਧਿਆਣਾ ਦੀ ਧੀ ਰੂਹਬਾਨੀ ਕੌਰ ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ 1 ਕਰੋੜ 11 ਲੱਖ ਰੁਪਏ ਦੀ ਸਕਾਲਰਸ਼ਿਪ ਹਾਸਲ ਕਰਨ ਵਿੱਚ ਸਫ਼ਲ ਰਹੀ ਹੈ। ਬੀ.ਸੀ.ਐੱਮ. ਆਰੀਆ ਸਕੂਲ ਦੀ ਸਾਬਕਾ ਵਿਦਿਆਰਥੀ ਅਤੇ ਇਸ ਵਾਰ 12ਵੀਂ ਪਾਸ ਕਰਨ ਵਾਲੀ ਰੂਹਬਾਨੀ ਨੇ ਸਕਾਲਰਸ਼ਿਪ ਹਾਸਲ ਕਰਕੇ ਆਪਣੇ ਸੂਬੇ ਦਾ ਨਾਮ ਰੌਸ਼ਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- New Labour Code: ਹਫ਼ਤੇ ਦੇ 4 ਦਿਨ ਕੰਮ, 3 ਦਿਨ ਛੁੱਟੀ ‘ਤੇ ਸਰਵੇਖਣ… ਮਿਲਿਆ ਸ਼ਾਨਦਾਰ ਫੀਡਬੈਕ
ਰੂਹਬਾਨੀ ਅਨੁਸਾਰ ਉਸਨੇ 2 ਸਾਲ ਪਹਿਲਾਂ ਹੀ ਅੰਤਰਰਾਸ਼ਟਰੀ ਸਕਾਲਰਸ਼ਿਪ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਵਜ਼ੀਫ਼ੇ ਲਈ ਸਿਰਫ਼ ਗ੍ਰੇਡ ਹੀ ਨਹੀਂ, ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ, ਇੰਟਰਨਸ਼ਿਪ ਵੀ ਬਹੁਤ ਜ਼ਰੂਰੀ ਹਨ। ਦੱਸ ਦੇਈਏ ਕਿ ਰੂਹਬਾਨੀ ਨੇ 12ਵੀਂ ਆਰਟਸ ਸਟਰੀਮ ਵਿੱਚ 96.2 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਇੰਨਾ ਹੀ ਨਹੀਂ, ਉਹ ਸਕੂਲ ਵਿੱਚ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੀ। ਉਸ ਦੇ ਨਾਲ-ਨਾਲ ਉਸ ਦੀ ਚਚੇਰੀ ਭੈਣ ਵੀ 100 ਫ਼ੀਸਦੀ ਸਕਾਲਰਸ਼ਿਪ ਪ੍ਰਾਪਤ ਕਰਨ ਵਿੱਚ ਸਫ਼ਲ ਰਹੀ ਹੈ।
ਇਹ ਵੀ ਪੜ੍ਹੋ- ਫਲਾਂ ਨੂੰ ਦਰਖਤਾਂ ‘ਤੇ ਸੜਨ ਲਈ ਛੱਡ ਦਿੱਤਾ,ਕਿਉਂਕਿ ਉਨ੍ਹਾਂ ਨੂੰ ਤੋੜਨ ਵਾਲਾ ਕੋਈ ਨਹੀਂ:ਮੰਤਰੀ ਕਲੇਅਰ
ਰੂਹਬਾਨੀ ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ, ਜੋ ਵਿਦੇਸ਼ ਜਾ ਕੇ ਪੜ੍ਹਾਈ ਕਰਨ ਲਈ ਵੱਡੀ ਮਾਤਰਾ ’ਚ ਕਰਜ਼ਾ ਲੈਂਦੇ ਹਨ। ਜੇਕਰ ਵਿਦਿਆਰਥੀਆਂ ਨੂੰ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਇੱਛਾ ਹੈ ਤਾਂ ਇਸ ਲਈ ਉਨ੍ਹਾਂ ਨੂੰ ਪਹਿਲਾਂ ਤੋਂ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਤਾਂਕਿ ਉਨ੍ਹਾਂ ਨੂੰ ਸਕਾਲਰਸ਼ਿਪ ਮਿਲ ਸਕੇ। ਸਕਾਲਰਸ਼ਿਪ ਲੈਣ ਲਈ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਪਹਿਲਾਂ ਤੋਂ ਇਕੱਠੀ ਕਰਨੀ ਚਾਹੀਦੀ ਹੈ, ਤਾਂਕਿ ਉਹ ਨਿਰਾਸ਼ ਨਾ ਹੋ ਸਕਣ।