Rose Day 2024: ਵੈਲੇਨਟਾਈਨ ਡੇਅ 14 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਹਾਲਾਂਕਿ, ਪਿਆਰ ਦਾ ਹਫ਼ਤਾ 7 ਫਰਵਰੀ ਤੋਂ ਸ਼ੁਰੂ ਹੁੰਦਾ ਹੈ। ਵੈਲੇਨਟਾਈਨ ਹਫ਼ਤਾ 7 ਫਰਵਰੀ ਤੋਂ 14 ਫਰਵਰੀ ਤੱਕ ਮਨਾਇਆ ਜਾਂਦਾ ਹੈ, ਜਿਸ ਦਾ ਹਰ ਦਿਨ ਪਿਆਰ ਨੂੰ ਉਤਸ਼ਾਹਿਤ ਕਰਨਾ ਹੁੰਦਾ ਹੈ। ਜਦੋਂ ਤੁਸੀਂ ਉਸ ਨੂੰ ਗੁਲਾਬ, ਟੈਡੀ ਤੇ ਚਾਕਲੇਟ ਦੇ ਕੇ ਆਪਣੀ ਪਸੰਦ ਨੂੰ ਪ੍ਰਭਾਵਿਤ ਕਰਦੇ ਹੋ, ਤੁਸੀਂ ਪ੍ਰਪੋਜ਼ ਤੇ ਪ੍ਰਾਮਿਸ ਨਾਲ ਆਪਣੇ ਪਿਆਰ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹੋ।
ਵੈਲੇਨਟਾਈਨ ਹਫ਼ਤੇ ਦਾ ਇੱਕ ਦਿਨ ਵਿਸ਼ੇਸ਼ ਤੌਰ ‘ਤੇ ਗੁਲਾਬ ਦੇ ਨਾਂ ਹੁੰਦਾ ਹੈ। ਹਾਲਾਂਕਿ, ਇਹ ਜਾਣ ਕੇ ਕਿ ਵੈਲੇਨਟਾਈਨ ਵੀਕ ਵਿੱਚ ਰੋਜ਼ ਡੇਅ ਕਿਉਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਦਾ ਕੀ ਮਹੱਤਵ ਹੈ, ਤੁਹਾਨੂੰ ਰੋਜ਼ ਡੇਅ ਮਨਾਉਣ ਦਾ ਸਹੀ ਤਰੀਕਾ ਵੀ ਪਤਾ ਲੱਗ ਜਾਵੇਗਾ। ਆਓ ਜਾਣਦੇ ਹਾਂ ਰੋਜ਼ ਡੇਅ ਕਦੋਂ ਹੈ ਕਿਉਂ ਮਨਾਉਂਦੇ ਹਾਂ।
ਰੋਜ਼ ਡੇਅ ਕਦੋਂ ਹੈ?
ਵੈਲੇਨਟਾਈਨ ਵੀਕ 7 ਫਰਵਰੀ ਤੋਂ 14 ਫਰਵਰੀ ਤੱਕ ਮਨਾਇਆ ਜਾਂਦਾ ਹੈ। ਰੋਜ਼ ਡੇਅ ਵੈਲੇਨਟਾਈਨ ਹਫ਼ਤੇ ਦੇ ਪਹਿਲੇ ਦਿਨ ਭਾਵ 7 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਤੁਸੀਂ ਆਪਣੇ ਸਾਥੀ, ਦੋਸਤ ਜਾਂ ਕਿਸੇ ਖਾਸ ਵਿਅਕਤੀ ਨੂੰ ਗੁਲਾਬ ਦੇ ਫੁੱਲ ਦੇ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕਦੇ ਹੋ।
ਰੋਜ਼ ਡੇਅ ਕਿਉਂ ਮਨਾਇਆ ਜਾਂਦਾ ਹੈ?
ਗੁਲਾਬ ਪਿਆਰ ਦਾ ਪ੍ਰਤੀਕ ਹੈ। ਗੁਲਾਬ ਦੇ ਵੱਖ-ਵੱਖ ਰੰਗ ਭਾਵਨਾਵਾਂ ਨੂੰ ਪ੍ਰਗਟ ਕਰਦੇ ਹਨ। ਆਪਣੇ ਪਿਆਰੇ ਨੂੰ ਗੁਲਾਬ ਦੇ ਕੇ, ਤੁਸੀਂ ਆਪਣੇ ਦਿਲ ਵਿੱਚ ਛੁਪੇ ਹੋਏ ਪਿਆਰ ਨੂੰ ਇਸ਼ਾਰਿਆਂ ਰਾਹੀਂ ਪ੍ਰਗਟ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਜਾਂ ਕਿਸੇ ਨਾਲ ਦੋਸਤੀ ਕਰਨਾ ਚਾਹੁੰਦੇ ਹੋ, ਕਿਸੇ ਨੂੰ ਪਸੰਦ ਕਰਦੇ ਹੋ ਤੇ ਪਿਆਰ ਦਾ ਮੌਕਾ ਮੰਗਣਾ ਚਾਹੁੰਦੇ ਹੋ, ਤਾਂ ਤੁਸੀਂ ਗੁਲਾਬ ਦੇ ਫੁੱਲ ਵੀ ਤੋਹਫ਼ੇ ਵਜੋਂ ਦੇ ਸਕਦੇ ਹੋ।
ਰੋਜ਼ ਡੇਅ ਦਾ ਇਤਿਹਾਸ
ਵੈਲੇਨਟਾਈਨ ਹਫ਼ਤੇ ‘ਚ ਰੋਜ਼ ਡੇਅ ਮਨਾਉਣ ਦਾ ਖਾਸ ਕਾਰਨ ਹੈ। ਮੁਗਲ ਬੇਗਮ ਨੂਰ ਜਹਾਂ ਨੂੰ ਲਾਲ ਗੁਲਾਬ ਪਸੰਦ ਸੀ। ਨੂਰਜਹਾਂ ਨੂੰ ਖੁਸ਼ ਕਰਨ ਲਈ ਜਹਾਂਗੀਰ ਹਰ ਰੋਜ਼ ਇੱਕ ਟਨ ਤਾਜ਼ੇ ਲਾਲ ਗੁਲਾਬ ਉਨ੍ਹਾਂ ਦੇ ਮਹਿਲ ਵਿੱਚ ਭੇਜਦਾ ਸੀ। ਉਨ੍ਹਾਂ ਦੀ ਲਵ ਸਟੋਰੀ ਕਾਫੀ ਮਸ਼ਹੂਰ ਹੋਈ ਸੀ। ਇਸ ਤੋਂ ਇਲਾਵਾ ਮਹਾਰਾਣੀ ਵਿਕਟੋਰੀਆ ਦੇ ਦੌਰ ਦੀ ਇੱਕ ਕਹਾਣੀ ਹੈ ਜਦੋਂ ਲੋਕ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇੱਕ ਦੂਜੇ ਨੂੰ ਗੁਲਾਬ ਦਿੰਦੇ ਸਨ। ਇਸ ਪਰੰਪਰਾ ਨੂੰ ਜਾਰੀ ਰੱਖਣ ਲਈ, ਵੈਲੇਨਟਾਈਨ ਹਫ਼ਤੇ ਦੇ ਇੱਕ ਦਿਨ ਨੂੰ ਰੋਜ਼ ਡੇਅ ਵਜੋਂ ਮਨਾਇਆ ਜਾਂਦਾ ਹੈ।