IPL 2023, Royal Challengers Bangalore vs Chennai Super Kings: IPL 2023 ਦਾ 24ਵਾਂ ਮੈਚ MS ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਰ ਕਿੰਗਜ਼ ਤੇ ਫਾਫ ਡੁਪਲੇਸਿਸ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਬੈਂਗਲੁਰੂ ‘ਚ ਖੇਡਿਆ ਜਾਵੇਗਾ।
RCB ਤੇ CSK ਵਿਚਕਾਰ ਮੈਚ ਨੂੰ IPL ਦੇ ਹਾਈ ਪ੍ਰੋਫਾਈਲ ਮੈਚਾਂ ਵਿੱਚ ਗਿਣਿਆ ਜਾਂਦਾ ਹੈ ਕਿਉਂਕਿ ਚੇਨਈ ਕੋਲ ਮਹਿੰਦਰ ਸਿੰਘ ਧੋਨੀ ਹੈ ਜਦੋਂ ਕਿ ਬੈਂਗਲੁਰੂ ਕੋਲ ਵਿਰਾਟ ਕੋਹਲੀ ਹੈ। ਇਸ ਦੇ ਨਾਲ ਹੀ ਦੋਵੇਂ ਟੀਮਾਂ ‘ਚ ਕਈ ਹੋਰ ਅਨੁਭਵੀ ਖਿਡਾਰੀ ਸ਼ਾਮਲ ਹਨ। ਫੈਨਸ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਸੀਐਸਕੇ ਦੇ ਕਪਤਾਨ ਐਮਐਸ ਧੋਨੀ ਨੂੰ ਆਰਸੀਬੀ ਖ਼ਿਲਾਫ਼ ਖੇਡਣਾ ਪਸੰਦ ਹੈ। ਧੋਨੀ ਦਾ ਬੱਲਾ ਆਰਸੀਬੀ ਖਿਲਾਫ ਬੋਲਦਾ ਹੈ। ਇਸ ਮੈਚ ‘ਚ ਬਹੁਤ ਰੋਮਾਂਚ ਵੇਖਣ ਨੂੰ ਮਿਲ ਸਕਦਾ ਹੈ। ਆਰਸੀਬੀ ਤੇ ਸੀਐਸਕੇ ਵਿਚਾਲੇ ਇਹ ਮੈਚ ਬੈਂਗਲੁਰੂ ਦੇ ਐਮ.ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।
ਦੱਸ ਦਈਏ ਕਿ ਇਸ ਸੀਜ਼ਨ ਦੇ ਮੈਚਾਂ ‘ਚ RCB ਨੇ 4 ‘ਚੋਂ 2 ਮੈਚ ਜਿੱਤੇ ਹਨ, ਜਦਕਿ CSK ਨੇ 4 ‘ਚੋਂ 2 ਮੈਚ ਜਿੱਤੇ ਹਨ। ਇਸ ਮੈਚ ਵਿੱਚ ਬੰਗਲੌਰ ਅਤੇ ਚੇਨਈ ਦੋਵੇਂ ਟੀਮਾਂ ਅੰਕ ਸੂਚੀ ਵਿੱਚ ਅੱਗੇ ਆਉਣ ਲਈ ਜਿੱਤ ਦਰਜ ਕਰਨਾ ਚਾਹੁਣਗੀਆਂ।
Read up on the rivalry that has never failed to entertain 📰🥳#RCBvCSK #WhistlePodu #Yellove 🦁💛
— Chennai Super Kings (@ChennaiIPL) April 17, 2023
ਜਾਣੋ ਪਿੱਚ ਰਿਪੋਰਟ
ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਕਾਫੀ ਚੰਗੀ ਮੰਨੀ ਜਾਂਦੀ ਹੈ। ਗੇਂਦ ਇਸ ਮੈਦਾਨ ‘ਤੇ ਬੱਲੇ ਨਾਲ ਚੰਗੀ ਤਰ੍ਹਾਂ ਟਕਰਾਉਂਦੀ ਹੈ, ਜਿਸ ਦਾ ਬੱਲੇਬਾਜ਼ ਪੂਰਾ ਫਾਇਦਾ ਉਠਾਉਂਦੇ ਹਨ। ਮੈਦਾਨ ਛੋਟਾ ਹੋਣ ਕਾਰਨ ਇਸ ਮੈਦਾਨ ‘ਤੇ ਚੌਕਿਆਂ-ਛੱਕਿਆਂ ਦੀ ਬਰਸਾਤ ਦੇਖਣ ਨੂੰ ਮਿਲਦੀ ਹੈ।
ਚਿੰਨਾਸਵਾਮੀ ਸਟੇਡੀਅਮ ‘ਚ ਹਾਈ ਸਕੋਰਿੰਗ ਮੈਚ ਅਕਸਰ ਦੇਖਣ ਨੂੰ ਮਿਲਦੇ ਹਨ। ਇਹ ਪਿੱਚ ਤੇਜ਼ ਗੇਂਦਬਾਜ਼ਾਂ ਲਈ ਬਹੁਤ ਮਦਦਗਾਰ ਨਹੀਂ ਹੈ। ਪਰ ਸਪਿਨਰਾਂ ਦਾ ਦਬਦਬਾ ਨਜ਼ਰ ਆ ਰਿਹਾ ਹੈ। ਚਿੰਨਾਸਵਾਮੀ ਦਾ ਪਹਿਲੀ ਪਾਰੀ ਦਾ ਔਸਤ ਸਕੋਰ 183 ਦੌੜਾਂ ਹੈ। ਅਜਿਹੇ ‘ਚ ਦੋਵੇਂ ਟੀਮਾਂ ‘ਚ ਸਟਾਰ ਬੱਲੇਬਾਜ਼ਾਂ ਦੀ ਮੌਜੂਦਗੀ ਕਾਰਨ ਬੈਂਗਲੁਰੂ ਅਤੇ ਲਖਨਊ ਦੇ ਮੈਚਾਂ ‘ਚ ਵੀ ਛੱਕਿਆਂ ਦੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।
ਮੈਚ ‘ਚ ਹੋ ਸਕਦੀ ਦੌੜਾਂ ਦੀ ਬਾਰਿਸ਼
ਬੈਂਗਲੌਰ ਤੇ ਚੈਨਈ ਦੇ ਮੈਚ ‘ਚ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ‘ਤੇ ਦੌੜਾਂ ਦੀ ਜ਼ਬਰਦਸਤ ਬਾਰਿਸ਼ ਵੇਖਣ ਨੂੰ ਮਿਲ ਸਕਦੀ ਹੈ। ਆਰਸੀਬੀ ਤੇ ਸੀਐਸਕੇ ਦੀਆਂ ਟੀਮਾਂ ਵਿੱਚ ਇੱਕ ਤੋਂ ਵੱਧ ਕੇ ਵਿਸਫੋਟਕ ਬੱਲੇਬਾਜ਼ ਹਨ, ਜੋ ਇਸ ਮੈਦਾਨ ਦੇ ਬੱਲੇਬਾਜ਼ੀ ਅਨੁਕੂਲ ਹੋਣ ਦਾ ਪੂਰਾ ਫਾਇਦਾ ਉਠਾਉਣਗੇ।
RCB ਤੇ CSK ਦੀ ਸੰਭਾਵਿਤ ਪਲੇਇੰਗ-11
Royal Challengers Bangalore: ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਸੀ), ਮਹੀਪਾਲ ਲੋਮਰੋਰ, ਗਲੇਨ ਮੈਕਸਵੈੱਲ, ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ (ਵਿਕੇਟ), ਵਨਿੰਦੂ ਹਸਾਰੰਗਾ, ਹਰਸ਼ਲ ਪਟੇਲ, ਵੇਨ ਪਾਰਨੇਲ, ਮੁਹੰਮਦ ਸਿਰਾਜ, ਵੈਸ਼ਾਕ ਵਿਜੇਕੁਮਾਰ
Chennai Super Kings: ਰੁਤੁਰਾਜ ਗਾਇਕਵਾੜ, ਡੇਵੋਨ ਕੋਨਵੇ, ਅਜਿੰਕਿਆ ਰਹਾਣੇ, ਮੋਈਨ ਅਲੀ, ਅੰਬਾਤੀ ਰਾਇਡੂ/ਆਕਾਸ਼ ਸਿੰਘ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਐਮਐਸ ਧੋਨੀ (ਸੀਐਂਡਡਬਲਿਊਕੇ), ਡਵੇਨ ਪ੍ਰੀਟੋਰੀਅਸ/ਮਤੀਸ਼ ਪਥੀਰਾਨਾ, ਮਹੇਸ਼ ਥਿਕਸ਼ਨ, ਤੁਸ਼ਾਰ ਦੇਸ਼ਪਾਂਡੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h