Royal Enfield Shotgun 650: ਰਾਇਲ ਐਨਫੀਲਡ ਦੀਆਂ ਬਾਈਕਾਂ ਦੀ ਭਾਰਤੀ ਬਾਜ਼ਾਰ ‘ਚ ਹਮੇਸ਼ਾ ਹੀ ਜ਼ਿਆਦਾ ਮੰਗ ਰਹਿੰਦੀ ਹੈ। ਕੰਪਨੀ ਦੀਆਂ ਬਾਈਕਸਾਂ ‘ਚੋਂ ਇੱਕ ਰਾਇਲ ਐਨਫੀਲਡ ਸ਼ਾਟਗਨ 650 ਹੈ, ਜਿਸ ਦਾ ਮੋਟਰਸਾਈਕਲ ਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਬਾਈਕ ‘ਚ single floating-style seat ਦਿੱਤੀ ਗਈ ਹੈ, ਜੋ ਇਸ ਦੇ ਆਕਰਸ਼ਣ ਦਾ ਕੇਂਦਰ ਹੈ।
ਸ਼ਾਟਗਨ 650 ਇੱਕ 6 ਸਪੀਡ ਮੈਨੂਅਲ ਮੋਟਰਸਾਈਕਲ
ਰਾਇਲ ਐਨਫੀਲਡ ਸ਼ਾਟਗਨ 650 ‘ਚ 648 ਸੀਸੀ ਦਾ ਪਾਵਰਫੁੱਲ ਇੰਜਣ ਮਿਲੇਗਾ। ਇਹ 6 ਸਪੀਡ ਮੈਨੂਅਲ ਮੋਟਰਸਾਈਕਲ ਹੈ। ਫਿਲਹਾਲ ਕੰਪਨੀ ਨੇ ਇਸ ਦੀ ਲਾਂਚ ਡੇਟ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਅੰਦਾਜ਼ਾ ਹੈ ਕਿ ਇਸ ਨੂੰ ਦਸੰਬਰ 2023 ਤੋਂ ਪਹਿਲਾਂ ਭਾਰਤੀ ਬਾਜ਼ਾਰ ‘ਚ ਪੇਸ਼ ਕੀਤਾ ਜਾਵੇਗਾ। ਇਹ ਬਾਈਕ 3,00,000 ਲੱਖ ਰੁਪਏ ਤੋਂ 3,50,000 ਲੱਖ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ ‘ਤੇ ਉਪਲਬਧ ਹੋਵੇਗੀ।
ਕੱਟਿਆ ਹੋਇਆ ਫਰੰਟ ਤੇ ਰੀਅਰ ਫੈਂਡਰ ਨਾਲ ਮਿਲਦਾ ਹੈ ਵੱਖਰਾ ਲੁੱਕ
ਰਾਇਲ ਐਨਫੀਲਡ ਸ਼ਾਟਗਨ 650 QJ Motor SRC 500 ਤੇ Harley-Davidson X 350 ਦੀ ਪਸੰਦ ਨੂੰ ਟੱਕਰ ਦੇਵੇਗੀ। ਇਸ ‘ਚ ਸ਼ਾਰਟ ਟਿਊਬਲਰ ਹੈਂਡਲਬਾਰ, ਕੱਟੇ ਹੋਏ ਫਰੰਟ ਤੇ ਰੀਅਰ ਫੈਂਡਰ, ਬਾਰ-ਐਂਡ ਮਿਰਰ ਅਤੇ ਚੰਕੀ ਟਾਇਰ ਮਿਲਣਗੇ। ਇਸ ਦੇ ਫਰੰਟ ਐਂਡ ‘ਤੇ ਰੈਟਰੋ-ਸਟਾਈਲ ਵਾਲੀ ਪਾਲਿਸ਼ਡ ਐਲੂਮੀਨੀਅਮ ਫਿਨਿਸ਼, ਫਿਊਲ ਟੈਂਕ ‘ਤੇ ਨਵੇਂ-ਯੁੱਗ ਦੇ ਮੋਟਰਸਾਈਕਲ ਵਰਗੇ ਡਿਜੀਟਲ ਗ੍ਰਾਫਿਕਸ ਦਿੱਤੇ ਗਏ ਹਨ।
ਸੁਰੱਖਿਆ ਲਈ ਦਿੱਤੀ ਗਈ ਡਬਲ ਡਿਸਕ ਬ੍ਰੇਕ
ਮੋਟਰਸਾਈਕਲ ਨੂੰ ਸੁਰੱਖਿਆ ਲਈ ਡਿਜੀਟਲ ਗ੍ਰਾਫਿਕਸ, ABS, ਐਲੂਮੀਨੀਅਮ ਬਲਾਕ ਵ੍ਹੀਲਜ਼, ਡਬਲ ਡਿਸਕ ਬ੍ਰੇਕ ਮਿਲਣਗੇ। ਅੰਦਾਜ਼ਾ ਹੈ ਕਿ ਇਸ ਦਾ ਪਾਵਰਫੁੱਲ ਇੰਜਣ 47bhp ਦੀ ਪਾਵਰ ਦੇਵੇਗਾ। ਜੋ 7,250 rpm ਜਨਰੇਟ ਕਰੇਗਾ। ਇਹ ਬਾਈਕ 52 Nm ਦਾ ਪੀਕ ਟਾਰਕ ਦੇਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h