Upcoming Royal Enfield Bikes: ਰਾਇਲ ਐਨਫੀਲਡ ਕੰਪਨੀ ਦੀ ਭਾਰਤੀ ਮੋਟਰਸਾਈਕਲ ਬਾਜ਼ਾਰ ‘ਚ ਇੱਕ ਵੱਖਰੀ ਪਛਾਣ ਹੈ। ਲੋਕਾਂ ‘ਚ ਰਾਇਲ ਐਨਫੀਲਡ ਬਾਈਕਸ ਦਾ ਜ਼ਬਰਦਸਤ ਕ੍ਰੇਜ਼ ਹੈ। ਚੇਨਈ ਸਥਿਤ ਮੋਟਰਸਾਈਕਲ ਬ੍ਰਾਂਡ ਘਰੇਲੂ ਬਾਜ਼ਾਰ ਦੇ ਨਾਲ-ਨਾਲ ਗਲੋਬਲ ਮਾਰਕੀਟ ਲਈ ਨਵੀਆਂ ਬਾਈਕ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ ਕੰਪਨੀ ਅਗਲੇ ਸਾਲ 350cc ਸੈਗਮੈਂਟ ‘ਚ ਦੋ ਨਵੀਆਂ ਬਾਈਕਸ ਲਾਂਚ ਕਰ ਸਕਦੀ ਹੈ। ਕਰੂਜ਼ਰ ਬਾਈਕ ਨਿਰਮਾਤਾ ਕਲਾਸਿਕ 350 ਦਾ ਬੌਬਰ ਵਰਜ਼ਨ ਤੇ ਬੁਲੇਟ 350 ਦਾ ਨਵਾਂ ਜਨਰੇਸ਼ਨ ਮਾਡਲ 2023 ‘ਚ ਲਾਂਚ ਕਰ ਸਕਦਾ ਹੈ।
ਰਾਇਲ ਐਨਫੀਲਡ ਨੇ ਨਵੰਬਰ 2022 ‘ਚ ਫਲੈਗਸ਼ਿਪ ਸੁਪਰ Meteor 650 ਮੋਟਰਸਾਈਕਲ ਦਾ ਲਾਂਚ ਕੀਤੇ। ਆਉਣ ਵਾਲੀ ਬਾਈਕ ਦੀ ਕੀਮਤ ਦਾ ਐਲਾਨ ਅਗਲੇ ਮਹੀਨੇ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ Meteor 650 ਦੀ ਡਿਲੀਵਰੀ ਵੀ ਫਰਵਰੀ 2023 ‘ਚ ਸ਼ੁਰੂ ਕੀਤੀ ਜਾ ਸਕਦੀ ਹੈ। ਆਟੋ ਵੈੱਬਸਾਈਟ Gadiwadi ਦੇ ਮੁਤਾਬਕ, ਕੰਪਨੀ ਕਲਾਸਿਕ 350 ਦੇ ਬੌਬਰ ਵਰਜ਼ਨ ਤੇ ਬੁਲੇਟ 350 ਦੇ ਨਵੇਂ ਜਨਰੇਸ਼ਨ ਮਾਡਲ ਨੂੰ ਬਾਜ਼ਾਰ ‘ਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।
350cc ਸੈਗਮੈਂਟ ‘ਚ ਕੰਪਨੀ ਨੇ ਇਸ ਸਾਲ ਹੰਟਰ 350 ਨੂੰ ਲਾਂਚ ਕੀਤਾ ਹੈ। ਇਸ ਬਾਈਕ ਨੂੰ ਲੋਕਾਂ ਵੱਲੋਂ ਵਧੀਆ ਰਿਸਪੌਂਸ ਮਿਲਿਆ। ਹੁਣ ਹੰਟਰ 350 ਮੋਟਰਸਾਈਕਲ ਕੰਪਨੀ ਦੀ ਦੂਜੀ ਸਭ ਤੋਂ ਵੱਧ ਵਿਕਣ ਵਾਲੀ ਬਾਈਕ ਬਣ ਗਈ। ਇਸ ਲਈ ਬਾਜ਼ਾਰ ‘ਚ 350cc ਇੰਜਣ ਵਾਲੀ ਨਵੀਂ ਬਾਈਕ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ।
ਰਾਇਲ ਐਨਫੀਲਡ ਦੀ ਆਉਣ ਵਾਲੀ ਬਾਈਕ ਦੀ ਗੱਲ ਕਰੀਏ ਤਾਂ ਕੰਪਨੀ ਬੁਲੇਟ 350 ਦੇ ਨਵੇਂ ਜਨਰੇਸ਼ਨ ਮਾਡਲ ਨੂੰ ਲਾਂਚ ਕਰ ਸਕਦੀ ਹੈ। ਨਿਊ ਜਨਰਲ ਬੁਲੇਟ ਨੂੰ ਕਈ ਵਾਰ ਦੇਖਿਆ ਗਿਆ, ਨਵੀਂ ਬਾਈਕ ਨੂੰ ਕਲਾਸਿਕ, ਹੰਟਰ ਤੇ ਮੀਟੀਅਰ ਵਰਗੇ ਡਬਲ ਕ੍ਰੈਡਲ ਫਰੇਮ ‘ਤੇ ਤਿਆਰ ਕੀਤਾ ਜਾ ਸਕਦਾ ਹੈ। ਮੌਜੂਦਾ ਬੁਲੇਟ 350 ਕੰਪਨੀ ਦੀ ਸਭ ਤੋਂ ਸਸਤੀ ਬਾਈਕ ਹੈ। ਅਜਿਹੇ ‘ਚ ਇਹ ਦੇਖਣਾ ਹੋਵੇਗਾ ਕਿ ਨਵੀਂ ਬੁਲੇਟ ਨੂੰ ਕਿਸ ਰੇਂਜ ‘ਚ ਆ ਸਕਦੀ ਹੈ।
ਕਲਾਸਿਕ 350 ਰਾਇਲ ਐਨਫੀਲਡ ਦੀ ਸਭ ਤੋਂ ਵੱਧ ਵਿਕਣ ਵਾਲੀ ਬਾਈਕ ਹੈ। ਆਪਣੀ ਸਫਲਤਾ ਦਾ ਫਾਇਦਾ ਉਠਾਉਂਦੇ ਹੋਏ, ਕੰਪਨੀ ਕਲਾਸਿਕ 350 ਦਾ ਸਿੰਗਲ ਸੀਟਰ ਵਰਜ਼ਨ ਲਾਂਚ ਕਰ ਸਕਦੀ ਹੈ। ਕਲਾਸਿਕ ਦਾ ਆਉਣ ਵਾਲਾ ਜਾਵਾ 42 ਬੌਬਰ ਤੇ ਜਾਵਾ ਪੇਰਾਕ ਦੀ ਪਸੰਦ ਨਾਲ ਮੁਕਾਬਲਾ ਕਰੇਗਾ। ਨਵੀਂ ਬਾਈਕ ਦੇ ਫੁੱਟਪੈਗਸ ਨੂੰ ਰੀਪੋਜਿਸ਼ਨ ਕੀਤਾ ਜਾ ਸਕਦਾ ਹੈ ਤੇ ਇਸ ਨੂੰ ਉੱਚ ਹੈਂਡਲਬਾਰ ਸੈੱਟਅੱਪ ਮਿਲਣ ਦੀ ਉਮੀਦ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h