ਭਾਜਪਾ ਆਗੂ ਆਰਪੀ ਸਿੰਘ ਨੇ ਜੀਐਸਟੀ ਕੌਂਸਲ ਤੋਂ ਮੰਗ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਸਰਾਂ (ਤੀਰਥ ਅਸਥਾਨਾਂ) ’ਤੇ 12 ਫੀਸਦੀ ਜੀਐਸਟੀ ਤੁਰੰਤ ਵਾਪਸ ਲਿਆ ਜਾਵੇ।
ਆਰਪੀ ਸਿੰਘ ਨੇ ਕਿਹਾ ਕਿ “ਮੈਂ ਜੀਐਸਟੀ ਕੌਂਸਲ ਨੂੰ ਅਪੀਲ ਕਰਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੁਆਰਾ ਚਲਾਏ ਜਾ ਰਹੇ ਸਰਾਂ (ਤੀਰਥ ਸਥਾਨਾਂ) ਉੱਤੇ ਲਗਾਇਆ ਗਿਆ 12 ਪ੍ਰਤੀਸ਼ਤ ਜੀਐਸਟੀ ਤੁਰੰਤ ਵਾਪਸ ਲਿਆ ਜਾਵੇ, ਸ਼ਰਧਾਲੂਆਂ ਲਈ ਅਜਿਹੀਆਂ ਸਾਰੀਆਂ ਸਹੂਲਤਾਂ ਸੇਵਾ ਦਾ ਹਿੱਸਾ ਹਨ ਨਾ ਕਿ ਵਪਾਰਕ ਉੱਦਮ। ਮੈਨੂੰ ਉਮੀਦ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀਐਸਟੀ ਦੀ ਅਗਲੀ ਮੀਟਿੰਗ ਵਿੱਚ ਇਸ ਨੂੰ ਉਠਾਉਣਗੇ।