IPL 2023, RR vs PBKS Live Streaming Info: ਇੰਡੀਅਨ ਪ੍ਰੀਮੀਅਰ ਲੀਗ 2023 ਵਿੱਚ ਹਰ ਰੋਜ਼ ਕਈ ਰੋਮਾਂਚਕ ਮੈਚ ਖੇਡੇ ਜਾ ਰਹੇ ਹਨ। ਇਸ ਕੜੀ ‘ਚ ਬੁੱਧਵਾਰ ਨੂੰ ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਸ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੈਚ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ‘ਚ ਕਰਵਾਇਆ ਜਾਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਅਤੇ ਟਾਸ ਸ਼ਾਮ 7 ਵਜੇ ਹੋਵੇਗਾ।
ਦੋਵੇਂ ਟੀਮਾਂ ਨੇ ਆਪਣਾ ਪਹਿਲਾ ਮੈਚ ਜਿੱਤਿਆ ਹੈ, ਇਸ ਲਈ ਇਹ ਮੈਚ ਜਿੱਤ ਕੇ ਦੋਵੇਂ ਟੀਮਾਂ ਅੰਕ ਸੂਚੀ ਵਿਚ ਸਿਖਰ ‘ਤੇ ਪਹੁੰਚਣਾ ਚਾਹੁਣਗੀਆਂ। ਪੰਜਾਬ ਨੇ ਡਕਵਰਥ ਲੁਈਸ ਤਹਿਤ ਪਹਿਲੇ ਮੈਚ ਵਿੱਚ ਕੇਕੇਆਰ ਨੂੰ 7 ਦੌੜਾਂ ਨਾਲ ਹਰਾਇਆ ਸੀ। ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਸ ਹੈਦਰਾਬਾਦ ‘ਤੇ 72 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ। ਸੰਜੂ ਸੈਮਸਨ ਮੈਚ ‘ਚ ਰਾਜਸਥਾਨ ਰਾਇਲਜ਼ ਦੀ ਕਪਤਾਨੀ ਕਰ ਰਹੇ ਹਨ, ਜਦਕਿ ਸ਼ਿਖਰ ਧਵਨ ਪੰਜਾਬ ਦੀ ਅਗਵਾਈ ਕਰ ਰਹੇ ਹਨ।
IPL 2023,PBKS vs RR Live Telecast: ਇਸ ਤਰ੍ਹਾਂ ਟੀਵੀ ‘ਤੇ ਲਾਈਵ ਦੇਖੋ
ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਗਿਆ ਇਹ ਮੈਚ ਸਟਾਰ ਸਪੋਰਟਸ ਦੇ ਵੱਖ-ਵੱਖ ਚੈਨਲਾਂ ‘ਤੇ ਟੀ.ਵੀ. ‘ਤੇ ਦੇਖਿਆ ਜਾ ਸਕਦਾ ਹੈ।
IPL 2023,PBKS vs RR Live Streaming: ਮੋਬਾਈਲ ‘ਤੇ ਲਾਈਵ ਦੇਖਣ ਦਾ ਤਰੀਕਾ
ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਗਿਆ ਇਹ ਮੈਚ ਜਿਓ ਸਿਨੇਮਾ ‘ਤੇ ਮੋਬਾਈਲ ‘ਚ ਮੁਫਤ ਦੇਖਿਆ ਜਾ ਸਕਦਾ ਹੈ।
ਦੋਵਾਂ ਟੀਮਾਂ ਦੀ ਸਕਵਾਰਡ
ਰਾਜਸਥਾਨ ਰਾਇਲਜ਼ ਦੀ ਟੀਮ: ਯਸ਼ਸਵੀ ਜੈਸਵਾਲ, ਜੋਸ ਬਟਲਰ, ਸੰਜੂ ਸੈਮਸਨ (ਡਬਲਯੂ/ਸੀ), ਦੇਵਦੱਤ ਪੈਡਿਕਲ, ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਜੇਸਨ ਹੋਲਡਰ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਕੇਐਮ ਆਸਿਫ, ਯੁਜਵੇਂਦਰ ਚਾਹਲ, ਨਵਦੀਪ ਸੈਣੀ, ਧਰੁਵ ਸ਼ਰਮਾ, ਸੰਦੀਪ ਜੁਰੇਲ, , ਮੁਰੁਗਨ ਅਸ਼ਵਿਨ , ਡੋਨਾਵੋਨ ਫਰੇਰਾ , ਕੁਨਾਲ ਸਿੰਘ ਰਾਠੌਰ , ਅਬਦੁਲ ਬਾਸਿਤ , ਕੁਲਦੀਪ ਸੇਨ , ਕੁਲਦੀਪ ਯਾਦਵ , ਓਬੇਦ ਮੈਕਕੋਏ , ਕੇਸੀ ਕਰਿਅੱਪਾ , ਆਕਾਸ਼ ਵਸ਼ਿਸ਼ਟ , ਐਡਮ ਜ਼ੈਂਪਾ, ਜੋ ਰੂਟ
ਪੰਜਾਬ ਕਿੰਗਜ਼ ਦੀ ਟੀਮ: ਸ਼ਿਖਰ ਧਵਨ (ਕਪਤਾਨ), ਪ੍ਰਭਸਿਮਰਨ ਸਿੰਘ (ਡਬਲਯੂ), ਭਾਨੁਕਾ ਰਾਜਪਕਸ਼ੇ, ਜਿਤੇਸ਼ ਸ਼ਰਮਾ, ਸ਼ਾਹਰੁਖ ਖਾਨ, ਸੈਮ ਕੁਰਾਨ, ਸਿਕੰਦਰ ਰਜ਼ਾ, ਨਾਥਨ ਐਲਿਸ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਰਿਸ਼ੀ ਧਵਨ, ਮੈਥਿਊ ਸ਼ਾਰਟ, ਹਰਪ੍ਰੀਤ ਸਿੰਘ ਭਾਟੀਆ, ਅਥਰਵ ਟੇਡੇ, ਮੋਹਿਤ ਰਾਠੀ, ਸ਼ਿਵਮ ਸਿੰਘ, ਰਾਜ ਬਾਵਾ, ਵਿਧਵਾਤ ਕਾਵਰੱਪਾ, ਕਾਗੀਸੋ ਰਬਾਦਾ, ਬਲਤੇਜ ਸਿੰਘ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h