ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਅਸੀਂ ਸਭ ਆਮ ਲੋਕ, ਸਰਕਾਰ ਅਤੇ ਪ੍ਰਸ਼ਾਸਨ ਕੋਰੋਨਾ ਦੀ ਪਹਿਲੀ ਲਹਿਰ ਪਿਛੋਂ ਆਤਮ ਸੰਤੁਸ਼ਟ ਹੋ ਗਏ। ‘ਹਮ ਜੀਤੇਂਗੇ ਪਾਜ਼ੇਟਿਵਿਟੀ ਅਨਲਿਮਟਿਡ’ ਅਧੀਨ ਵਿਖਿਆਨ ਮਾਲਾ ਦੇ ਆਖਰੀ ਦਿਨ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਡਾਕਟਰ ਇਸ਼ਾਰਾ ਕਰ ਰਹੇ ਸਨ ਪਰ ਅਸੀਂ ਆਤਮ ਸੰਤੁਸ਼ਟ ਹੋਣ ਕਾਰਨ ਡਾਕਟਰਾਂ ਦੇ ਇਸ਼ਾਰੇ ਵੱਲ ਕੋਈ ਧਿਆਨ ਨਹੀਂ ਦਿੱਤਾ। ਇਹੀ ਕਾਰਨ ਹੈ ਕਿ ਅੱਜ ਅਸੀਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ। ਹੁਣ ਤੀਜੀ ਲਹਿਰ ਦੀ ਗੱਲ ਹੋ ਰਹੀ ਹੈ ਪਰ ਸਾਨੂੰ ਡਰਨ ਦੀ ਨਹੀਂ ਸਗੋਂ ਖੁਦ ਨੂੰ ਤਿਆਰ ਕਰਨ ਦੀ ਲੋੜ ਹੈ। ਕੋਵਿਡ-19 ਮਹਾਮਾਰੀ ਮਨੁੱਖਤਾ ਦੇ ਸਾਹਮਣੇ ਇਕ ਚੁਣੌਤੀ ਹੈ। ਭਾਰਤ ਨੂੰ ਇਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਸਾਨੂੰ ਗੁਣ-ਦੋਸ਼ ਦੀ ਚਰਚਾ ਕੀਤੇ ਬਿਨਾਂ ਇਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ। ਹਾਲਾਤ ਉਲਟ ਹਨ ਪਰ ਅਸੀਂ ਉਦੋਂ ਤਕ ਲੜਾਂਗੇ ਜਦੋਂ ਤੱਕ ਜਿੱਤ ਨਹੀਂ ਜਾਂਦੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਔਖੇ ਹਨ ਅਤੇ ਨਿਰਾਸ਼ ਕਰਨ ਵਾਲੇ ਹਨ ਪਰ ਸਾਨੂੰ ਨਾਂਹਪੱਖੀ ਨਹੀਂ ਹੋਣਾ ਚਾਹੀਦਾ। ਮਨ ਨੂੰ ਵੀ ਨਾਂਹਪੱਖੀ ਨਹੀਂ ਬਣਾਉਣਾ ਚਾਹੀਦਾ।
ਭਾਗਵਤ ਨੇ ਕਿਹਾ ਕਿ ਮਨ ਵੱਲੋਂ ਦ੍ਰਿੜ੍ਹਤਾ ਨਾਲ ਕੰਮ ਕਰਨ ਅਤੇ ਸੱਚਾਈ ਦੀ ਪਛਾਣ ਕਰਦੇ ਹੋਏ ਕੰਮ ਕਰਨ ਦੀ ਗੱਲ ਕਈ ਬੁਲਾਰਿਆਂ ਨੇ ਕੀਤੀ ਹੈ। ਮੁੱਖ ਗੱਲ ਮਨ ਦੀ ਹੈ। ਮਨ ਜੇ ਥੱਕ ਗਿਆ ਤਾਂ ਮੁਸ਼ਕਿਲ ਹੋਵੇਗੀ। ਸੱਪ ਦੇ ਸਾਹਮਣੇ ਚੂਹਾ ਆਪਣੇ ਬਚਾਅ ਲਈ ਕੁਝ ਨਹੀਂ ਕਰਦਾ। ਅਸੀਂ ਅਜਿਹਾ ਨਹੀਂ ਹੋਣ ਦਿਆਂਗੇ। ਵ੍ਰਿਕਿਤੀ ਦਰਮਿਆਨ ਸੰਸਕ੍ਰਿਤੀ ਦੀ ਗੱਲ ਸਾਹਮਣੇ ਆ ਰਹੀ ਹੈ। ਮੌਜੂਦਾ ਸਮਾਂ ਨਿਰਾਸ਼ ਹੋਣ ਦਾ ਨਹੀਂ ਸਗੋ ਲੜਨ ਦਾ ਹੈ।
ਭਾਗਵਤ ਨੇ ਕਿਹਾ ਕਿ ਇਹ ਸਮਾਂ ਰੋਜਾਨਾ ਸਾਡੇ ਮਨ ਨੂੰ ਉਦਾਸ ਬਣਾਏਗਾ। ਸਭ ਸਮੱਸਿਆਵਾਂ ਨੂੰ ਲੰਘ ਕੇ ਸੱਭਿਅਤਾ ਅੱਗੇ ਵਧੀ ਹੈ। ਸਮਾਜ ਦੀ ਚਿੰਤਾ ਅਤੇ ਪਲੇਗ ਦੇ ਰੋਗੀਆਂ ਦੀ ਸੇਵਾ ਕਰਦੇ ਹੋਏ ਹੈੱਡਗੇਵਾਰ ਦੇ ਮਾਤਾ-ਪਿਤਾ ਚਲੇ ਗਏ। ਕੀ ਉਨ੍ਹਾਂ ਦਾ ਮਨ ਨਫਰਤ ਨਾਲ ਭਰ ਗਿਆ ਸੀ? ਅਜਿਹਾ ਨਹੀਂ ਹੈ, ਸਗੋਂ ਉਨ੍ਹਾਂ ਨੇ ਆਤਮੀਅਤਾ ਨਾਲ ਸਬੰਧ ਬਣਾਏ। ਕੋਰੋਨਾ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਬਿਪਤਾ ਆਉਂਦੀ ਹੈ ਤਾਂ ਸਾਡੀ ਕੁਦਰਤ ਕੀ ਕਰਦੀ ਹੈ? ਭਾਰਤ ਦੇ ਲੋਕ ਜਾਣਦੇ ਹਨ ਕਿ ਬਜ਼ੁਰਗ ਸਰੀਰ ਕਮਜ਼ੋਰ ਹੋ ਜਾਂਦਾ ਹੈ, ਫਿਰ ਦੂਜਾ ਧਾਰਨ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਕੋਰੋਨਾ ਸਾਨੂੰ ਡਰਾ ਨਹੀਂ ਸਕਦਾ। ਅਸੀਂ ਜਿੱਤਾਂਗੇ। ਸਾਹਮਣੇ ਜੋ ਸੰਕਟ ਹੈ, ਉਸ ਨੂੰ ਚੁਣੌਤੀ ਮੰਨ ਕੇ ਸੰਕਲਪ ਕਰ ਕੇ ਲੜਾਂਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਰੋਜ਼ਾਨਾ ਕਮਾ ਕੇ ਖਾਣ ਵਾਲਿਆਂ ਦਾ ਰੋਜ਼ਗਾਰ ਬੰਦ ਨਹੀਂ ਹੋਣਾ ਚਾਹੀਦਾ। ਜੇ ਇਹ ਬੰਦ ਹੁੰਦਾ ਹੈ ਤਾਂ ਅਜਿਹੇ ਲੋਕ ਆਰਥਿਕ ਪੱਖੋ ਪਛੜ ਜਾਣਗੇ। ਅਜਿਹੀ ਹਾਲਤ ’ਚ ਸਕਿੱਲ ਟ੍ਰੇਡਿੰਗ ਅਤੇ ਮਟਕੇ ਵਰਗੀ ਹਸਤ ਕਲਾ ਨੂੰ ਹੱਲਾਸ਼ੇਰੀ ਦੇ ਕੇ ਮਦਦ ਕੀਤੀ ਜਾ ਸਕਦੀ ਹੈ। ਨਿਯਮ, ਵਿਵਸਥਾ ਅਤੇ ਅਨੁਸਾਸ਼ਨ ਦੀ ਪਾਲਣਾ ਕਰ ਕੇ ਅੱਗੇ ਵਧਣਾ ਹੋਵੇਗਾ। ‘ਕੁਛ ਬਾਤ ਹੈਂ ਕਿ ਹਸਤੀ ਮਿਟਤੀ ਨਹੀਂ ਹਮਾਰੀ, ਹੋਗੀ ਮਹਾਮਾਰੀ, ਛੁਪਾ ਹੋਗਾ, ਰੂਪ ਬਦਲਨਾ ਵਾਲਾ ਹੋਗਾ, ਹਮ ਜੀਤੇਂਗੇ।’