Bomb Threat in Flight: ਰੂਸ ਤੋਂ ਗੋਆ ਆ ਰਹੇ ਇੱਕ ਚਾਰਟਰਡ ਜਹਾਜ਼ ‘ਚ ਬੰਬ ਦੀ ਖ਼ਬਰ ਮਗਰੋਂ ਸੁਰੱਖਿਆ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਤੋਂ ਬਾਅਦ ਫਲਾਈਟ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਫਲਾਈਟ ‘ਚ 2 ਬੱਚਿਆਂ ਤੇ 7 ਕਰੂ ਮੈਂਬਰਾਂ ਸਮੇਤ ਕੁੱਲ 238 ਲੋਕ ਸਵਾਰ ਹਨ।
ਦੱਸ ਦਈਏ ਕਿ ਅਜ਼ੂਰ ਏਅਰਲਾਈਨਜ਼ ਦੇ ਜਹਾਜ਼ ਨੇ ਗੋਆ ਆਉਣ ਲਈ ਰੂਸ ਦੇ ਪੇਰਾਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ। ਪਰ ਇਸ ਵਿਚਕਾਰ ਜਹਾਜ਼ ‘ਚ ਬੰਬ ਹੋਣ ਦਾ ਅਲਰਟ ਜਾਰੀ ਕੀਤਾ ਗਿਆ। ਜਿਸ ਤੋਂ ਬਾਅਦ ਫਲਾਈਟ ਨੂੰ ਜਲਦਬਾਜ਼ੀ ‘ਚ ਉਜ਼ਬੇਕਿਸਤਾਨ ਵੱਲ ਡਾਈਵਰਟ ਕੀਤਾ ਗਿਆ।
ਨਿਊਜ਼ ਏਜੰਸੀ ਮੁਤਾਬਕ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਸਵੇਰੇ 4.15 ਵਜੇ ਦੱਖਣੀ ਗੋਆ ਦੇ ਦਾਬੋਲਿਮ ਹਵਾਈ ਅੱਡੇ ‘ਤੇ ਉਤਰਨਾ ਸੀ। ਉਨ੍ਹਾਂ ਕਿਹਾ ਕਿ ਅਜ਼ੂਰ ਏਅਰ ਦੀ ਉਡਾਣ ਉਡਾਨ (AZV2463) ਨੂੰ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਡਾਈਵਰਟ ਕੀਤਾ ਗਿਆ। ਇਸ ਕਾਰਨ ਡਾਬੋਲਿਮ ਏਅਰਪੋਰਟ ਦੇ ਡਾਇਰੈਕਟਰ ਤੋਂ ਦੁਪਹਿਰ 12.30 ਵਜੇ ਈਮੇਲ ਮਿਲਣ ਤੋਂ ਬਾਅਦ ਡਾਇਵਰਸ਼ਨ ਬਾਰੇ ਜਾਣਕਾਰੀ ਦਿੱਤੀ ਗਈ। ਈਮੇਲ ਰਾਹੀਂ ਜਹਾਜ਼ ਵਿੱਚ ਬੰਬ ਦੀ ਜਾਣਕਾਰੀ ਸੀ।
ਦੱਸ ਦੇਈਏ ਕਿ 11 ਦਿਨਾਂ ਵਿੱਚ ਰਸ਼ੀਅਨ ਏਅਰਲਾਈਨਜ਼ ਅਜ਼ੂਰ ਦੀ ਉਡਾਣ ਨਾਲ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 9 ਜਨਵਰੀ ਦੀ ਦੇਰ ਰਾਤ ਨੂੰ ਮਾਸਕੋ ਤੋਂ ਗੋਆ ਜਾ ਰਹੇ ਅਜ਼ੂਰ ਏਅਰਲਾਈਨਜ਼ ਦੇ ਜਹਾਜ਼ ਦੀ ਗੁਜਰਾਤ ਦੇ ਜਾਮਨਗਰ ‘ਚ ਐਮਰਜੈਂਸੀ ਲੈਂਡਿੰਗ ਹੋਈ ਸੀ।
ਦਰਅਸਲ, ਜਹਾਜ਼ ਵਿੱਚ ਬੰਬ ਹੋਣ ਦੀ ਖ਼ਬਰ ਗੋਆ ਦੇ ਏਅਰ ਟ੍ਰੈਫਿਕ ਕੰਟਰੋਲ ਨੂੰ ਈ-ਮੇਲ ਰਾਹੀਂ ਮਿਲੀ ਸੀ। ਈ-ਮੇਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਗੋਆ ਏਅਰ ਟ੍ਰੈਫਿਕ ਕੰਟਰੋਲ ਨੇ ਤੁਰੰਤ ਜਹਾਜ਼ ਦੇ ਪਾਇਲਟ ਨਾਲ ਸੰਪਰਕ ਕੀਤਾ ਤੇ ਉਸ ਨੂੰ ਨੇੜਲੇ ਹਵਾਈ ਅੱਡੇ ‘ਤੇ ਫਲਾਈਟ ਨੂੰ ਲੈਂਡ ਕਰਨ ਲਈ ਕਿਹਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h