ਯੂਕਰੇਨ ਦੀ ਰਾਜਧਾਨੀ ਦੇ ਕਈ ਵੱਡੇ ਸ਼ਹਿਰਾਂ ਵਿੱਚ ਮਿਸਾਇਲ ਦੀ ਆਵਾਜ਼ ਦੇ ਨਾਲ ਧਮਾਕੇ ਸੁਨਣ ਨੂੰ ਮਿਲੇ ਹਨ। ਇਸ ਧਮਾਕੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਘਾਇਲ ਹੋ ਗਏ ਹਨ। ਮੌਤਾਂ ਦਾ ਆਂਕੜਾ ਅਜੇ ਸਾਹਮਣੇ ਨਹੀਂ ਆਇਆ ਪਰ ਭਾਰੀ ਨੁਕਸਾਨ ਦੀ ਆਸ਼ੰਕਾ ਜਤਾਈ ਜਾ ਰਹੀ ਹੈ।
#WATCH | Aftermath of multiple strikes in Ukraine's Kyiv today
President Volodymyr Zelenskyy says many people killed and injured in multiple strikes across the country today
(Video source: Reuters) pic.twitter.com/J1Bc1JEFRM
— ANI (@ANI) October 10, 2022
ਦੱਸ ਦੇਈਏ ਕਿ ਕੱਲ ਵੀ ਇਹ ਖ਼ਬਰ ਦੇਖਣ ਨੂੰ ਮਿਲੀ ਸੀ ਜਿਸ ‘ਚ ਯੂਕ੍ਰੇਨ ਦੇ ਜਾਪੋਰਿਜੀਆ ਸ਼ਹਿਰ ’ਚ ਇਕ ਅਪਾਰਟਮੈਂਟ ’ਚ ਹੋਏ ਰੂਸੀ ਹਮਲੇ ਦੌਰਾਨ 17 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸੀ। ਨਗਰ ਕੌਂਸਲ ਦੇ ਸਕੱਤਰ ਅਨਾਤੋਲੀ ਕੁਰਤਵ ਨੇ ਕਿਹਾ ਗਿਆ ਸੀ ਕਿ ਬੀਤੀ ਰਾਤ ਸ਼ਹਿਰ ’ਤੇ ਰਾਕੇਟ ਹਮਲੇ ਕੀਤੇ ਗਏ, ਜਿਸ ’ਚ ਘੱਟ ਤੋਂ ਘੱਟ 5 ਮਕਾਨ ਤਬਾਹ ਹੋ ਗਏ ਅਤੇ ਲਗਭਗ 40 ਹੋਰਾਂ ਨੂੰ ਨੁਕਸਾਨ ਪਹੁੰਚਿਆ ਹੈ। ਯੂਕ੍ਰੇਨ ਦੀ ਸੈਨਾ ਨੇ ਵੀ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਨ੍ਹਾਂ ’ਚ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕ੍ਰੀਮਿਆ ਟਾਪੂ ਨੂੰ ਰੂਸ ਨਾਲ ਜੋੜਨ ਵਾਲੇ ਇਕ ਪੁਲ ’ਤੇ ਧਮਾਕਾ ਹੋਇਆ ਸੀ, ਜਿਸ ਦੇ ਕਾਰਨ ਪੁਲ ਥੋੜ੍ਹਾ ਢਹਿ ਗਿਆ ਸੀ। ਰੂਸ ਇਸੇ ਪੁਲ ਦੇ ਰਸਤੇ ਦੱਖਣੀ ਯੂਕ੍ਰੇਨ ’ਚ ਯੁੱਧ ਲਈ ਫ਼ੌਜ ਦੇ ਸਾਜੋ-ਸਾਮਾਨ ਭੇਜਦਾ ਹੈ। ਹਾਲ ਹੀ ਦੇ ਹਫ਼ਤਿਆਂ ’ਚ ਜਾਪੋਰਿਜੀਆ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਯੂਕ੍ਰੇਨ ਦੇ ਕੰਟਰੋਲ ਵਾਲੇ ਖੇਤਰ ’ਚ ਆਉਂਦਾ ਹੈ, ਜਿਸ ’ਤੇ ਰੂਸ ਨੇ ਪਿਛਲੇ ਹਫ਼ਤੇ ਕਬਜ਼ਾ ਕਰ ਲਿਆ ਸੀ। ਇਸ ਖੇਤਰ ਦਾ ਇਕ ਹਿੱਸਾ ਫਿਲਹਾਲ ਰੂਸ ਦੇ ਕਬਜ਼ੇ ’ਚ ਹੈ। ਇਥੇ ਹੀ ਜ਼ਪੋਰੀਜ਼ੀਆ ਪਰਮਾਣੂੰ ਊਰਜਾ ਪਲਾਂਟ ਸਥਿਤ ਹੈ, ਜਿਸ ਨੂੰ ਯੂਰਪ ਦਾ ਸਭ ਤੋਂ ਵੱਡਾ ਊਰਜਾ ਪਲਾਂਟ ਕਿਹਾ ਜਾਂਦਾ ਹੈ।