ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਐਲਨ ਮਸਕ ਨੇ ਟਵਿੱਟਰ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਨੇ ਪੋਪ ਫ੍ਰਾਂਸਿਸ ਨਾਲ ਮੁਲਾਕਾਤ ਕੀਤੀ ਹੈ। ਮਸਕ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਕੱਲ ਪੋਪ ਨਾਲ ਮਿਲਣ ਦਾ ਮੌਕਾ ਮਿਲਿਆ। ਮਸਕ ਨੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ‘ਚ ਮਸਕ, ਫ੍ਰਾਂਸਿਸ ਅਤੇ ਮਸਕ ਦੇ ਚਾਰ ਬੱਚੇ ਨਜ਼ਰ ਆ ਰਹੇ ਹਨ।
ਟਵਿੱਟਰ ਨੂੰ ਖਰੀਦਣ ਲਈ 44 ਅਰਬ ਡਾਲਰ ਦਾ ਮਸਕ ਦਾ ਪ੍ਰਸਤਾਵ ਲਟਕਿਆ ਹੋਇਆ ਹੈ। ਵੈਟੀਕਨ ਨੇ ਇਹ ਨਹੀਂ ਦੱਸਿਆ ਕਿ ਕਿਸ ਵਿਸ਼ੇ ‘ਤੇ ਚਰਚਾ ਹੋਈ ਹੈ। ਪੋਪ ਨਾਮੀ ਹਸਤੀਆਂ ਨਾਲ ਮੁਲਾਕਾਤ ਕਰਦੇ ਰਹਿੰਦੇ ਹਨ। ਅਜਿਹੀਆਂ ਬੈਠਕਾਂ ‘ਚ ਉਹ ਕਾਰੋਬਾਰੀਆਂ ਤੋਂ ਆਪਣੇ ਧਨ ਅਤੇ ਤਕਨਾਲੋਜੀ ਦੀ ਵਰਤੋਂ ਗਰੀਬਾਂ ਦੀ ਮਦਦ ਲਈ ਕਰਨ ਦੀ ਅਪੀਲ ਕਰਦੇ ਹਨ।