Russia-Ukraine War: ਰੂਸ ਤੇ ਯੂਕਰੇਨ (Russia-Ukraine War) ਦੇ ਵਿਚਾਲੇ ਜੰਗ ਲਗਾਤਾਰ ਜਾਰੀ ਹੈ।ਇਸ ਦੌਰਾਨ ਭਾਰਤ ਸਰਕਾਰ ਵਲੋਂ ਇਕ ਹਫਤੇ ‘ਚ ਦੋ ਵਾਰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਜਿੰਨੇ ਭਾਰਤੀ ਮੂਲ ਦੇ ਲੋਕ ਯੂਕਰੇਨ ‘ਚ ਹਨ, ਉਹ ਜਲਦ ਹੀ ਵਤਨ ਵਾਪਸੀ ਕਰ ਲੈਣ।ਭਾਵ ਯੂਕਰੇਨ ‘ਚ ਖਤਰਾ ਵਧਦਾ ਜਾ ਰਿਹਾ ਹੈ ਪਰ ਯੂਕਰੇਨ ‘ਚ ਇਕ ਅਜਿਹਾ ਭਾਰਤੀ ਵੀ ਹੈ, ਜੋ ਭਾਰਤ ਸਰਕਾਰ ਦੀ ਐਡਵਾਇਜ਼ਰੀ ਨਹੀਂ ਮੰਨ ਰਿਹਾ।ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਯੂਕਰੇਨੀ ਭੁੱਖਾ ਨਾ ਸੌਵੇਂ।ਉਨ੍ਹਾਂ ਨੇ ਆਪਣੇ ਹੋਟਲ ਤੇ ਪੈਲੇਸ ‘ਚ ਲੰਗਰ ਲਗਾ ਦਿੱਤਾ ਹੈ, ਜਿਥੇ ‘ਤੇ ਰੋਜ਼ਾਨਾ ਇਕ ਹਜ਼ਾਰ ਤੋਂ ਵਧ ਲੋਕ ਮੁਫ਼ਤ ‘ਚ ਭਰਪੇਟ ਭੋਜਨ ਕਰ ਰਹੇ ਹਨ।
ਇਹ ਵੀ ਪੜ੍ਹੋ : Canada: ਕੈਨੇਡਾ ਨੇ ਸਾਰੀਆਂ ਕੈਟਾਗਿਰੀ ਲਈ ਜਾਰੀ ਕੀਤਾ ਐਕਸਪ੍ਰੈਸ ਐਂਟਰੀ ਡਰਾਅ, ਸਤੰਬਰ 2021 ਤੋਂ ਬਾਅਦ ਸਭ ਤੋਂ ਘੱਟ ਸਕੋਰ, ਇੱਥੇ ਕਰੋ ਚੈੱਕ
ਦਿੱਲੀ ਦੇ ਹਰੀਨਗਰ ਨਿਵਾਸੀ ਕੁਲਦੀਪ ਕੁਮਾਰ 28 ਸਾਲ ਪਹਿਲਾਂ ਯੂਕਰੇਨ ਚਲੇ ਗਏ ਸੀ।ਦੂਜੇ ਪਾਸੇ ਜਾ ਕੇ ਗਾਰਮੈਂਟਸ ਦੀ ਦੁਕਾਨ ‘ਤੇ ਨੌਕਰੀ ਕੀਤੀ ਤੇ ਬਾਅਦ ‘ਚ ਆਪਣਾ ਰੈਸਟੋਰੈਂਟ ‘ਤੇ ਪੈਲੇਸ ਤਿਆਰ ਕੀਤਾ।ਅੱਜ ਉਨ੍ਹਾਂ ਦਾ ਨਾਮ ਯੂਕਰੇਨ ‘ਚ ਕਾਫੀ ਅਦਬ-ਸਤਿਕਾਰ ਨਾਲ ਲਿਆ ਜਾਂਦਾ ਹੈ।ਕੁਲਦੀਪ ਕੁਮਾਰ ਦਾ ਕਹਿਣਾ ਹੈ ਯੂਕਰੇਨ ਨੇ ਬਹੁਤ ਕੁਝ ਦਿੱਤਾ ਹੈ, ਹੁਣ ਯੂਕਰੇਨ ਦਾ ਬੁਰਾ ਸਮਾਂ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਸੰਕਟ ਦੀ ਘੜੀ ‘ਚ ਉਨ੍ਹਾਂ ਲੋਕਾਂ ਦਾ ਸਾਥ ਦਿੱਤਾ ਜਾਵੇ, ਜਿਨ੍ਹਾਂ ਨੇ 26 ਸਾਲ ਪਹਿਲਾਂ ਮੈਨੂੰ ਅਪਣਾਇਆ ਸੀ।
ਪਹਿਲਾਂ ਖਾਂਦੇ ਸੀ 100 ਲੋ, ਹੁਣ ਹਜ਼ਾਰ ਹੋਇਆ ਅੰਕੜਾ
ਯੂਕਰੇਨ ‘ਚ ਹੁਣ ਲੋਕ ਵਿਸਫੋਟ ਦੀ ਆਵਾਜ਼ ਸੁਣਦੇ ਹਨ, ਤਾਂ ਦੌੜ ਕੇ ਮੈਟਰੋ ਸਟੇਸ਼ਨ, ਬੰਕਰ ਜਾਂ ਘਰ ਦੇ ਬੇਸਮੇਂਟ ‘ਚ ਸ਼ਰਨ ਲੈਂਦੇ ਹਨ।ਯੁੱਧਗ੍ਰਸਤ ਯੂਕਰੇਨ ਦੀ ਰਾਜਧਾਨੀ ਕੀਵ ਦੇ ਨਿਵਾਸੀ ਇਸੇ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਰਹੇ ਹਨ।ਰੂਸੀ ਸੀਮਾ ਤੋਂ ਭਾਰੀ ਗਿਣਤੀ ‘ਚ ਲੋਕ ਪਲਾਇਨ ਕਰ ਕੀਵ ਆ ਗਏ ਹਨ।ਰੂਸੀ ਹਮਲੇ ਨਾਲ ਤਬਾਹ ਹੋਏ ਇਨ੍ਹਾਂ ਯੂਕਰੇਨੀਅਨ ਨੂੰ ਖਾਣਾ ਨਹੀਂ ਦਿੱਤਾ ਜਾਂਦਾ, ਜਿਨ੍ਹਾਂ ਨੇ 28 ਸਾਲ ਪਹਿਲਾਂ ਮੈਨੂੰ ਅਪਣਾਇਆ ਸੀ।
ਸਿੱਟੇ ਵਜੋਂ ਉਨ੍ਹਾਂ ਨੇ ਕੀਵ ਆਉਣ ਤੋਂ ਬਾਅਦ ਵੀ ਭੁੱਖੇ ਰਹਿਣਾ ਪੈ ਰਿਹਾ ਹੇ।ਖੁੱਲ੍ਹੇ ਆਸਮਾਨ ਦੇ ਹੇਠਾਂ ਰਾਤ ਕੱਟਣੀ ਪੈਂਦੀ ਹੈ।ਇਸ ਮਾੜੇ ਸਮੇਂ ‘ਚ ਭਾਰਤੀ ਰੈਸਟੋਰੈਂਟ ਦੇ ਮਾਲਿਕ ਕੁਲਦੀਪ ਕੁਮਾਰ ਨੇ ਉਨ੍ਹਾਂ ਨੂੰ ਅਪਣਾਇਆ।ਉਨ੍ਹਾਂ ਨੇ ਆਪਣੇ ਰੈਸਟੋਰੈਂਟ ‘ਚ ਲੰਗਰ ਲਗਾ ਦਿੱਤਾ।ਕੀਵ ‘ਚ ਉਨ੍ਹਾਂ ਦਾ ਨਿਊ ਬੰਬੇ ਪਲੇਸ ਨਾਮ ਨਾਲ ਰੈਸਟੋਰੈਂਟ ਹੈ।ਉਨ੍ਹਾਂ ਨੇ ਰੈਸਟੋਰੈਂਟ ‘ਚ ਮੁਫ਼ਤ ਖਾਣਾ ਵੰਡਣਾ ਸ਼ੁਰੂ ਕਰ ਦਿੱਤਾ ਤਾਂ ਸ਼ੁਰੂ ‘ਚ ਆਸਪਾਸ ਦੇ 100 ਲੋਕ ਹੀ ਖਾਣ ਦੇ ਲਈ ਆਉਂਦੇ ਸੀ ਪਰ ਹੁਣ ਗਿਣਤੀ ਇਕ ਹਜ਼ਾਰ ਕ੍ਰਾਸ ਕਰ ਚੁਕੀ ਹੈ।
ਯੂਕਰੇਨ ਨੇ ਇੰਨਾ ਸਭ ਦਿੱਤਾ, ਉਸਨੂੰ ਕਿਵੇਂ ਛੱਡ ਦਵਾਂ
ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਕਿੰਨਾ ਵੀ ਖਤਰਾ ਹੋਵੇ, ਉਹ ਯੂਕਰੇਨ ਛਡਕੇ ਨਹੀਂ ਜਾਣਗੇ, ਇਥੋਂ ਦੇ ਲੋਕਾਂ ਦਾ ਦਰਦ ਹੈ।ਲੰਗਰ ਦੇ ਬਾਰੇ ‘ਚ ਕੁਲਦੀਪ ਨੇ ਕਿਹਾ ਕਿ ਇਹ ਸੇਵਾ ਸ਼ੁਰੂਆਤ ‘ਚ ਭਾਰਤੀ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਸੀ।ਪਰ ਬਾਅਦ ‘ਚ ਉਨ੍ਹਾਂ ਨੇ ਆਪਣੀ ਯੋਜਨਾ ਬਦਲ ਦਿੱਤੀ।
ਹੁਣ ਇੱਥੇ ਉਸ ਤਰ੍ਹਾਂ ਕੋਈ ਭਾਰਤੀ ਵਿਦਿਆਰਥੀ ਨਹੀਂ ਹੈ ਪਰ ਜਿਵੇਂ ਜਿਵੇਂ ਰੂਸ ਆਪਣੇ ਹਮਲਿਆਂ ਨੂੰ ਵਧਾਉਂਦਾ ਹੈ, ਮੈਂ ਦੇਖਦਾ ਹਾਂ ਕਿ ਕਈ ਯੂਕਰੇਨੀ ਹਰ ਦਿਨ ਭੁੱਖੇ ਰਹਿ ਰਹੇ ਹਨ।ਇਸ ਲਈ ਮੈਂ ਉਨ੍ਹਾਂ ਦੇ ਲਈ ਰੈਸਟੋਰੈਂਟ ‘ਚ ਲੰਗਰ ਲਗਾਉਣ ਦਾ ਫੈਸਲਾ ਕੀਤਾ ਵਧਦੇ ਹਮਲਿਆਂ ਦੇ ਵਿਚਾਲੇ ਕੁਲਦੀਪ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਰੈਸਟੋਰੈਂਟ ਬੰਦ ਕਰਕੇ ਭਾਰਤ ਵਾਪਸ ਆਉਣ ਦੀ ਸਲਾਹ ਦਿੱਤੀ ਪਰ ਉਨ੍ਹਾਂ ਨੇ ਨਾਹ ਕਰ ਦਿੱਤੀ।
ਕੁਲਦੀਪ ਨੇ ਕਿਹਾ ਕਿ ਭਾਰਤ ਦੀ ਪ੍ਰੰਪਰਾ ਪੀੜਤ ਲੋਕਾਂ ਦੇ ਨਾਲ ਖੜ੍ਹੇ ਰਹਿਣ ਦੀ ਹੈ।ਯੁੱਧ ਕਿਉਂ ਚਲ ਰਿਹਾ ਹੇ, ਕੌਣ ਸਹੀ ਹੈ, ਕੌਣ ਗਲਤ, ਇਸਦੀ ਚਿੰਤਾ ਕਰਨ ਦਾ ਸਮਾਂ ਨਹੀਂ ਹੈ।ਮੈਂ ਉਨ੍ਹਾਂ ਲੋਕਾਂ ਦੇ ਮੂੰਹ ‘ਚ ਖਾਣਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਜੋ ਬਿਨ੍ਹਾਂ ਭੋਜਨ ਦੇ ਮਰ ਰਹਿ ਰਹੇ ਹਨ।
ਇਹ ਵੀ ਪੜ੍ਹੋ : 25 ਮਿਲੀਅਨ ਡਾਲਰ ਦਾ ਨਸ਼ਾ, ਤਿੰਨ ਪੰਜਾਬੀਆਂ ਸਮੇਤ ਪੰਜ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h
IOS: https://apple.co/3F63oER