IPL 2023 Orange Cap: IPL 2023 ਦੇ 46ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਪੰਜਾਬ ਨੇ ਮੁੰਬਈ ਦੀ ਟੀਮ ਸਾਹਮਣੇ 215 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦਾ ਪਿੱਛਾ ਆਸਾਨੀ ਨਾਲ ਕਰ ਲਿਆ। ਹਾਈ ਸਕੋਰ ਵਾਲਾ ਮੈਚ ਹੋਣ ਦੇ ਬਾਵਜੂਦ, ਇਸ ਨੇ ਓਰੇਂਜ ਕੈਪ ਦੀ ਦੌੜ ਨੂੰ ਪ੍ਰਭਾਵਤ ਨਹੀਂ ਕੀਤਾ ਕਿਉਂਕਿ ਇਨ੍ਹਾਂ ਦੋਵਾਂ ਟੀਮਾਂ ਚੋਂ ਕੋਈ ਵੀ ਬੱਲੇਬਾਜ਼ ਓਰੇਂਜ ਕੈਪ ਦੀ ਦੌੜ ਵਿੱਚ ਟਾਪ 5 ‘ਚ ਨਹੀਂ ਹੈ।
ਇਸ ਤੋਂ ਪਹਿਲਾਂ ਲੀਗ ਦਾ 45ਵਾਂ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਸੇ ਲਈ ਲਖਨਊ ਸੁਪਰ ਜਾਇੰਟਸ ਤੇ ਚੇਨਈ ਸੁਪਰ ਕਿੰਗਜ਼ ਨੂੰ 1-1 ਅੰਕ ਦਿੱਤੇ ਗਏ। ਮੀਂਹ ਕਾਰਨ ਓਰੇਂਜ ਕੈਪ ਦੀ ਦੌੜ ਵਿੱਚ ਕੋਈ ਬਦਲਾਅ ਨਹੀਂ ਹੋਇਆ। ਇਸ ਲਿਸਟ ‘ਚ RCB ਦੇ ਕਪਤਾਨ ਫਾਫ ਡੂ ਪਲੇਸਿਸ ਪਹਿਲੇ ਨੰਬਰ ‘ਤੇ ਹਨ। ਫਾਫ ਨੇ ਹੁਣ ਤੱਕ 9 ਮੈਚਾਂ ‘ਚ 466 ਦੌੜਾਂ ਬਣਾਈਆਂ ਹਨ।
ਓਰੇਂਜ ਕੈਪ ਦੀ ਦੌੜ ਵਿੱਚ ਕੌਣ-ਕੌਣ ਸ਼ਾਮਲ?
ਯਸ਼ਸਵੀ ਓਰੇਂਜ ਕੈਪ ਦੀ ਰੇਸ ‘ਚ ਦੂਜੇ ਨੰਬਰ ‘ਤੇ ਹੈ, ਜਿਸ ਨੇ ਹੁਣ ਤੱਕ 9 ਮੈਚਾਂ ‘ਚ 428 ਦੌੜਾਂ ਬਣਾਈਆਂ ਹਨ। ਤੀਜੇ ਨੰਬਰ ‘ਤੇ ਚੇਨਈ ਸੁਪਰ ਕਿੰਗਜ਼ ਦੇ ਡੇਵੋਨ ਕੋਨਵੇ ਦਾ ਨਾਂ ਹੈ, ਜਿਸ ਨੇ 9 ਮੈਚਾਂ ‘ਚ 414 ਦੌੜਾਂ ਬਣਾਈਆਂ। ਚੌਥੇ ਨੰਬਰ ‘ਤੇ ਵਿਰਾਟ ਕੋਹਲੀ ਦਾ ਨਾਂ ਹੈ, ਜਿਸ ਨੇ 9 ਮੈਚਾਂ ‘ਚ 364 ਦੌੜਾਂ ਬਣਾਈਆਂ ਹਨ। ਇਸ ਸੂਚੀ ‘ਚ ਪੰਜਵੇਂ ਨੰਬਰ ‘ਤੇ ਰਿਤੂਰਾਜ ਗਾਇਕਵਾੜ ਹਨ, ਜਿਨ੍ਹਾਂ ਨੇ ਚੇਨਈ ਟੀਮ ਲਈ 9 ਮੈਚਾਂ ‘ਚ 354 ਦੌੜਾਂ ਬਣਾਈਆਂ ਹਨ।
ਓਰੇਂਜ ਕੈਪ ਦੀ ਦੌੜ ਵਿੱਚ ਟਾਪ ਦੇ 5 ਬੱਲੇਬਾਜ਼
466 ਦੌੜਾਂ, ਫਾਫ ਡੁਪਲੇਸਿਸ (RCB), ਮੈਚ 9
428 ਦੌੜਾਂ, ਯਸ਼ਸਵੀ ਜੈਸਵਾਲ (RR) ਮੈਚ 9
414 ਰਨ, ਡੇਵੋਨ ਕੋਨਵੇ (CSK) ਮੈਚ 10
364 ਦੌੜਾਂ, ਵਿਰਾਟ ਕੋਹਲੀ (RCB) ਮੈਚ 9
354 ਦੌੜਾਂ, ਰਿਤੂਰਾਜ ਗਾਇਕਵਾੜ (CSK) ਮੈਚ 10
ਕੀ ਹੈ ਓਰੇਂਜ ਕੈਪ ਤੇ ਇਹ ਕਿਸ ਨੂੰ ਦਿੱਤੀ ਜਾਂਦੀ?
ਓਰੇਂਜ ਕੈਪ ਆਈਪੀਐਲ ਵਿੱਚ ਦਿੱਤਾ ਜਾਣ ਵਾਲਾ ਐਵਾਰਡ ਹੈ। ਇਹ ਪੂਰੇ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਪਹਿਲੀ ਵਾਰ ਸ਼ਾਨ ਮਾਰਸ਼ ਨੇ ਜਿੱਤਿਆ ਸੀ, ਜੋ ਸਾਲ 2008 ਵਿੱਚ ਕਿੰਗਜ਼ ਇਲੈਵਨ ਪੰਜਾਬ ਲਈ ਖੇਡਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h