Arms License Holders: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਮਿਤੀ 08/09/2020 ਰਾਹੀਂ ਨੋਟਿਸ ਜਾਰੀ ਕਰਕੇ ਸੂਚਿਤ ਕੀਤਾ ਗਿਆ ਸੀ ਕਿ ਆਰਮਜ਼ ਐਕਟ 1959, ਅਮੈਂਡਮੈਂਟ ਐਕਟ 2019 ਦੇ ਸੈਕਸ਼ਨ 3(2) ਵਿੱਚ ਕੀਤੀ ਗਈ ਸੋਧ ਅਨੁਸਾਰ ਅਸਲਾ ਲਾਇਸੰਸ ਧਾਰਕ ਨੂੰ ਕੇਵਲ ਦੋ ਹਥਿਆਰ ਰੱਖਣ ਦੀ ਆਗਿਆ ਹੈ ਅਤੇ ਜਿਸ ਲਾਇਸੈਂਸ ਹੋਲਡਰ ਵਲੋਂ ਆਪਣੇ ਲਾਇਸੰਸ ‘ਤੇ 03 ਹਥਿਆਰ ਦਰਜ ਕਰਵਾਏ ਹਨ, ਉਹ ਤੀਸਰਾ ਹਥਿਆਰ ਡਲੀਟ/ਕੈਂਸਲ ਕਰਵਾਉਣ।
ਹੁਣ ਪੰਜਾਬ ਸਰਕਾਰ ਵਲੋਂ ਆਰਮਜ਼ ਐਕਟ 1959 ਦੇ ਅਮੈਂਡਮੈਂਟ ਐਕਟ 2019 ਦੇ ਸੈਕਸ਼ਨ 3(2) ਵਿੱਚ ਕੀਤੀ ਗਈ ਸੋਧ ਅਨੁਸਾਰ ਮੁੜ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਲਾਇਸੰਸ ਧਾਰਕਾਂ ਨੇ ਅਜੇ ਵੀ 2 ਤੋਂ ਵੱਧ ਹਥਿਆਰ ਦਰਜ ਲਾਇਸੰਸਾਂ ਤੋਂ ਸਰੰਡਰ ਨਹੀਂ ਕਰਾਏ, ਉਹ ਤੁਰੰਤ ਸਰੰਡਰ ਕਰਵਾਏ ਜਾਣ।
ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਅਜੇ ਵੀ 23 ਲਾਇਸੰਸ ਧਾਰਕ ਅਜਿਹੇ ਹਨ, ਜਿਹਨਾਂ ਨੇ ਆਪਣੇ ਲਾਇਸੈਂਸ ਤੋਂ ਤੀਸਰਾ ਹਥਿਆਰ ਡਲੀਟ/ਥਾਣੇ ਵਿੱਚ ਜਮਾਂ ਨਹੀਂ ਕਰਾਇਆ, ਅਜਿਹੇ ਲਾਇਸੰਸ ਧਾਰਕ ਇੱਕ ਹਫਤੇ ਦੇ ਅੰਦਰ-ਅੰਦਰ ਆਪਣਾ ਹਥਿਆਰ ਡਲੀਟ ਕਰਾਉਣ। ਜਿਹਨਾਂ ਨੇ ਤੀਸਰਾ ਹਥਿਆਰ ਵੇਚਣ ਲਈ ਐਨ.ਓ.ਸੀ. ਪ੍ਰਾਪਤ ਨਹੀਂ ਕੀਤੀ, ਉਹ ਤੁਰੰਤ ਸੇਵਾ ਕੇਂਦਰ ਵਿਖੇ ਅਪਲਾਈ ਕਰਨ ਅਤੇ ਆਪਣਾ ਤੀਸਰਾ ਹਥਿਆਰ ਸਬੰਧਤ ਥਾਣੇ ਵਿੱਚ ਜਮ੍ਹਾਂ ਕਰਵਾਉਣ।
ਇਹਨਾਂ ਹੁਕਮਾਂ ਦੀ ਅਣਦੇਖੀ ਜਾਂ ਉਲੰਘਣਾ ਕਰਨ ਵਾਲੇ ਅਸਲਾ ਲਾਇਸੰਸ ਧਾਰਕ ਵਿਰੁੱਧ ਆਰਮਜ਼ ਐਕਟ ਦੇ 1959 ਦੇ ਸੈਕਸ਼ਨ 17(3) ਤਹਿਤ ਅਸਲਾ ਲਾਇਸੰਸ ਕੈਂਸਲ/ਮੁਅੱਤਲ ਕਰਨ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h