Parkash Singh Badal Birth Anniversary: ਸਿਆਸਤ ਦੇ ਇਤਿਹਾਸ ‘ਚ ਜਦੋਂ ਵੀ ਪੰਜਾਬ ਦੀ ਸਿਆਸਤ ਦੀ ਗੱਲ ਹੁੰਦੀ ਹੈ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਸ਼ੁਰੂ ਨਹੀਂ ਹੁੰਦੀ ਅਤੇ ਇਸ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਲਏ ਬਿਨਾਂ ਖ਼ਤਮ ਨਹੀਂ ਹੁੰਦੀ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਪੰਜਾਬ ਦੇ ਮਾਲਵੇ ਨੇੜੇ ਪਿੰਡ ਅਬੁਲ ਖੁਰਾਣਾ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਰਘੂਰਾਜ ਸਿੰਘ ਅਤੇ ਮਾਤਾ ਸੁੰਦਰੀ ਕੌਰ ਸਨ। 1959 ‘ਚ ਉਨ੍ਹਾਂ ਨੇ ਸੁਰਿੰਦਰ ਕੌਰ ਨਾਲ ਵਿਆਹ ਕਰਵਾਇਆ ਸੀ ਅਤੇ ਬਾਦਲ ਜੋੜੇ ਦੇ ਦੋ ਬੱਚੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਨੀਤ ਕੌਰ ਸਨ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸੁਰਿੰਦਰ ਕੌਰ ਦੀ ਲੰਬੀ ਬਿਮਾਰੀ ਕਾਰਨ 2011 ‘ਚ ਮੌਤ ਹੋ ਗਈ ਸੀ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1947 ‘ਚ ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਸਿਆਸਤ ਵਿਚ ਪ੍ਰਵੇਸ਼ ਕੀਤਾ ਸੀ। ਇਕ ਵਾਰ ਜਦੋਂ ਉਨ੍ਹਾਂ ਨੇ ਇਸ ਖੇਤਰ ‘ਚ ਕਦਮ ਰੱਖਿਆ ਤਾਂ ਪਿੱਛੇ ਮੁੜ ਕੇ ਨਹੀਂ ਦੇਖਿਆ। 1957 ‘ਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਅਤੇ ਉਸ ਤੋਂ ਬਾਅਦ 1969 ‘ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰ ਫਿਰ ਵਿਧਾਨ ਸਭਾ ਲਈ ਚੁਣੇ ਗਏ। ਉਨ੍ਹਾਂ ਨੇ ਪੰਜਾਬ ਤੋਂ ਹੀ ਰਾਜਨੀਤੀ ਕੀਤੀ, ਪਰ ਸਾਲ 1977 ‘ਚ ਕੇਂਦਰ ‘ਚ ਮੋਰਾਰਜੀ ਦੇਸਾਈ ਦੀ ਸਰਕਾਰ ‘ਚ ਉਹ ਕਰੀਬ ਢਾਈ ਮਹੀਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਵੀ ਰਹੇ।
ਸਰਦਾਰ ਪ੍ਰਕਾਸ਼ ਸਿੰਘ ਬਾਦਲ 5 ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਅਤੇ 10 ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ 1970 ‘ਚ ਸੂਬੇ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਬਾਅਦ 1977 ‘ਚ ਉਹ ਸੂਬੇ ਦੇ 19ਵੇਂ ਮੁੱਖ ਮੰਤਰੀ ਚੁਣੇ ਗਏ। 20 ਸਾਲਾਂ ਬਾਅਦ ਉਨ੍ਹਾਂ ਨੇ ਮੁੜ ਸੱਤਾ ਦੀ ਵਾਗਡੋਰ ਸੰਭਾਲੀ।
ਸੁਣੋ ਅੱਜ ਵੀ ਕਿਉਂ ਲੋਕ ਕਰਦੇ ਨੇ ਬਾਦਲ ਸਾਬ੍ਹ ਨੂੰ ਯਾਦ
ਸਾਲ 1957 ਤੋਂ ਇਲਾਵਾ 1969 ਤੋਂ ਉਹ ਲਗਾਤਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਜਿੱਤਦੇ ਆ ਰਹੇ ਸਨ, ਹਾਲਾਂਕਿ 1992 ‘ਚ ਉਹ ਇਕ ਵਾਰ ਵੀ ਵਿਧਾਇਕ ਨਹੀਂ ਬਣੇ, ਕਿਉਂਕਿ ਅਕਾਲੀ ਦਲ ਵੱਲੋਂ ਉਸ ਸਾਲ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਹਾਲਾਂਕਿ ਪਿਛਲੇ ਸਾਲ ਜਦੋਂ ਸਰਦਾਰ ਪ੍ਰਕਾਸ਼ ਬਾਦਲ ਨੇ ਲੰਬੀ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਤਾਂ ਉਨ੍ਹਾਂ ਨੂੰ ਇੱਥੇ ‘ਆਪ’ ਉਮੀਦਵਾਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 26 ਅਪ੍ਰੈਲ 2023 ਦੀ ਰਤ ਕਰੀਬ 8.30 ਵਜੇ ਆਖਰੀ ਸਾਹ ਲਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ 95 ਸਾਲ ਦੇ ਸਨ। ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ 20 ਅਪ੍ਰੈਲ 2023 ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ 94 ਸਾਲ ਦੀ ਉਮਰ ਤੱਕ ਸਿਆਸਤ ‘ਚ ਸਰਗਰਮ ਰਹੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦੇ ਬੇਦਾਗ ਬਾਦਸ਼ਾਹ ਰਹੇ ਹਨ।
Unknown Facts About Parkash Singh Badal: ਇੱਕ ਅਮੀਰ ਜ਼ਿਮੀਂਦਾਰ ਸਰਦਾਰ ਰਘੂਰਾਜ ਸਿੰਘ ਢਿੱਲੋਂ ਦੇ ਪੁੱਤਰ ਪ੍ਰਕਾਸ਼ ਸਿੰਘ ਬਾਦਲ ਨੇ 1947 ਦੇ ਵੰਡ ਦੇ ਜ਼ਖਮ ਲੋਕਾਂ ਵਿੱਚ ਡੂੰਘੇ ਮਹਿਸੂਸ ਕੀਤੇ ਸਨ। ਉਨ੍ਹਾਂ ਬਹੁਤ ਸਾਰੇ ਮੁਸਲਿਮ ਇਲਾਕੇ ਖਾਲੀ ਹੁੰਦੇ ਵੇਖੇ ਅਤੇ ਕਈ ਤਨ-ਮਨ ਤੋਂ ਜ਼ਖਮੀ ਸਿੱਖਾਂ ਨੂੰ ਪੰਜਾਬ ਦੇ ਉਨ੍ਹਾਂ ਇਲਾਕਿਆਂ ‘ਚ ਵਸਦੇ ਵੇਖਿਆ। ਸਰਦਾਰ ਬਾਦਲ ਇੱਕ ਅਜਿਹੇ ਭਾਰਤੀ ਸਿਆਸਤਦਾਨ ਸਨ ਜਿਨ੍ਹਾਂ ਲੋਕਾਂ ਦੀ ਪੀੜ ਨੂੰ ਮਹਿਸੂਸ ਕੀਤਾ, ਉਨ੍ਹਾਂ ਦੇ ਹਕਾਂ ਲਈ ਖੜ੍ਹੇ ਅਤੇ ਜਿਸ ਦੇ ਬਦਲੇ ਸੂਬੇ ਦੇ ਲੋਕਾਂ ਨੇ ਉਨ੍ਹਾਂ ਨੂੰ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਦੀ ਕਮਾਨ ਸੌਂਪੀ। ਉਨ੍ਹਾਂ ਪੰਜ ਵਾਰ ਮੁੱਖ ਮੰਤਰੀ ਦੀ ਚੋਣ ਜੀਤੀ ਇਸ ਤੱਥ ਤੋਂ ਤਾਂ ਹਰ ਕੋਈ ਵਾਕਫ਼ ਹੈ, ਪਰ ਅੱਜ ਅਸੀਂ ਤੁਹਾਡੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਉਹ ਦਿਲਚਸਪ ਗੱਲਾਂ ਸਾਂਝੀਆਂ ਕਰਾਂਗੇ ਜੋ ਸ਼ਾਇਦ ਹੀ ਕੀਤੇ ਤੁਸੀਂ ਸੁਣੀ ਜਾਂ ਪੜ੍ਹੀ ਹੋਵੇ।
ਸਰਦਾਰ ਬਾਦਲ ਦਾ ਜਨਮ, ਪੂਰਾ ਨਾਂਅ ਅਤੇ ਪੜ੍ਹਾਈ
ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ‘ਚ ਫਰੀਦਕੋਟ ਨੇੜੇ ਪਿੰਡ ਅਬੁਲ ਖੁਰਾਣਾ ‘ਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਮ ਪ੍ਰਕਾਸ਼ ਸਿੰਘ ਢਿੱਲੋਂ ਸੀ। ਉਨ੍ਹਾਂ ਨੇ ਆਪਣੀ ਬੀ.ਏ. ਦੀ ਡਿਗਰੀ ਲਾਹੌਰ ਦੇ ਫੋਰਮੈਨ ਕ੍ਰਿਸ਼ਚੀਅਨ ਕਾਲਜ ਤੋਂ ਪੂਰੀ ਕੀਤੀ ਸੀ, ਜੋ ਹੁਣ ਪਾਕਿਸਤਾਨ ‘ਚ ਹੈ।
ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਤੇ ਅਕਾਲੀ ਦਲ ‘ਚ ਸ਼ਾਮਲ ਹੋਣਾ
ਸਾਲ 1947 ਵਿੱਚ ਰਾਜਨੀਤੀ ਵਿੱਚ ਸਰਦਾਰ ਬਾਦਲ ਦੀ ਪਹਿਲੀ ਸ਼ੁਰੂਆਤ ਹੋਈ ਜਦੋਂ ਉਹ ਆਪਣੇ ਪਿੰਡ ਬਾਦਲ ਵਿੱਚ ਆਗੂ ਚੁਣੇ ਗਏ। 1957 ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਵਜੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ। ਪਰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨਾਲ ਮਤਭੇਦਾਂ ਕਾਰਨ ਕੁਝ ਸਾਲਾਂ ਬਾਅਦ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਿਆਸੀ ਜੀਵਨ 1947 ਵਿੱਚ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਹ ਪਿੰਡ ਬਾਦਲ ਦੇ ਸਰਪੰਚ ਚੁਣੇ ਗਏ ਸਨ ਅਤੇ ਬਾਅਦ ਵਿੱਚ ਲੰਬੀ ਦੀ ਬਲਾਕ ਸੰਮਤੀ ਦੇ ਚੇਅਰਮੈਨ ਬਣੇ। ਉਹ ਪਹਿਲੀ ਵਾਰ 1957 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਪਾਰਟੀ ਦੇ ਮੈਂਬਰ ਵਜੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ। 1969 ਵਿੱਚ ਭਾਈਚਾਰਕ ਵਿਕਾਸ, ਪੰਚਾਇਤੀ ਰਾਜ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਵਜੋਂ ਦੁਬਾਰਾ ਚੁਣੇ ਗਏ ਸਨ।
ਸਾਲ 1972, 1980 ਅਤੇ 2002 ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੇਵਾ ਨਿਭਾਈ। 1957 ਵਿੱਚ ਇੱਕ ਵਾਰ ਅਤੇ 1969 ਤੋਂ ਬਾਅਦ ਹਰ ਚੋਣ ਵਿੱਚ ਇੱਕ ਵਾਰ ਵਿਧਾਨ ਸਭਾ ਲਈ ਚੁਣੇ ਗਏ, ਫਰਵਰੀ 1992 ਦੀਆਂ ਚੋਣਾਂ ਨੂੰ ਛੱਡ ਕੇ, ਜਿਸ ਵਿੱਚ ਉਨ੍ਹਾਂ ਅਕਾਲੀਆਂ ਦੁਆਰਾ ਰਾਜ ਚੋਣਾਂ ਦੇ ਬਾਈਕਾਟ ਦੀ ਅਗਵਾਈ ਕੀਤੀ ਸੀ।
ਸਾਲ 1997 ਦੀਆਂ ਚੋਣਾਂ ਵਿੱਚ ਉਹ ਲੰਬੀ ਵਿਧਾਨ ਸਭਾ ਹਲਕੇ ਤੋਂ ਜਿੱਤੇ ਅਤੇ ਚਾਰ ਵਾਰ ਲਗਾਤਾਰ ਜੇਤੂ ਰਹੇ। ਉਹ 1977 ਵਿੱਚ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੀ ਸਰਕਾਰ ਵਿੱਚ ਇੱਕ ਕੇਂਦਰੀ ਮੰਤਰੀ ਰਹੇ ਤੇ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਵਜੋਂ ਸੇਵਾ ਨਿਭਾਈ।
75 ਸਾਲਾਂ ‘ਚ ਦੋ ਚੋਣਾ ‘ਚ ਹਾਰ ਤੇ ਪੰਜ ਵਾਰ ਮੁੱਖ ਮੰਤਰੀ
ਆਪਣੇ 75 ਸਾਲਾਂ ਦੇ ਲੰਮੇ ਕੈਰੀਅਰ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਿਰਫ ਦੋ ਚੋਣਾਂ ਹਾਰੇ ਸਨ। 1967 ਵਿੱਚ ਗਿੱਦੜਬਾਹਾ ਵਿੱਚ ਹਰਚਰਨ ਸਿੰਘ ਬਰਾੜ ਤੋਂ 57 ਵੋਟਾਂ ਨਾਲ ਪਹਿਲੀ ਚੋਣ ਅਤੇ 2022 ਵਿੱਚ ਆਪਣੇ ਲੰਬੀ ਹਲਕੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਤੋਂ 11,000 ਤੋਂ ਵੱਧ ਵੋਟਾਂ ਨਾਲ ਦੂਜੀ ਚੋਣ। ਇਸਤੋਂ ਇਲਾਵਾਂ ਉਨ੍ਹਾਂ ਆਪਣੀ ਰਾਜਨੀਤਿਕ ਸਮਝ ਸਦਕਾ 10 ਵਿਧਾਨ ਸਭਾਵਾਂ ਅਤੇ ਇੱਕ ਲੋਕ ਸਭਾ ਚੋਣ ਜਿੱਤੀ ਅਤੇ 1970 ਵਿੱਚ 43 ਸਾਲ ਦੀ ਉਮਰ ਵਿੱਚ ਭਾਰਤ ਦੇਸ਼ ‘ਚ ਕਿਸੀ ਸੂਬੇ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਰਹੇ ਅਤੇ 2012 ਵਿੱਚ 85 ਸਾਲ ਦੀ ਉਮਰ ਵਿੱਚ ਦੇਸ਼ ‘ਚ ਕਿਸੀ ਪ੍ਰਾਂਤ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਵੀ ਰਹੇ। ਸਰਦਾਰ ਬਾਦਲ ਇਕੱਲੇ ਅਜਿਹੇ ਮੁੱਖ ਮੰਤਰੀ ਸਨ, ਜਿਨ੍ਹਾਂ ਨੂੰ ਇੰਨੀ ਵਾਰ ਮੁੱਖ ਮੰਤਰੀ ਦੀ ਕੁਰਸੀ ‘ਤੇ ਮੁੜ ਬਿਠਾਇਆ ਗਿਆ ਹੋਵੇ।
ਸਭ ਤੋਂ ਲੰਬੇ ਸਿਆਸੀ ਕੈਦੀ ਵਜੋਂ ਦੂਜੇ ਸਥਾਨ ‘ਤੇ
ਕੀ ਤੁਸੀਂ ਜਾਣਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੱਖਣੀ ਅਫ਼ਰੀਕਾ ਦੇ ਨਸਲੀ ਵਿਤਕਰੇ ਵਿਰੋਧੀ ਨੇਤਾ ਨੈਲਸਨ ਮੰਡੇਲਾ ਤੋਂ ਬਾਅਦ ਦੁਨੀਆ ਦੇ ਸਭ ਤੋਂ ਲੰਬੇ ਸਿਆਸੀ ਕੈਦੀ ਹਨ? 2015 ਵਿੱਚ ਜੈ ਪ੍ਰਕਾਸ਼ ਨਰਾਇਣ ਦੀ 113ਵੀਂ ਜਯੰਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ‘ਭਾਰਤ ਦੇ ਨੈਲਸਨ ਮੰਡੇਲਾ’ ਵਜੋਂ ਸੰਬੋਧਨ ਕੀਤਾ ਸੀ। ਸਰਦਾਰ ਬਾਦਲ ਨੇ ਆਪਣੀ ਜ਼ਿੰਦਗੀ ਦੇ ਲਗਭਗ 15-17 ਸਾਲ ਇੱਕ ਸਿਆਸੀ ਕੈਦੀ ਵਜੋਂ ਜੇਲ੍ਹਾਂ ਵਿੱਚ ਬਿਤਾਏ।
ਆਪਣੀ ਹਲੀਮੀ ਨਾਲ ਵਿਰੋਧੀਆਂ ਨੂੰ ਕੀਤਾ ਕਾਇਲ
ਸਾਲ 1957 ‘ਚ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਸਮਝੌਤੇ ਦੇ ਹਿੱਸੇ ਵਜੋਂ ਕਾਂਗਰਸ ਦੀ ਟਿਕਟ ‘ਤੇ ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ ਪਰ ਉਨ੍ਹਾਂ ਕਾਂਗਰਸ ਵਿਚਾਰਧਾਰਾ ਵਿਰੁੱਧ ਆਪਣਾ ਰੁਖ ਕਾਇਮ ਰੱਖਿਆ। ਇਹ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਜਦੋਂ ਅਕਾਲੀ ਦਲ ਨੇ 1980 ਤੋਂ ਬਾਅਦ ਕਾਂਗਰਸ ਨਾਲੋਂ ਸਿਆਸੀ ਰਿਸ਼ਤੇ ਪੂਰੀ ਤਰ੍ਹਾਂ ਤੋੜ ਲਏ ਸਨ। ਆਪਣੀ ਦਿੱਲੀ ਵਿਰੋਧੀ ਰਾਜਨੀਤੀ ਦੇ ਬਾਵਜੂਦ ਆਪਣੀ ਹਲੀਮੀ ਨਾਲ ਵਿਰੋਧੀਆਂ ਨੂੰ ਵੀ ਕਾਇਲ ਕਰਨ ਦੇ ਸਮਰਥ ਪ੍ਰਕਾਸ਼ ਸਿੰਘ ਬਾਦਲ ਦੇ ਇਸ ਗੁਣ ਦੀ ਨਿਸ਼ਾਨਦੇਹੀ ਇੰਝ ਹੁੰਦੀ ਹੈ ਕਿ ਜਿੱਥੇ ਉਨ੍ਹਾਂ ਨੂੰ 2011 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫਕਰ-ਏ-ਕੌਮ ਦਾ ਮਾਨ ਪ੍ਰਾਪਤ ਹੋਇਆ ਉੱਥੇ ਹੀ 2015 ਵਿੱਚ ਦਿੱਲੀ ਤਖ਼ਤ ਨੇ ਉਨ੍ਹਾਂ ਨੂੰ ਪਦਮ ਵਿਭੂਸ਼ਨ ਨਾਲ ਵੀ ਸਨਮਾਨਿਤ ਕੀਤਾ। ਸਰਦਾਰ ਬਾਦਲ ਨੂੰ ਫਕਰ-ਏ-ਕੌਮ ਖਿਤਾਬ ਉਹਨਾਂ ਦੀ ਸਿੱਖ ਪੰਥ ਪ੍ਰਤੀ ਸੇਵਾ, ਪੰਥ ਹਿੱਤ ਲਈ ਲੰਮੀ ਕੈਦ ਅਤੇ ਵੱਖ-ਵੱਖ ਅਕਾਲੀ ਲਹਿਰਾਂ ਦੌਰਾਨ ਜ਼ੁਲਮਾਂ ਦਾ ਸਾਹਮਣਾ ਕਰਨ ਲਈ ਦਿੱਤਾ ਗਿਆ ਸੀ।