Sachin tendulkar: ਅਕਤੂਬਰ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸੇ ਦੇ ਨਾਲ ਟੀ20 (T20World Cup 2022) ਵਿਸ਼ਵ ਕੱਪ 2022 ਦੀ ਵੀ ਸ਼ੁਰੂਆਤ ਹੋ ਚੁੱਕੀ ਹੈ।16 ਅਕਤੂਬਰ ਤੋਂ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਹੈ।ਟੀਮ ਇੰਡੀਆ ਆਪਣਾ ਪਹਿਲਾ ਮੁਕਾਬਲਾ 23 ਅਕਤੂਬਰ ਨੂੰ ਪਾਕਿਸਤਾਨ ਦੇ ਵਿਰੁੱਧ ਖੇਡੇਗੀ।ਪਹਿਲੇ ਪੜਾਅ ‘ਚ ਕਵਾਲੀਫਾਇੰਗ ਮੈਚ ਖੇਡੇ ਜਾਣ ਵਾਲੇ ਹਨ।
ਇਸ ਤੋਂ ਬਾਅਦ 22 ਅਕਤੂਬਰ ਤੋਂ ਵੱਡੀਆਂ ਟੀਮਾਂ ਦੇ ਮੈਚ ਸ਼ੁਰੂ ਹੋਣਗੇ।ਇਸੇ ਵਿਚਾਲੇ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਦਿੱਗਜ਼ ਖਿਡਾਰੀ ਤੇ ਕ੍ਰਿਕੇਟਰ ਭਗਵਾਨ ਸਚਿਨ ਤੇਂਦੁਲਕਰ (sachin tendulkar) ਨੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (arshdeep singh) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਟੀਮ ਇੰਡੀਆ ਇਸ ਸਮੇਂ ਆਸਟ੍ਰੇਲੀਆ ‘ਚ ਹਨ ਜਿੱਥੇ ਟੀ 20 ਵਿਸ਼ਵ ਕਪ ਖੇਡਿਆ ਜਾਣਾ ਹੈ।ਇਸ ਦੌਰਾਨ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ (sachin tendulkar) ਨੇ ਇਕ ਨਿੱਜੀ ਇੰਟਰਵਿਊ ਦੌਰਾਨ ਨੌਜਵਾਨ ਤੇਜ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਖੂਬ ਪ੍ਰਸ਼ੰਸ਼ਾ ਕੀਤੀ ਹੈ।ਸਚਿਨ, ਅਰਸ਼ਦੀਪ ਸਿੰਘ ਤੋਂ ਕਾਫੀ ਪ੍ਰਭਾਵਿਤ ਨਜ਼ਰ ਆਏ।
ਉਨ੍ਹਾਂ ਨੇ ਇਸ ਨੌਜਵਾਨ ਤੇਜ ਗੇਂਦਬਾਜ਼ ਨੂੰ ਲੈ ਕੇ ਕਿਹਾ, ਅਰਸ਼ਦੀਪ ਨੇ ਕਾਫੀ ਉਮੀਦਾਂ ਜਗਾਈਆਂ ਹਨ ਤੇ ਉਹ ਇਕ ਸੰਤੁਲਿਤ ਗੇਂਦਬਾਜ ਨਜ਼ਰ ਆਉਂਦੇ ਹਨ।ਮੈਂ ਜਦੋਂ ਵੀ ਉਨ੍ਹਾਂ ਨੂੰ ਦੇਖਿਆ ਹੈ ਉਹ ਇਕ ਪ੍ਰਤੀਬੁੱਧ ਖਿਡਾਰੀ ਨਜ਼ਰ ਆਏ ਕਿਉਂਕਿ ਜਦੋਂ ਤੁਸੀਂ ਕਿਸੇ ਖਿਡਾਰੀ ‘ਤੇ ਗੌਰ ਕਰਦੇ ਹੋ ਤਾਂ ਉਸਦੀ ਮਾਨਸਿਕਤਾ ਦੇਖਦੇ ਹੋ।
ਪਲਾਨ ‘ਤੇ ਟਿਕਣ ਵਾਲੇ ਖਿਡਾਰੀ ਹਨ ਅਰਸ਼ਦੀਪ: ਕ੍ਰਿਕੇਟਰ ਸਚਿਨ ਤੇਂਦੁਲਕਰ ਨੇ ਅਰਸ਼ਦੀਪ ਨੂੰ ਲੈ ਕੇ ਇਹ ਵੀ ਕਿਹਾ ਕਿ ਉਹ ਪਲਾਨ ‘ਤੇ ਟਿਕਣ ਵਾਲੇ ਖਿਡਾਰੀਆਂ ‘ਚੋਂ ਇਕ ਹਨ।
ਉਨ੍ਹਾਂ ਕਿਹਾ, ” ਜੋ ਮੈਂਨੂੰ ਬਹੁਤ ਪਸੰਦ ਆਇਆ ਹੈ ਉਹ ਇਹ ਹੈ ਕਿ ਅਰਸ਼ਦੀਪ ਦੇ ਕੋਲ ਇਕ ਪਲਾਨ ਹੈ ਤੇ ਉਹ ਉਸ ‘ਤੇ ਹੀ ਬਣੇ ਰਹਿੰਦੇ ਹਨ ਤੇ ਇਹ ਇਸ ਪ੍ਰਾਰੂਪ ‘ਚ ਬੇਹਦ ਹੀ ਅਹਿਮ ਹੈ ਕਿਉਂਕਿ ਬੱਲੇਬਾਜ਼ ਵੱਖ ਤਰ੍ਹਾਂ ਦੇ ਸ਼ਾਟ ਖੇਡਦੇ ਹਨ।ਤਾਂ ਜੇਕਰ ਤੁਹਾਡੇ ਕੋਲ ਪਲਾਨ ਹੈ ਤਾਂ ਤੁਸੀਂ ਉਸ ‘ਤੇ ਬਣੋ ਰਹੋ।
ਅਰਸ਼ਦੀਪ ਸਿੰਘ ਦਾ ਕਰੀਅਰ : ਮਹੱਤਵਪੂਰਨ ਹੈ ਕਿ ਅਰਸ਼ਦੀਪ ਸਿੰਘ (arshdeep singh) ਨੇ ਇਸੇ ਸਾਲ ਭਾਰਤ ਦੇ ਲਈ ਆਪਣਾ ਟੀ20 ਡੈਬਿਊ ਕੀਤਾ ਹੈ।ਇਹ ਨੌਜਵਾਨ ਤੇਜ ਗੇਂਦਬਾਜ ਭਾਰਤ ਦੇ ਲਈ ਹੁਣ ਤਕ 13 ਟੀ20 ਮੁਕਾਬਲੇ ਖੇਡ ਚੁੱਕਾ ਹੈ ਤੇ ਇਸ ਦੌਰਾਨ ਉਨ੍ਹਾਂ ਨੇ 19 ਵਿਕੇਟ ਝਟਕਾਏ ਹਨ ਤੇ ਉਹ ਵੀ 8.14 ਦੀ ਇਕੋਨਾਮੀ ਦੇ ਨਾਲ।ਦੂਜੇ ਪਾਸੇ ਆਈਪੀਐਲ ਦੇ 37 ਮੈਚਾਂ ‘ਚ ਇਹ ਤੇਜ ਗੇਂਦਬਾਜ਼ 40 ਵਿਕੇਟ ਝਟਕਾ ਚੁਕਾ ਹੈ।