100 ਤੋਂ ਵੱਧ ਕਾਰੀਗਰ ਗੁਰੂ ਘਰ ‘ਚ ਫੁੱਲਾਂ ਦੀ ਸਜਾਵਟ ਕਰਨ ਲਈ ਅੰਮ੍ਰਿਤਸਰ ਪੁੱਜੇ ਹਨ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਹੈਲੀਕਾਪਟਰ ਰਾਹੀਂ ਲਗਾਤਾਰ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਬਾਨੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ 30 ਅਕਤੂਬਰ ਨੂੰ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।ਇਸ ਸਬੰਧ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਪ੍ਰਕਾਸ਼ ਪੁਰਬ ਦੇ ਸਬੰਧ ‘ਚ ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਤਰ੍ਹਾਂ ਤਰ੍ਹਾਂ ਦੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੰਬਈ ਦੀ ਸੰਗਤ ਵਲੋਂ ਗੁਰੂ ਘਰ ਦੇ ਅੰਨਨ ਸੇਵਨ ਇਕਬਾਲ ਸਿੰਘ ਦੀ ਅਗਵਾਈ ਹੇਠ ਫੁੱਲਾਂ ਦੀ ਸਜਾਵਟ ਦੀ ਸੇਵਾ ਕੀਤੀ ਜਾ ਰਹੀ ਹੈ । ਅਤੇ ਇਸ ਵਾਰ ਵੀ ਮੁੰਬਈ ਤੋਂ 100 ਦੇ ਕਰੀਬ ਸ਼ਰਧਾਲੂ ਅਤੇ ਕਲਕੱਤਾ, ਦਿੱਲੀ ਤੋਂ 100 ਤੋਂ ਵੱਧ ਕਾਰੀਗਰ ਸ੍ਰੀ ਦਰਬਾਰ ਸਾਹਿਬ ਪਹੁੰਚ ਚੁੱਕੇ ਹਨ। ਇਸ ਮੌਕੇ ਮੁੰਬਈ ਤੋਂ ਆਏ ਸਤਿੰਦਰ ਸਿੰਘ ਨੇ ਦੱਸਿਆ ਕਿ ਪਿੱਛਲੇ 15 ਸਾਲ ਤੋਂ ਸਾਡਾ ਪਰਿਵਾਰ ਤੇ ਮੁੰਬਈ ਦੀ ਸੰਗਤ ਵੱਲੋ ਇਹ ਸੇਵਾ ਨਿਭਾਈ ਜਾ ਰਹੀ ਹੈ। ਉਣਾ ਕਿਹਾ ਕਿ ਇਹ ਫੁੱਲ ਥਾਈਲੈਂਡ, ਸਿੰਗਾਪੁਰ ਤੇ ਇੰਡੋਨੇਸ਼ੀਆ ਤੇ ਦਿੱਲੀ ਮੁੰਬਈ ਤੇ ਲੋਕਲ ਤੋਂ ਵੀ ਲਿਆਂਦੇ ਹਨ।
ਉਹਨਾਂ ਦੱਸਿਆ ਕਿ ਸਾਡਾ ਇੱਕ ਖਾਸ ਕਾਰੀਗਰ ਮੁੰਬਈ ਤੋਂ ਆਇਆ ਹੈ ਤੇ ਪੰਜੀ ਦੇ ਕਰੀਬ ਕਾਰੀਗਰ ਦਿੱਲੀ ਤੋਂ ਆਏ ਹਨ ਤੇ ਬਾਕੀ ਸੋ ਮੁੰਬਈ ਦੇ ਕਾਰੀਗਰ ਹਨ ਇਹ ਸੇਵਾ ਅਸੀਂ ਤਿੰਨ ਦਿਨਾਂ ਦੇ ਵਿੱਚ ਪੂਰੀ ਕਰਨੀ ਹੈ।ਸ਼ਰਧਾਲੂਆ ਨੇ ਕਿਹਾ ਕਿ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਗੁਰੂ ਰਾਮਦਾਸ ਜੀ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਅਸੀਂ ਖਾਸ ਤੌਰ ਤੇ ਮੁੰਬਈ ਤੋਂ ਇੱਥੇ ਸੇਵਾ ਕਰਨ ਦੇ ਲਈ ਆਏ ਹਾਂ ਉਹਨਾਂ ਕਿਹਾ ਬਾਹੂ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਅਸੀਂ ਹਰ ਸਾਲ ਸੇਵਾ ਕਰਨ ਲਈ ਆਉਂਦੇ ਰਹੀਏ। ਇਸ ਮੌਕੇ ਕਲਕੱਤਾ ਤੋਂ ਆਏ ਕਾਰੀਗਰ ਨੇ ਕਿਹਾ ਕਿ ਵੱਖ-ਵੱਖ ਵਰਾਇਟੀਆਂ ਦੇ ਫੁੱਲ ਹਨ ਜਿਨਾਂ ਦੀ ਸਜਾਵਟ ਕਰਨੀ ਸੀ ਇਥੇ ਪੁੱਜੇ ਹਾਂ ਤੇ ਅਸੀਂ ਕੱਲ ਤੱਕ ਇਹ ਸਜਾਵਟ ਪੂਰੀ ਕਰ ਲਵਾਂਗੇ । ਉਣਾ ਕਿਹਾ ਸਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਅਸੀਂ ਗੁਰੂ ਘਰ ਦੀ ਸੇਵਾ ਕਰਨ ਲਈ ਪੁੱਜੇ ਹਾਂ।