‘ਆਪ’ ਦੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ ,ਅਕਾਲੀ ਦਲ ਦੇ ਸੀਨੀਅਰ ਆਗੂ ਡਾ.ਦਲਜੀਤ ਚੀਮਾ ਦੇ ਵੱਲੋਂ ਕਾਂਗਰਸ ਅਤੇ ‘ਆਪ’ ‘ਤੇ ਨਿਸ਼ਾਨੇ ਸਾਧੇ ਗਏ ਜਿਸ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਪਾਰਟੀ ਕਹਿ ਰਹੀ ਕਿ ਬਿਜਲੀ ਸਮਝੌਤੇ ਗ਼ਲਤ ਹਨ ਪਰ ਅਕਾਲੀ ਦਲ ਇਹ ਸਵਾਲ ਪੁੱਛਦੀ ਹੈ ਕਿ ਜੇਕਰ ਅਸੀਂ ਸਮਝੌਤੇ ਗ਼ਲਤ ਕੀਤੇ ਸੀ ਤੇ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਇਹ ਸਮਝੌਤੇ ਰੱਦ ਕਰਵਾਉਣਗੇ ਪਰ ਇਸ ਦੀ ਬਜਾਏ ਕਾਂਗਰਸ ਨੇ ਉਨ੍ਹਾਂ ਪਾਰਟੀਆਂ ਤੋਂ ਪੈਸੇ ਲਏ ਹਨ |
ਦਲਜੀਤ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਣ ਕਿ ਉਨ੍ਹਾਂ ਵੱਲੋਂ ਇਹ ਪੈਸੇ ਕਿਉਂ ਲਏ ਗਏ ਕਿਉਂਕਿ ਪਹਿਲਾਂ ਕਾਂਗਰਸ ਪਾਰਟੀ ਇਨ੍ਹਾਂ ਕੰਪਨੀਆਂ ਨੂੰ ਗ਼ਲਤ ਦੱਸਦੀ ਸੀ |ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਇਨ੍ਹਾਂ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਥਰਮਲ ਪਲਾਂਟਾ ਨੂੰ ਲੈ ਗ਼ਲਤ ਤੱਤ ਪੇਸ਼ ਕੀਤੇ ਗਏ ਜਿਸ ਨੂੰ ਸੁਪਰੀਮ ਕੋਰਟ ਨੇ ਝੂਠਾ ਕਰਾਰ ਦਿੱਤਾ | ਇਸ ਗ਼ਲਤੀ ਕਾਰਨ ਉਸ ਸਮੇਂ ਪੰਜਾਬ ਨੂੰ 2500 ਕਰੋੜ ਭਰਨਾ ਪਿਆ |
ਦਲਜੀਤ ਚੀਮਾ ਵੱਲੋਂ ਆਮ ਆਦਮੀ ਪਾਰਟੀ ‘ਤੇ ਵੀ ਸਵਾਲ ਖੜੇ ਕੀਤੇ ਗਏ,ਕੁੱਝ ਸਮਾਂ ਪਹਿਲਾ ਭਗਵੰਤ ਮਾਨ ਦੇ ਵੱਲੋਂ ਪ੍ਰੈੱਸ ਕਾਨਫ਼ਰੰਸ ਕਰ ਕੇਜਰੀਵਾਲ ਦੀ ਸੁਪਰੀਮ ਕੋਰਟ ਨੂੰ ਪਾਈ ਪਟੀਸ਼ਨ ਦਾ ਸਪਸ਼ਟੀਕਰਨ ਦਿੱਤਾ ਗਿਆ ਜਿਸ ਦਾ ਬਾਅਦ ਅਕਾਲੀ ਨੇ ਉਸ ਬਾਰੇ ਖ਼ੁਲਾਸਾ ਕੀਤਾ ਕਿਹਾ ਕਿ ਭਗਵੰਤ ਮਾਨ ਕਹਿ ਰਹੇ ਸੀ ਕਿ ਕੇਜਰੀਵਾਲ ਦੇ ਵੱਲੋਂ ਸਿਰਫ਼ ਥਰਮਲ ਪਲਾਂਟ ਅਪਗ੍ਰੇਡ ਕਰਨ ਦੀ ਗੱਲ ਕਹੀ ਗਈ ਪਰ ਕੇਜਰੀਵਾਲ ਵੱਲੋਂ ਜਾਰੀ ਕੀਤੇ ਗਈ ਪਟੀਸ਼ਨ ਦੇ ਵਿੱਚ ਥਰਮਲ ਪਲਾਂਟ ਬੰਦ ਕਰਨ ਦੀ ਗੱਲ ਕਹੀ ਗਈ ਹੈ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕੇਜਰੀਵਾਲ ਦਿੱਲੀ ਤਾਂ ਸੰਭਾਲ ਨਹੀਂ ਸਕਦੇ ਉੱਥੇ ਇੰਨਾ ਪ੍ਰਦੂਸ਼ਨ ਹੈ ਉਲਟਾ ਦੂਜੇ ਸੂਬਿਆਂ ਦਾ ਭੱਠਾ ਬਠਾਉਣ ‘ਤੇ ਲੱਗੇ ਹੋਏ ਹਨ | ਇਸ ਮਾਮਲੇ ‘ਤੇ ਅਕਾਲੀ ਦਲ ਦੇ ਵੱਲੋਂ CBI ਜਾਂਚ ਦੀ ਮੰਗ ਕੀਤੀ ਗਈ ਹੈ | ਦਲਜੀਤ ਚੀਮਾ ਦੇ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਨੂੰ ਕੇਜਰੀਵਾਲ ਤੋਂ ਬਚਣ ਦੀ ਗੱਲ ਕਹੀ ਗਈ ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਦੇ ਹਿਤ ਨਾ ਵੇਚੇ ਪਰ ਅਕਾਲੀ ਦਲ ਸੁਪਰੀਮ ਕੋਰਟ ਦੀ ਇਸ ਚੀਜ਼ ਲਈ ਧੰਨਵਾਦ ਕਰਦਾ ਹੈ ਕਿ ਉਨ੍ਹਾਂ ਵੱਲੋਂ ਕੇਜਰੀਵਾਲ ਦੀ ਪਟੀਸ਼ਨ ਖਾਰਿਜ਼ ਕੀਤੀ ਗਈ ਹੈ |