SAD Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਭਾਰਤ ਦੇ ਅਗਲੇ ਉਪ ਰਾਸ਼ਟਰਪਤੀ ਦੀ ਚੋਣ ਲਈ ਐੱਨਡੀਏ ਦੇ ਉਮੀਦਵਾਰ ਜਗਦੀਪ ਧਨਖੜ ਦਾ ਸਮਰਥਨ ਕੀਤਾ ਹੈ।
Shiromani Akali Dal supports a peasant's son, crusader for farmers' rights and the man who secured OBC status for the farming community (Jats) in his state, Sh Jagdeep Dhankhar for the Vice Presidency. 1/2@jdhankhar1 #VicePresidentialElection pic.twitter.com/Rs7xfpONkD
— Sukhbir Singh Badal (@officeofssbadal) August 6, 2022
ਟਵੀਟ ਵਿੱਚ ਸ੍ਰੀ ਬਾਦਲ ਨੇ ਕਿਹਾ, ‘ਸ਼੍ਰੋਮਣੀ ਅਕਾਲੀ ਦਲ ਕਿਸਾਨ ਦੇ ਪੁੱਤਰ, ਕਿਸਾਨਾਂ ਦੇ ਹੱਕਾਂ ਲਈ ਲੜਨ ਵਾਲੇ ਅਤੇ ਆਪਣੇ ਰਾਜ ਵਿੱਚ ਕਿਸਾਨ ਭਾਈਚਾਰੇ (ਜੱਟਾਂ) ਲਈ ਓਬੀਸੀ ਦਾ ਦਰਜਾ ਯਕੀਨੀ ਬਣਾਉਣ ਵਾਲੇ ਸ਼ਖਸ ਜਗਦੀਪ ਧਨਖੜ ਦਾ ਉਪ-ਰਾਸ਼ਟਰਪਤੀ ਲਈ ਸਮਰਥਨ ਕਰਦਾ ਹੈ।’
ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਸ਼ਨਿਚਰਵਾਰ ਨੂੰ 788 ਸੰਸਦ ਮੈਂਬਰਾਂ ਵੱਲੋਂ ਵੋਟਾਂ ਪਾਈਆਂ ਜਾ ਰਹੀਆਂ ਹਨ । ਇਸ ਅਹੁਦੇ ’ਤੇ ਚੋਣ ਲਈ ਐੱਨਡੀਏ ਉਮੀਦਵਾਰ ਜਗਦੀਪ
ਧਨਖੜ ਅਤੇ ਵਿਰੋਧੀ ਧਿਰ ਦੀ ਮਾਰਗਰੇਟ ਅਲਵਾ ਵਿਚਕਾਰ ਮੁਕਾਬਲਾ ਹੈ।
ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਧਨਖੜ ਦੇ ਆਸਾਨੀ ਨਾਲ ਚੋਣ ਜਿੱਤਣ ਦੀ ਸੰਭਾਵਨਾ ਹੈ। ਉਧਰ ਟੀਆਰਐੱਸ ਨੇ ਮਾਰਗਰੇਟ ਅਲਵਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ।
ਪੋਲਿੰਗ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਸ਼ਨਿਚਰਵਾਰ ਦੇਰ ਸ਼ਾਮ ਨੂੰ ਰਿਟਰਨਿੰਗ ਅਫ਼ਸਰ ਵੋਟਾਂ ਦੀ ਗਿਣਤੀ ਮਗਰੋਂ ਅਗਲੇ ਉਪ ਰਾਸ਼ਟਰਪਤੀ ਦੇ ਨਾਮ ਦਾ ਐਲਾਨ ਕਰਨਗੇ। ਮੌਜੂਦਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਰਿਹਾ ਹੈ।