Electric Vehicle Sale in India: ਭਾਰਤ ‘ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਲਗਾਤਾਰ ਵਧ ਰਹੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੰਸਦ ਨੂੰ ਜਾਣਕਾਰੀ ਦਿੱਤੀ ਹੈ ਕਿ ਜਨਵਰੀ 2023 ਤੋਂ 19 ਮਾਰਚ ਤੱਕ ਦੇਸ਼ ਭਰ ਵਿੱਚ ਲੱਖਾਂ ਈਵੀ ਸੇਲ ਹੋਏ ਹਨ।
ਇਸ ਖ਼ਬਰ ‘ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਦੇਸ਼ ਭਰ ‘ਚ ਹੁਣ ਤੱਕ ਕਿੰਨੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਹੋਈ ਹੈ ਅਤੇ ਪਿਛਲੇ ਸਾਲਾਂ ‘ਚ ਕਿੰਨੇ ਈਵੀ ਵਾਹਨਾਂ ਦੀ ਵਿਕਰੀ ਹੋਈ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੰਸਦ ਵਿੱਚ ਜਾਣਕਾਰੀ ਦਿੱਤੀ ਹੈ ਕਿ ਜਨਵਰੀ ਤੋਂ ਮਾਰਚ ਤੱਕ ਦੇਸ਼ ਵਿੱਚ ਕਿੰਨੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਹੋਈ ਹੈ। ਸਰਕਾਰ ਵੱਲੋਂ ਦਿੱਤੇ ਗਏ ਇਨ੍ਹਾਂ ਅੰਕੜਿਆਂ ਮੁਤਾਬਕ ਦੇਸ਼ ‘ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਲਗਾਤਾਰ ਵਧ ਰਹੀ ਹੈ।
ਇਸ ਸਾਲ ਹੁਣ ਤੱਕ ਕਿੰਨੀ ਹੋਈ ਵਿਕਰੀ
ਕੇਂਦਰੀ ਮੰਤਰੀ ਮੁਤਾਬਕ 1 ਜਨਵਰੀ 2023 ਤੋਂ 19 ਮਾਰਚ 2023 ਤੱਕ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀਆਂ 278976 ਯੂਨਿਟਾਂ ਵੇਚੀਆਂ ਗਈਆਂ। ਇਨ੍ਹਾਂ ਅੰਕੜਿਆਂ ਵਿੱਚ ਤੇਲੰਗਾਨਾ ਅਤੇ ਲਕਸ਼ਦੀਪ ਦੇ ਅੰਕੜੇ ਸ਼ਾਮਲ ਨਹੀਂ ਹਨ। ਅਜਿਹੇ ‘ਚ ਜੇਕਰ ਇਨ੍ਹਾਂ ਸੂਬਿਆਂ ‘ਚ ਵਿਕਰੀ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਇਹ ਗਿਣਤੀ ਹੋਰ ਹੋਵੇਗੀ।
ਕਿਸ ਸਾਲ ‘ਚ ਕਿੰਨੀ ਵਿਕਰੀ
ਸਰਕਾਰ ਵੱਲੋਂ ਸੰਸਦ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਸਾਲ 2020 ਵਿੱਚ 124026 ਵਾਹਨ ਰਜਿਸਟਰਡ ਹੋਏ। ਇਸ ਦੇ ਨਾਲ ਹੀ ਸਾਲ 2021 ਦੌਰਾਨ ਇਹ ਗਿਣਤੀ ਵਧ ਕੇ 329808 ਹੋ ਗਈ ਸੀ। ਸਭ ਤੋਂ ਵੱਧ ਵਾਧਾ ਸਾਲ 2022 ਦੌਰਾਨ ਦਰਜ ਕੀਤਾ ਗਿਆ ਅਤੇ ਇਸ ਸਮੇਂ ਦੌਰਾਨ ਦੇਸ਼ ਭਰ ਵਿੱਚ ਕੁੱਲ 1020679 ਵਾਹਨ ਰਜਿਸਟਰਡ ਹੋਏ। ਇਸ ਦੇ ਨਾਲ ਹੀ ਇਸ ਸਾਲ ਦੇ 78 ਦਿਨਾਂ ਵਿੱਚ 2.78 ਲੱਖ ਤੋਂ ਵੱਧ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਹੈ।
ਚਾਰਜਿੰਗ ਸਟੇਸ਼ਨ ਵੀ ਵਧ ਰਹੇ: ਜਿਸ ਤਰ੍ਹਾਂ ਦੇਸ਼ ਭਰ ‘ਚ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵਧ ਰਹੀ ਹੈ, ਉਸੇ ਅਨੁਪਾਤ ‘ਚ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਲਈ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਵੀ ਵਧ ਰਹੀ ਹੈ। FAME ਸਕੀਮ ਦੇ ਦੂਜੇ ਪੜਾਅ ਦੇ ਤਹਿਤ, ਸਰਕਾਰ ਵਲੋਂ ਪੰਜ ਸਾਲਾਂ ਦੀ ਮਿਆਦ ਵਿੱਚ 10,000 ਕਰੋੜ ਰੁਪਏ ਦੀ ਸਹਾਇਤਾ ਲਾਗੂ ਕੀਤੀ ਗਈ ਸੀ।
ਇਸ ਦੌਰਾਨ, ਭਾਰੀ ਉਦਯੋਗ ਮੰਤਰਾਲੇ ਵਲੋਂ 25 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 68 ਸ਼ਹਿਰਾਂ ਵਿੱਚ 2877 ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। FAME ਦੇ ਦੂਜੇ ਪੜਾਅ ਵਿੱਚ ਹੀ ਸਰਕਾਰ ਵੱਲੋਂ 9 ਐਕਸਪ੍ਰੈਸਵੇਅ ਅਤੇ 16 ਹਾਈਵੇਅ ‘ਤੇ 1576 ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h