Lawrence Bishnoi: ਲਾਰੈਂਸ ਬੋਸ਼ਨੋਈ ਵੱਲੋਂ ਜੇਲ੍ਹ ਤੋਂ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਹੈ। ਜਿਸ ‘ਚ ਉਸਨੇ ਕਬੂਲ ਕੀਤਾ ਹੈ ਕਿ ਉਸ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਦੇ ਨਾਲ ਹੀ ਹਾਲ ਹੀ ‘ਚ ਮਿਲੀ ਅਦਾਕਾਰਾਂ ਨੂੰ ਮਿਲੀਆਂ ਧਮਕੀਆਂ ‘ਤੇ ਉਸਨੇ ਕਿਹਾ ਕਿ ਇਸ ‘ਚ ਉਸ ਦਾ ਕੋਈ ਹੱਥ ਨਹੀਂ ਹੈ। ਲਾਰੇਂਸ ਬਿਸ਼ਨੋਈ ਨੇ ਕਿਹਾ ਕਿ ਸਲਮਾਨ ਖਾਨ ਨੇ ਮੇਰੇ ਸਮਾਜ ਨੂੰ ਨੀਵਾਂ ਦਿਖਾਉਣ ਲਈ ਮੁਆਫੀ ਨਹੀਂ ਮੰਗੀ।
ਲਾਰੇਂਸ ਬਿਸ਼ਨੋਈ ਨੇ ਕਿਹਾ, ”ਮੈਂ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ। ਮੈਂ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਸਨੇ ਮੇਰੇ ਸਮਾਜ ਨੂੰ ਜ਼ਲੀਲ ਕੀਤਾ ਹੈ। ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਪਰ ਉਸ ਨੇ ਕਦੇ ਮੁਆਫ਼ੀ ਨਹੀਂ ਮੰਗੀ। ਉਸਨੇ ਸਾਡੇ ਖੇਤਰ ਵਿੱਚ ‘ਚ ਆ ਕੇ ਜੀਵ ਹੱਤਿਆ ਕੀਤੀ ਹੈ, ਸਾਡਾ ਸਮਾਜ ਚਾਹੁੰਦਾ ਸੀ ਕਿ ਉਹ ਮੁਆਫੀ ਮੰਗੇ ਪਰ ਉਸਨੇ ਨਹੀਂ ਮੰਗੀ। ਉਸਨੇ ਕਿਹਾ ਕਿ ਮੇਰੇ ਮੰਨ ‘ਚ ਬਚਪਨ ਤੋਂ ਹੀ ਇਸ ਗੱਲ ‘ਤੇ ਗੁੱਸਾ ਹੈ। ਉਸਨੇ ਕਿਹਾ ਕਿ ਜਿੱਥੇ ਬਿਸ਼ਨੋਈ ਭਾਈਚਾਰਾ ਜ਼ਿਆਦਾ ਸੀ, ਉੱਥੇ ਆ ਕੇ ਉਸ ਨੇ ਜੀਵ ਹੱਤਿਆ ਕੀਤੀ। ਇਸ ‘ਤੇ ਸਾਡੇ ਸਮਾਜ ਵਿਚ ਗੁੱਸਾ ਸੀ। ਜੇ ਕਦੇ ਹੋਇਆ, ਤਾਂ ਅਸੀਂ ਇਸੇ ਤਰ੍ਹਾਂ ਜਵਾਬ ਦੇਵਾਂਗੇ ਤੇ ਇਹ ਕੋਈ ਧਮਕੀ ਨਹੀਂ ਹੈ ਹੰਕਾਰ ਦਾ ਅੰਤ ਹੁੰਦਾ ਹੈ।
ਸਲਮਾਨ ਨੂੰ ਕਦੋਂ ਮਾਫ਼ ਕਰੋਗੇ?
ਬਿਸ਼ਨੋਈ ਨੇ ਅੱਗੇ ਕਿਹਾ, ”ਅਸੀਂ ਹਾਲ ਹੀ ‘ਚ ਸਲਮਾਨ ਖਾਨ ਨੂੰ ਚਿੱਠੀ ਨਹੀਂ ਭੇਜੀ। ਮੁੰਬਈ ਪੁਲਿਸ ਨੇ ਮੇਰੇ ਕੋਲੋਂ ਪੁੱਛਗਿੱਛ ਕੀਤੀ। ਮੈਂ ਧਮਕੀ ਭਰੀ ਚਿੱਠੀ ਨਹੀਂ ਭੇਜੀ। ਜਵਾਬ ਦੇਣਾ ਪਿਆ ਤਾਂ ਠੋਸ ਜਵਾਬ ਦੇਵਾਂਗੇ, ਜੇ ਸਾਡਾ ਸਮਾਜ ਮੁਆਫ਼ ਕਰ ਦੇਵੇ ਤਾਂ ਅਸੀਂ ਕੁਝ ਨਹੀਂ ਕਹਾਂਗੇ। ਨਹੀਂ ਤਾਂ ਅਸੀਂ ਆਪਣੇ ਤਰੀਕੇ ਨਾਲ ਹਿਸਾਬ ਲਵਾਂਗੇ। ਅਸੀਂ ਕਿਸੇ ਹੋਰ ‘ਤੇ ਨਿਰਭਰ ਨਹੀਂ ਹੋਵਾਂਗੇ। ਹਿਰਨ ਦੇ ਮਾਰੇ ਜਾਣ ਕਾਰਨ ਅਸੀਂ ਗੁੱਸੇ ਵਿੱਚ ਹਾਂ। ਬੀਕਾਨੇਰ ਦੇ ਕੋਲ ਇੱਕ ਮੰਦਿਰ ਹੈ, ਉਸ ਮੰਦਿਰ ਵਿੱਚ ਜਾ ਕੇ ਮਾਫ਼ੀ ਮੰਗੋ। ਤਦ ਹੀ ਇਸ ‘ਤੇ ਵਿਚਾਰ ਕੀਤਾ ਜਾਵੇਗਾ। ਅਸੀਂ ਉਨ੍ਹਾਂ ਦੀ ਹਉਮੈ ਨੂੰ ਤੋੜਾਂਗੇ। ਅਸੀਂ ਤੁਹਾਨੂੰ ਸਾਡੇ ਸਮਾਜ ਤੋਂ ਮੁਆਫੀ ਮੰਗਣ ਲਈ ਬੇਨਤੀ ਕਰ ਰਹੇ ਹਾਂ।
ਕੀ ਹੈ ਮਾਮਲਾ ?
ਸਾਲ 1998 ‘ਚ ਸਲਮਾਨ ਖਾਨ ਰਾਜਸਥਾਨ ਦੇ ਜੋਧਪੁਰ ‘ਚ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਸਲਮਾਨ ਖਾਨ, ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ ਅਤੇ ਨੀਲਮ ‘ਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ ਸਨ। ਖਾਨ ਦੇ ਸਾਥੀ ਕਲਾਕਾਰਾਂ ‘ਤੇ ਪੀੜਤਾ ਨੂੰ ਉਕਸਾਉਣ ਦਾ ਦੋਸ਼ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h