ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ‘ਚ ਇੱਕ ਡਾਕਟਰ ਨੇ ਸਮੇਂ ‘ਤੇ ਹਸਪਤਾਲ ਪਹੁੰਚ ਕੇ ਆਪਣੇ ਮਰੀਜ ਦੀ ਸਰਜਰੀ ਕਰਨ ਲਈ ਜੋ ਰਾਹ ਅਪਣਾਇਆ, ਉਹ ਦੇਸ਼ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਬਣ ਗਿਆ ਹੈ।ਉਨ੍ਹਾਂ ਨੇ ਰੋਜ਼ਾਨਾ ਦੇ ਟ੍ਰੈਫਿਕ ਨੂੰ ਆਪਣੇ ਕੰਮ ਦੇ ਵਿਚਾਲੇ ਨਹੀਂ ਆਉਣ ਦਿੱਤਾ।
ਬੇਂਗਲੁਰੂ ਦੇ ਸਰਜਾਪੁਰ ਦੇ ਮਣੀਪੁਰ ਹਸਪਤਾਲ ‘ਚ ਗੈਸਟ੍ਰੋੲਟੇਰੋਲਾਜੀ ਸਰਜਨ ਡਾਕਟਰ ਨੰਦਕੁਮਾਰ 30 ਅਗਸਤ ਦੀ ਸਵੇਰੇ ਹਮੇਸ਼ਾ ਦੀ ਤਰ੍ਹਾਂ ਆਪਣੇ ਘਰ ਤੋਂ ਹਸਪਤਾਲ ਲਈ ਨਿਕਲੇ ਸਨ।ਉਨ੍ਹਾਂ ਨੇ ਉਸ ਦਿਨ ਸਵੇਰੇ 10 ਵਜੇਇੱਕ ਔਰਤ ਦੀ ਐਮਰਜੈਸੀ ਲੈਪ੍ਰੋਸਕੋਪਿਕ ਗਾਲਬਲੈਡਰ ਸਰਜਰੀ ਕਰਨੀ ਸੀ।ਪਰ ਸਰਜਾਪੁਰ-ਮਾਰਾਥਲੀ ਸਟ੍ਰੈਚ ‘ਤੇ ਉਹ ਭਿਆਨਕ ਟ੍ਰੈਫਿਕ ‘ਚ ਫਸ ਗਏ।
ਜਾਮ ‘ਚ ਹੋਣ ਵਾਲੀ ਦੇਰੀ ਕਾਰਨ ਉਨ੍ਹਾਂ ਦੇ ਮਰੀਜ ਦੀ ਸਮੇਂ ‘ਤੇ ਸਰਜਰੀ ਨਹੀਂ ਹੋਣ ਦੇ ਖਤਰੇ ਹੋ ਸਕਦਾ ਹੈ।ਡਾ.ਨੰਦਕੁਮਾਰ ਬਿਨ੍ਹਾਂ ਸੋਚੇ-ਸਮਝੇ ਆਪਣੀ ਕਾਰ ਨੂੰ ਸੜਕ ‘ਤੇ ਹੀ ਛੱਡ ਕੇ ਪੈਦਲ ਹਸਪਤਾਲ ਵੱਲ ਦੌੜਨ ਲੱਗੇ।ਇਹ ਉਨਾਂ੍ਹ ਦੀ ਕਰਤੱਵ ਨਿਭਾਉਣ ਦੀ ਸ਼ਕਤੀ ਸੀ ਕਿ ਉਹ ਔਰਤ ਦੀ ਸਰਜਰੀ ਸਮੇਂ ‘ਤੇ ਕਰਨ ਲਈ ਤਿੰਨ ਕਿਲੋਮੀਰਟ ਦੌੜ ਕੇ ਹਸਪਤਾਲ ਪਹੁੰਚੇ ਤੇ ਸਮੇਂ ‘ਤੇ ਸਰਜਰੀ ਕਰਕੇ ਔਰਤ ਦੀ ਜਾਨ ਬਚਾ ਲਈ।
ਇਹ ਵੀ ਪੜ੍ਹੋ : ਕੈਨੇਡਾ ‘ਚ ਬੇਰੋਜ਼ਗਾਰੀ ਦਰ ਲਗਾਤਾਰ 3 ਮਹੀਨਿਆਂ ਤੋਂ ਵੱਧ ਰਹੀ…
ਇਸ ਪੂਰੇ ਮਾਮਲੇ ‘ਚ ਡਾ. ਗੋਵਿੰਦ ਦਾ ਕਹਿਣਾ ਹੈ, ਮੈਂ ਰੋਜ਼ ਸੈਂਟਰਲ ਬੇਂਗਲੁਰੂ ਤੋਂ ਸਰਜਾਪੁਰ ਤੱਕ ਦਾ ਸਫਰ ਕਾਰ ਨਾਲ ਤੈਅ ਕਰਦਾ ਹਾਂ।ਮੈਂ ਸਰਜਰੀ ਲਈ ਸਮੇਂ ਤੋਂ ਘਰ ਨਿਕਲਿਆ ਸੀ।ਹਸਪਤਾਲ ‘ਚ ਮੇਰੀ ਟੀਮ ਨੇ ਵੀ ਸਰਜਰੀ ਕੀਤੀ ਪੂਰੀ ਤਿਆਰੀ ਕਰ ਲਈ ਸੀ।ਪਰ ਮੈਂ ਇਸ ਭਿਆਨਕ ਟ੍ਰੈਫਿਕ ‘ਚ ਫਸ ਗਿਆ।ਮੈਂ ਬਿਨ੍ਹਾਂ ਦੇਰੀ ਕੀਤੀ ਕਾਰ ਉਥੇ ਛੱਡ ਦਿੱਤੀ ਤੇ ਬਿਨਾਂ ਕੁਝ ਸੋਚੇ ਸਮਝੇ ਪੈਦਲ ਹੀ ਹਸਪਤਾਲ ਵੱਲ ਭੱਜਿਆ।
.@SoumiEmd @CCellini @andersoncooper @WCMSurgery @nycHealthy @NYCRUNS https://t.co/54zt4H5SxY #runtowork @ManipalHealth #togetherstronger pic.twitter.com/21NYbZgraX
— Govind Nandakumar MD (@docgovind) September 12, 2022
ਉਨ੍ਹਾਂ ਕਿਹਾ ਕਿ ਇਸ ਦੂਰੀ ਨੂੰ ਤੈਅ ਕਰਨ ‘ਚ ਆਮ ਤੌਰ ‘ਤੇ 10 ਮਿੰਟ ਦਾ ਸਮਾਂ ਲੱਗਦਾ ਹੈ, ਪਰ ਟ੍ਰੈਫਿਕ ਇੰਨਾ ਭਿਆਨਕ ਸੀ ਕਿ ਮੈਂ ਗੂਗਲ ਐਪ ਚੈੱਕ ਕੀਤਾ।ਗੂਗਲ ਮੈਪ ਤੋਂ ਪਤਾ ਲੱਗਾ ਕਿ ਇਸ ਦੂਰੀ ਨੂੰ ਪੂਰਾ ਕਰਨ ਲਈ 45 ਮਿੰਟ ਲੱਗ ਸਕਦੇ ਹਨ।ਇਸ ਲਈ ਮੈਂ ਕਾਰ ਛੱਡ ਕੇ ਪੈਦਲ ਦੌੜ ਕੇ ਹੀ ਹਸਪਤਾਲ ਜਾਣ ਦਾ ਫੈਸਲਾ ਕੀਤਾ ਮੇਰੇ ਕਲ ਡ੍ਰਾਈਵਰ ਸੀ ਤਾਂ ਮੈਂ ਗੱਡੀ ‘ਚ ਡ੍ਰਾਈਵਰ ਨੂੰ ਛੱਡ ਕੇ ਹਸਪਤਾਲ ਵੱਲ ਦੌੜ ਆਇਆ।
ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਆਸਾਨ ਸੀ ਕਿਉਂਕਿ ਮੈਂ ਰੋਜ਼ ਜਿਮ ਜਾਂਦਾ ਹਾਂ।ਮੈਂ ਹਸਪਤਾਲ ਪਹੁੰਚਣ ਲਈ ਤਿੰਨ ਕਿਲੋਮੀਟਟ ਦੌੜਿਆ ਤੇ ਸਮੇਂ ‘ਤੇ ਸਰਜਰੀ ਕੀਤੀ।ਹਾਲਾਂਕਿ ਕੋਈ ਪਹਿਲੀ ਘਟਨਾ ਨਹੀਂ ਹੈ ਕਿ ਉਨ੍ਹਾਂ ਨੇ ਇਸ ਤਰ੍ਹਾ ਦੀ ਸਥਿਤੀ ਦਾ ਸਾਹਮਣਾ ਕੀਤਾ ।ਉਹ ਕਹਿੰਦੇ ਹਨ ਮੈਂ ਬੈਂਗਲੁਰੂ ਦੇ ਹੋਰ ਇਲਾਕਿਆਂ ‘ਚ ਪਹਿਲਾਂ ਵੀ ਇਸੇ ਤਰ੍ਹਾਂ ਜਾ ਚੁੱਕਾ ਹਾਂ।ਮੈਂ ਚਿੰਤਤ ਨਹੀਂ ਸੀ ਕਿਉਂਕਿ
ਸਾਡੇ ਮਰੀਜ ਦੀ ਦੇਖਭਾਲ ਲਈ ਹਸਪਤਾਲ ‘ਚ ਪ੍ਰਾਪਤ ਸਟਾਫ ਤੇ ਇਨਫਰਾਸਟਕਚਰ ਹੈ।ਪਰ ਛੋਟੇ ਹਸਪਤਾਲਾਂ ‘ਚ ਇਹ ਸਥਿਤੀ ਨਹੀਂ ਹੋ ਸਕਦੀ।ਦੱਸਣਯੋਗ ਹੈ ਕਿ ਡਾ. ਗੋਵਿੰਦ ਨੰਦਕੁਮਾਰ ਸਰਜਾਪੁਰ ਦੇ ਮਣੀਪੁਰ ਹਸਪਤਾਲ ‘ਚ ਕੰਸਲਟੈਂਟ ਗੈਸਟ੍ਰੋੲੰਜੇਰੋਲਾਜੀ ਸਰਜਨ ਹੈ।ਔਰਤ ਨੂੰ ਤੁਰੰਤ ਸਰਜਰੀ ਦੀ ਲੋੜ ਸੀ ਕਿਉਂਕਿ ਉਹ ਲੰਬੇ ਸਮੇਂ ਤੋਂ ਗਾਲਬਲੈਡਰ ਦੀ ਬੀਮਾਰੀ ਨਾਲ ਜੂਝ ਰਹੀ ਸੀ।ਸਰਜਰੀ ‘ਚ ਦੇਰੀ ਨਾਲ ਉਨ੍ਹਾਂ ਦਾ ਪੇਟ ਦਰਦ ਵੱਧ ਸਕਦਾ ਸੀ।
ਇਹ ਵੀ ਪੜ੍ਹੋ ਪੰਜਾਬ ਦੇ ਇਨ੍ਹਾਂ ਜ਼ਿਲਿਆਂ ‘ਚ ਹੋਈ ਭਾਰੀ ਬਾਰਿਸ਼, ਪੜ੍ਹੋ ਤੁਹਾਡੇ ਸ਼ਹਿਰ ਦਾ ਰਹੇਗਾ ਕਿਹੋ ਜਿਹਾ ਮੌਸਮ?